ਜਲੰਧਰ—ਹੁੰਡਈ ਬਹੁਤ ਜਲਦ ਹੀ ਆਪਣੀ ਮਸ਼ਹੂਰ ਐੱਸ.ਯੂ.ਵੀ. ਕ੍ਰੇਟਾ ਦਾ ਫੇਸਲਿਫਟ ਵਰਜ਼ਨ ਲਾਂਚ ਕਰਨ ਵਾਲੀ ਹੈ ਅਤੇ ਹਾਲ ਹੀ 'ਚ ਇਸ ਕਾਰ ਦੀ ਤਸਵੀਰ ਆਨਲਾਈਨ ਲੀਕ ਹੋ ਗਈ ਹੈ। ਇਸ ਵਾਲ ਕ੍ਰੇਟਾ ਐੱਸ.ਯੂ.ਵੀ. ਦੀ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਇਨ੍ਹਾਂ ਇਹ ਬਿਲਕੁਲ ਸਾਫ ਨਜ਼ਰ ਆ ਰਹੀ ਹੈ ਅਤੇ ਪਿਛਲੀ ਵਾਰ ਦੀ ਤਰ੍ਹਾਂ ਕਾਰ 'ਤੇ ਕੋਈ ਸਟੀਕਰ ਨਹੀਂ ਲਗਿਆ ਹੈ। ਐੱਸ.ਯੂ.ਵੀ. 'ਚ ਲਗੇ ਪ੍ਰੋਜੈਕਟਰ ਹੈੱਡਲੈਂਪ, ਐੱਲ.ਈ.ਡੀ. ਡੇਟਾਈਮ ਰਨਿੰਗ ਲੈਂਪਸ ਅਤੇ ਡਾਇਮੰਡ ਕਟ ਅਲਾਏ ਵ੍ਹੀਲ, ਨੂੰ ਦੇਖ ਕੇ ਇਹ ਕਿਹਾ ਜਾ ਸਕਦੈ ਹੈ ਕਿ ਜੋ ਮਾਡਲ ਸਪਾਟਰ ਹੋਇਆ ਹੈ ਉਹ ਨਵੀਂ ਕ੍ਰੇਟਾ ਫੇਸਲਿਫਟ ਦਾ ਟਾਪ ਮਾਡਲ ਹੈ। ਕੰਪਨੀ ਨੇ ਇਸ ਅਪਡੇਟੇਡ ਐੱਸ.ਯੂ.ਵੀ. 'ਚ ਕਈ ਬਦਲਾਅ ਕੀਤੇ ਹਨ ਜਿਸ ਤੋਂ ਬਾਅਦ ਇਸ ਨੂੰ ਨਵੀਂ ਲੁਕ ਮਿਲੀ ਹੈ। ਜਾਣਕਾਰੀ ਮੁਤਾਬਕ ਹੁੰਡਈ ਅਪਡੇਟੇਡ ਐੱਸ.ਯੂ.ਵੀ. ਕ੍ਰੇਟਾ ਨੂੰ ਜੁਲਾਈ 2018 ਤਕ ਲਾਂਚ ਕੀਤਾ ਜਾਵੇਗਾ।

ਹਾਲੀਆ ਫੋਟੋਜ਼ ਨੂੰ ਦੇਖ ਕੇ ਲੱਗਦਾ ਹੈ ਕਿ ਹੁੰਡਈ ਇੰਡੀਆ ਨੇ 2018 ਕ੍ਰੇਟਾ ਫੇਸਲਿਫਟ ਦੇ ਐਕਸਟੀਰੀਅਰ ਨੂੰ ਨਵਾਂ ਡਿਜਾਈਨ ਅਤੇ ਸਟਾਈਲ ਦਿੱਤਾ ਹੈ। ਨਵੀਂ ਕ੍ਰੇਟਾ 'ਚ ਨਵੀਂ ਸਿਗਨੇਚਰ ਗ੍ਰਿਲ ਲਗਾਈ ਹੈ ਜਿਸ ਦੀ ਬਾਰਡਰ ਕ੍ਰੋਮ ਦੀ ਹੈ। ਤਸਵੀਰ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਨੇ ਕਾਰ 'ਚ 17 ਇੰਚ ਦੇ ਡਿਊਲ ਟੋਨ ਡਾਇਮੰਡ ਕਟ ਅਲਾਏ ਵ੍ਹੀਲਸ ਲਗਾਏ ਹਨ ਅਤੇ ਇੰਟੀਗਰੇਟੇਡ ਟਨਰ ਸਿੰਗਨਲ ਵਾਲੇ ਨਵੇਂ ਓ.ਵੀ.ਆਰ.ਐੱਮ. ਲਗਾਏ ਗਏ ਹਨ। ਕਾਰ ਦੇ ਡੈਸ਼ਬੋਰਡ 'ਚ ਵੀ ਕਈ ਵੱਡੇ ਬਦਲਾਅ ਕੀਤੇ ਗਏ ਹਨ ਜਿਨ੍ਹਾਂ 'ਚ ਵੱਡਾ 7 ਇੰਚ ਦਾ ਟੱਚਸਕਰੀਨ ਸਿਸਮਟ ਦਿੱਤਾ ਗਿਆ ਹੈ ਜੋ ਆਡੀਓ ਨੈਵੀਗੇਸ਼ਨ ਨਾਲ ਲੈਸ ਹੈ।
2018 ਹੁੰਡਈ ਕ੍ਰੇਟਾ ਫੇਸਲਿਫਟ 'ਚ ਇਲੈਕਟ੍ਰਿਕ ਸਨਰੂਫ ਨਾਲ ਪੁਸ਼-ਬਟਨ ਸਟਾਰਟ, ਆਟੋਮੈਟਿਕ ਕਲਾਈਮੇਟ ਕੰਟਰੋਲ, ਡਿਜੀਟਲ ਕਲਾਕ ਅਤੇ ਅਜਿਹੇ ਕਈ ਫੀਚਰਸ ਦਿੱਤੇ ਹਨ। ਸੇਫਟੀ ਦੀ ਗੱਲ ਕਰੀਏ ਤਾਂ ਐੱਸ.ਯੂ.ਵੀ. ਦੇ ਸਟੈਂਡਰਡ ਮਾਡਲ 'ਚ ਐਂਟੀਲਾਕ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ ਅਤੇ ਕਾਰ ਦੇ ਟਾਪ ਮਾਡਲ ਨਾਲ 6 ਏਅਰਬੈਗਸ ਦਿੱਤੇ ਗਏ ਹਨ।

2018 ਕ੍ਰੇਟਾ ਇਲੈਕਟ੍ਰਾਨਿਕ ਕੰਟਰੋਲ, ਹਿਲ ਅਸੀਸਟ, ਰੀਅਰ ਪਾਰਕਿੰਗ ਸੈਂਸਰ ਨਾਲ ਕੈਮਰਾ, ਸਟੈਟਿਕ ਬੋਡਿੰਗ ਲਾਈਟਸ ਵਰਗੇ ਕਈ ਫੀਚਰਸ ਦਿੱਤੇ ਗਏ ਹਨ। ਕੰਪਨੀ ਨੇ ਨਵੀਂ ਕ੍ਰੇਟਾ ਦੀ ਤਕਨੀਕ 'ਚ ਕੋਈ ਬਦਲਾਅ ਨਹੀਂ ਕੀਤੀ ਹੈ ਅਤੇ ਕਾਰ 1.4 ਲੀਟਰ ਡੀਜ਼ਲ, 1.6 ਲੀਟਰ ਪੈਟਰੋਲ ਅਤੇ 1.6 ਲੀਟਰ ਡੀਜ਼ਲ ਟਾਪ ਵੇਰੀਐਂਟ ਨਾਲ ਉਪਲੱਬਧ ਹੋਵੇਗੀ। ਜਿਥੇ ਐੱਸ.ਯੂ.ਵੀ. ਨਾਲ ਪਹਿਲੇ ਸਿਰਫ 5-ਸਪੀਡ ਮੈਨਿਊਅਲ ਗਿਅਰਬਾਕਸ ਦਿੱਤਾ ਜਾ ਰਿਹਾ ਸੀ ਹੁਣ ਕੰਪਨੀ ਨਵੀਂ ਕ੍ਰੇਟਾ ਦੇ ਡੀਜ਼ਲ-ਪੈਟਰੋਲ ਦੋਵਾਂ ਇੰਜਣ ਨਾਲ 6 ਸਪੀਡ ਮੈਨੀਉਅਲ ਅਤੇ 6 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ ਦਿੱਤਾ ਜਾ ਸਕਦਾ ਹੈ।
5-ਜੀ ਚਾਲੂ ਹੁੰਦਿਆਂ ਹੀ ਸਮਝ ਆਵੇਗੀ ਇਸ ਦੀ ਅਹਿਮੀਅਤ : ਸੁੰਦਰਰਾਜਨ
NEXT STORY