ਦਸੂਹਾ (ਝਾਵਰ)-ਡੇਰਾ ਬਿਆਸ ਨੇੜੇ ਵੱਡੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਡੁੱਗਰੀ ਦਾ ਨੌਜਵਾਨ ਸੇਵਾ ਕਰਦਿਆਂ ਪੈਰ ਤਿਲਕਣ ਕਾਰਨ ਬਿਆਸ ਦਰਿਆ ਦੀ ਲਪੇਟ ਵਿਚ ਆ ਗਿਆ। ਦਸੂਹਾ ਦੇ ਪਿੰਡ ਡੁੱਗਰੀ ਦਾ ਇਕ ਨੌਜਵਾਨ ਬਲਵਿੰਦਰ ਸਿੰਘ ਉਰਫ਼ ਬੰਟੀ ਪੁੱਤਰ ਸਰੂਪ ਲਾਲ, ਰਾਧਾ ਸੁਆਮੀ ਡੇਰਾ ਬਿਆਸ 'ਤੇ ਆਪਣੇ ਹੋਰ ਸਾਥੀ ਸੇਵਾਦਾਰਾਂ ਨਾਲ ਡੇਰਾ ਬਿਆਸ ਵਿਖੇ ਸੇਵਾ ਕਰਨ ਲਈ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧਣ ਲੱਗੀ ਇਹ ਬੀਮਾਰੀ, ਮਰੀਜ਼ਾਂ ਦੇ ਵਧੇ ਅੰਕੜੇ
ਕੱਲ੍ਹ ਸ਼ਾਮ ਜਦੋਂ ਉਹ ਸੇਵਾ ਕਰ ਰਹੇ ਸਨ ਤਾਂ ਉਸ ਦਾ ਪੈਰ ਬਿਆਸ ਦਰਿਆ ਦੇ ਕਿਨਾਰੇ ’ਤੇ ਪਈਆਂ ਬੋਰੀਆਂ ਤੋਂ ਤਿਲਕ ਗਿਆ। ਇਸ ਦੌਰਾਨ ਉਹ ਬਿਆਸ ਦਰਿਆ ਦੇ ਤੇਜ਼ ਵਹਾਅ ਵਿਚ ਆ ਗਿਆ ਅਤੇ ਉਸ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਸ ਦੇ ਪਰਿਵਾਰਕ ਮੈਂਬਰ ਜੋ ਪਤਾ ਲੱਗਣ ’ਤੇ ਡੇਰੇ ’ਤੇ ਪਹੁੰਚ ਗਏ, ਉਨ੍ਹਾਂ ਨਾਲ ਵੀ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ: ਜਲੰਧਰ 'ਚ ਹੜ੍ਹ ਵਰਗੇ ਹਾਲਾਤ! ਕੈਂਟ ਡੁੱਬਾ, ਭੁੱਲ ਕੇ ਵੀ ਨਾ ਜਾਣਾ ਇਨ੍ਹਾਂ ਰਾਹਾਂ 'ਤੇ
ਉਨ੍ਹਾਂ ਦੇ ਇਕ ਨਜ਼ਦੀਕੀ ਸਬੰਧੀ ਨੇ ਦੱਸਿਆ ਕਿ ਬਿਆਸ ਦਰਿਆ ਵਿਚੋਂ ਬਲਵਿੰਦਰ ਸਿੰਘ ਬੰਟੀ ਦੀ ਹਰ ਢੰਗ ਨਾਲ ਭਾਲ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਕੋਈ ਵੀ ਅਸਲ ਸਥਿਤੀ ਸਾਹਮਣੇ ਨਹੀਂ ਆਈ। ਇਹ ਵੀ ਪਤਾ ਲੱਗਾ ਹੈ ਕਿ ਲਗਭਗ ਛੇ ਮਹੀਨੇ ਪਹਿਲਾਂ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਹੀਂ ਰੁਕ ਰਿਹਾ ਕੁਦਰਤ ਦਾ ਕਹਿਰ! ਪੰਜਾਬ 'ਚ ਹੜ੍ਹਾਂ ਨਾਲ ਭਾਰੀ ਤਬਾਹੀ, ਹੁਣ ਤੱਕ 14936 ਲੋਕਾਂ ਦਾ ਰੈਸਕਿਊ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਮੌਸਮ ਦੀ Big Update, 5 ਦਿਨ ਲਗਾਤਾਰ ਪਵੇਗਾ ਮੀਂਹ, ਹੋ ਜਾਓ ਸਾਵਧਾਨ
NEXT STORY