ਨਵੀਂ ਦਿੱਲੀ (ਏਜੰਸੀਆਂ)-ਈ. ਪੀ. ਐੱਫ. ਓ. ਨੂੰ 30 ਦਿਨਾਂ ਦੇ ਅੰਦਰ ਆਪਣੇ ਖਾਤਾਧਾਰਕਾਂ ਦੀ ਪੀ. ਐੱਫ. ਅਤੇ ਪੈਨਸ਼ਨ ਨਾਲ ਜੁੜੀਆਂ ਆਨਲਾਈਨ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਪਵੇਗਾ। ਅਜਿਹਾ ਨਾ ਕਰਨ 'ਤੇ ਸਿੱਧੇ ਤੌਰ 'ਤੇ ਫੀਲਡ ਆਫਿਸ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਹੋਵੇਗੀ। ਇਹ ਨਿਰਦੇਸ਼ ਕਿਰਤ ਮੰਤਰਾਲਾ ਨੇ ਜਾਰੀ ਕੀਤਾ ਹੈ।
ਨਿਰਦੇਸ਼ 'ਚ ਕਿਹਾ ਗਿਆ ਹੈ ਕਿ ਹੁਣ 30 ਦਿਨਾਂ ਦੇ ਅੰਦਰ ਪੀ. ਐੱਫ. ਅਤੇ ਪੈਨਸ਼ਨ ਨਾਲ ਜੁੜੀਆਂ ਆਨਲਾਈਨ ਸ਼ਿਕਾਇਤਾਂ ਦਾ ਨਿਪਟਾਰਾ ਹਰ ਕੀਮਤ 'ਤੇ ਕਰਨਾ ਹੋਵੇਗਾ। ਕਿਰਤ ਮੰਤਰਾਲਾ ਨੂੰ ਵੱਡੇ ਪੱਧਰ 'ਤੇ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ 'ਤੇ ਨਹੀਂ ਕੀਤਾ ਜਾ ਰਿਹਾ। ਇਸ ਨਾਲ ਈ. ਪੀ. ਐੱਫ. ਓ. ਦੇ ਖਾਤਾਧਾਰਕ ਕਾਫ਼ੀ ਪ੍ਰੇਸ਼ਾਨ ਤੇ ਨਾਰਾਜ਼ ਹਨ। ਇਸ 'ਚ ਫੀਲਡ ਆਫਿਸ ਅਤੇ ਅਧਿਕਾਰੀਆਂ ਦੀ ਲਾਪ੍ਰਵਾਹੀ ਸਾਹਮਣੇ ਆਈ ਸੀ।
ਜ਼ਿਆਦਾਤਰ ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਈ. ਪੀ. ਐੱਫ. ਓ. ਨਾਲ ਜੁੜੀਆਂ ਪੀ. ਐੱਫ. ਅਤੇ ਪੈਨਸ਼ਨ ਦੀਆਂ ਸ਼ਿਕਾਇਤਾਂ ਆਨਲਾਈਨ ਮੰਗਵਾਉਣੀਆਂ ਤਾਂ ਸ਼ੁਰੂ ਕਰ ਦਿੱਤੀ ਗਈਆਂ ਹਨ ਪਰ ਸਰਵਿਸ ਕੁਆਲਿਟੀ 'ਚ ਕੋਈ ਸੁਧਾਰ ਨਹੀਂ ਹੋਇਆ। ਆਨਲਾਈਨ ਸ਼ਿਕਾਇਤ ਭੇਜਣ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਕਿ ਉਸ 'ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ। ਕਿਰਤ ਮੰਤਰਾਲਾ ਦੇ ਨਿਰਦੇਸ਼ 'ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਮਾਮਲੇ 'ਚ ਸ਼ਿਕਾਇਤ ਦਾ ਨਿਪਟਾਰਾ 30 ਦਿਨ ਦੀ ਮਿਆਦ 'ਚ ਨਹੀਂ ਹੁੰਦਾ ਹੈ ਤਾਂ ਸਬੰਧਤ ਈ. ਪੀ. ਐੱਫ. ਓ. ਆਫਿਸ ਦੇ ਇੰਚਾਰਜ ਨੂੰ ਇਸ ਦਾ ਕਾਰਨ ਦੱਸਣਾ ਹੋਵੇਗਾ। ਜੇਕਰ ਜਵਾਬ ਤਸੱਲੀਬਖਸ਼ ਨਾ ਹੋਇਆ ਤਾਂ ਕਾਰਵਾਈ ਕੀਤੀ ਜਾਵੇਗੀ।
'ਆਧਾਰ' ਨੇ ਕੀਤੀ ਮੋਦੀ ਸਰਕਾਰ ਦੀ 9 ਅਰਬ ਡਾਲਰ ਬਚਾਉਣ 'ਚ ਮਦਦ, ਧੋਖਾਧੜੀ ਹੋਈ ਪੂਰੀ ਤਰ੍ਹਾਂ ਨਾਲ ਖਤਮ
NEXT STORY