ਜਲੰਧਰ (ਵੈੱਬ ਡੈਸਕ)- ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ. ਆਈ. ਟੀ) ਜਲੰਧਰ ਨੇ ਆਪਣੇ ਗੌਰਵਸ਼ਾਲੀ ਪੂਰਵ ਵਿਦਿਆਰਥੀ ਅਤੇ ਫਰਲੈਂਕੋ (Furlenco) ਦੇ ਸੰਸਥਾਪਕ ਅਤੇ ਸੀ. ਈ. ਓ. ਅਜੀਤ ਮੋਹਨਕਰਿਮਪਨਾ ਨੂੰ ਇਕ ਖ਼ਾਸ ਇੰਸਪਾਇਰੇਸ਼ਨਲ ਸੈਸ਼ਨ ਲਈ ਸੱਦਾ ਦਿੱਤਾ। ਫਰਲੈਂਕੋ ਭਾਰਤ ਦੀਆਂ ਪ੍ਰਸਿੱਧ ਫਰਨੀਚਰ ਰੈਂਟਲ ਕੰਪਨੀਆਂ ਵਿੱਚੋਂ ਇਕ ਹੈ, ਜਿਸ ਨੇ ਅੱਜ ਤੱਕ 400 ਕਰੋੜ ਰੁਪਏ ਦਾ ਟਰਨਓਵਰ ਹਾਸਲ ਕੀਤਾ ਹੈ ਅਤੇ 300 ਤੋਂ ਵੱਧ ਪ੍ਰੋਫ਼ੈਸ਼ਨਲਜ਼ ਨੂੰ ਰਜ਼ਗਾਰ ਦਿੱਤਾ ਹੈ। ਇਸ ਮੌਕੇ ‘ਤੇ ਕਰਿਮਪਨਾ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਇਕ ਸਫ਼ਲ ਉਦਮੀ ਬਣਨ ਤੱਕ ਦਾ ਸਫ਼ਰ ਸਾਂਝਾ ਕੀਤਾ।
ਇਹ ਵੀ ਪੜ੍ਹੋ: Punjab: 28 ਲੱਖ ਖ਼ਰਚ ਕੇ ਕੈਨੇਡਾ ਭੇਜੀ ਕੁੜੀ ਨੇ ਚਾੜ 'ਤਾ ਚੰਨ, ਮੁੰਡੇ ਨੇ ਚੁੱਕਿਆ ਖ਼ੌਫ਼ਨਾਕ ਕਦਮ, ਰੋਲ੍ਹ ਦਿੱਤਾ ਪਰਿਵਾਰ
ਉਨ੍ਹਾਂ ਨੇ ਦੱਸਿਆ ਕਿ ਕਿਵੇਂ ਮਿਹਨਤ, ਨਵੇਂ ਵਿਚਾਰ ਅਤੇ ਹਾਰ ਨਾ ਮਨਣ ਦੀ ਜ਼ਿਦ ਨੇ ਉਨ੍ਹਾਂ ਨੂੰ ਇਕ ਵੱਡੀ ਕੰਪਨੀ ਖੜ੍ਹੀ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਦੇ ਪ੍ਰੇਰਕ ਸਫ਼ਰ ਨੇ ਵਿਦਿਆਰਥੀਆਂ ਨੂੰ ਇਹ ਭਰੋਸਾ ਦਿੱਤਾ ਕਿਸੇ ਵੀ ਸੋਚ ਅਤੇ ਮਿਹਨਤ ਨਾਲ ਉਹ ਵੀ ਆਪਣੀ ਸਫ਼ਲਤਾ ਦੀ ਕਹਾਣੀ ਲਿਖ ਸਕਦੇ ਹਨ। ਇਹ ਸੈਸ਼ਨ ਯੂ-ਟਿਊਬ 'ਤੇ ਵੀ ਲਾਈਵ ਪ੍ਰਸਾਰਿਤ ਹੋਇਆ, ਜਿਸ ਨੂੰਲਗਭਗ 600 ਦਰਸ਼ਕਾਂ ਨੇ ਵੇਖਿਆ, ਜੋ ਇਹ ਦਰਸਾਉਂਦਾ ਹੈ ਕਿ ਦਰਸ਼ਕ ਇਸ ਸੈਸ਼ਨ ਨਾਲ ਜੁੜਨ ਅਤੇ ਸਿੱਖਣ ਲਈ ਕਿੰਨੇ ਉਤਸ਼ਾਹਤ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਦੀ ਮਾਰ ਵਿਚਾਲੇ ਜਲੰਧਰ ਵਾਸੀਆਂ ਲਈ DC ਨੇ ਜਾਰੀ ਕੀਤੀ ਸਖ਼ਤ ਚਿਤਾਵਨੀ
ਕਾਰਜਕ੍ਰਮ ਵਿੱਚ ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਵਿਨੋਦ ਕੁਮਾਰ ਕਨੌਜੀਆ, ਡਾ. ਅਨੀਸ਼ ਸਚਦੇਵਾ (ਡੀਨ, ਸਟੂਡੈਂਟਵੇਲਫੇਅਰ),ਡਾ. ਜਤਿੰਦਰ ਕੁਮਾਰ ਰਤਨ (ਚੇਅਰਮੈਨ, ਐਲਮੁਨਾਈਅਫੇਅਰਜ਼ਸੈਲ), ਫੈਕਲਟੀ ਅਤੇ ਵਿਦਿਆਰਥੀ ਮੌਜੂਦ ਰਹੇ। ਸੈਸ਼ਨ ਦੌਰਾਨ ਕਰਿਮਪਨਾ ਨੇ ਸਟਾਰਟਅਪ ਦੀਆਂ ਚੁਣੌਤੀਆਂ ਅਤੇ ਮੌਕਿਆਂ ‘ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਧੀਰਜ, ਚੁਣੌਤੀਆਂ ਅਤੇ ਛੋਟੇ ਪੱਧਰ ਤੋਂ ਕਾਰੋਬਾਰ ਨੂੰ ਵਧਾਉਣ ਦੇ ਟਿਪਸ ਦਿੱਤੇ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਪ੍ਰਸ਼ਨ ਉੱਤਰ ਸੈਸ਼ਨ ਵੀ ਹੋਇਆ, ਜਿਸ ਵਿੱਚ ਉਨ੍ਹਾਂ ਨੇ ਬਿਜ਼ਨੈੱਸ ਕਦੋਂ ਅਤੇ ਕਿਵੇਂ ਸ਼ੁਰੂ ਕਰਨਾ ਚਾਹੀਦਾ ਹੈ, ਫਰਲੈਂਕੋ ਵਰਗੀ ਕੰਪਨੀ ਵਿੱਚ ਕੰਮ ਕਰਨ ਲਈ ਕਿਹੜੀਆਂ ਸਕਿਲਜ਼ ਜ਼ਰੂਰੀ ਹਨ,ਵਰਗੇ ਹੋਰ ਵੀ ਕਈ ਸਵਾਲਪੁੱਛੇ। ਹਰ ਸਵਾਲ ਦਾ ਕਰਿਮਪਨਾ ਨੇ ਬਹੁਤ ਹੀ ਸਪੱਸ਼ਟ ਅਤੇ ਪ੍ਰੇਰਕ ਜਵਾਬ ਦਿੱਤਾ, ਜਿਸ ਨਾਲ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਹੋਰ ਵਧਿਆ। ਇਸ ਇੰਟਰਐਕਟਿਵ ਸੈਸ਼ਨ ਨੇ ਨਾ ਸਿਰਫ਼ ਵਿਦਿਆਰਥੀਆਂ ਨੂੰ ਉਦਮਿਤਾ ਵੱਲ ਸੋਚਣ ਲਈ ਪ੍ਰੇਰਿਤਕੀਤਾ, ਸਗੋਂ ਇਹ ਵੀ ਵਿਖਾਇਆ ਕਿ ਐੱਨ. ਆਈ. ਟੀ. ਜਲੰਧਰ ਦਾ ਮਜ਼ਬੂਤ ਐਲਮੁਨਾਈ ਨੈਟਵਰਕ ਆਪਣੇ ਸੰਸਥਾਨ ਅਤੇ ਨਵੇਂ ਵਿਦਿਆਰਥੀਆਂ ਲਈ ਕਿੰਨਾ ਸਮਰਪਿਤ ਹੈ।
ਇਹ ਵੀ ਪੜ੍ਹੋ: ਹੜ੍ਹ ਵਿਚਾਲੇ ਮੌਸਮ ਵਿਭਾਗ ਦੀ 13 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ! ਪੰਜਾਬੀਓ ਸਾਵਧਾਨ, ਪਵੇਗਾ ਭਾਰੀ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੌਜਵਾਨਾਂ ਨੂੰ ਵਿਦੇਸ਼ ਭੇਜਣ ਝਾਂਸਾ ਦੇ ਕੇ ਠੱਗੀ ਕਰਨ ਵਾਲੇ 4 ਲੋਕਾਂ ਖ਼ਿਲਾਫ਼ ਮਾਮਲੇ ਦਰਜ
NEXT STORY