ਨੈਸ਼ਨਲ ਡੈਸਕ- ਅਚਾਨਕ ਜ਼ਮੀਨ ਖਿਸਕਣ, ਹੜ੍ਹ ਅਤੇ ਬਰਫ ਦੇ ਤੋਦੇ ਡਿੱਗਣ ਕਾਰਨ ਹੋਣ ਵਾਲੇ ਜਾਨ-ਮਾਲ ਦੇ ਨੁਕਸਾਨ ਤੋਂ ਲੈ ਕੇ ਡਰਾਈਵਰ ਦੀ ਥਕਾਵਟ ਕਾਰਨ ਹੋਣ ਵਾਲੇ ਹਾਦਸੇ ਜਲਦੀ ਹੀ ਬੀਤੇ ਸਮੇਂ ਦੀ ਗੱਲ ਬਣਨ ਵਾਲੇ ਹਨ, ਕਿਉਂਕਿ ਦੇਸ਼ ਦੀ ਰਾਖੀ ਲਈ ਸਰਹੱਦ ’ਤੇ ਤਾਇਨਾਤ ਭਾਰਤੀ ਫ਼ੌਜ ਨੇ ਏ. ਆਈ. ਆਧਾਰਿਤ ਅਜਿਹੇ ਉਪਕਰਨ ਵਿਕਸਿਤ ਕੀਤੇ ਹਨ ਜੋ ਫੌਜੀ ਵਰਤੋਂ ਦੇ ਨਾਲ-ਨਾਲ ਨਾਗਰਿਕ ਖੇਤਰਾਂ ’ਚ ਵੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ।
ਫ਼ੌਜ ਨੇ ਸੋਮਵਾਰ ਨੂੰ ਇੰਡੀਆ ਏ. ਆਈ. ਸਮਿਟ ’ਚ ਸਵਦੇਸ਼ੀ ਆਰਟੀਫਿਸ਼ੀਅਲ ਇੰਟੈਲੀਜੈਂਸ ’ਤੇ ਆਧਾਰਿਤ ਤਕਨੀਕਾਂ ਦੀ ਇਕ ਲੜੀ ਪੇਸ਼ ਕੀਤੀ, ਜਿਨ੍ਹਾਂ ਵਿਚ ‘ਏ. ਆਈ. ਐਗਜ਼ਾਮੀਨਰ’ (ਸਵੈ-ਚਾਲਿਤ ਮੁਲਾਂਕਣ ਪ੍ਰਣਾਲੀ), ‘ਐੱਸ. ਏ. ਐੱਮ.-ਯੂ. ਐੱਨ.’ (ਰੀਅਲ ਟਾਈਮ ਸਿਚੁਏਸ਼ਨਲ ਅਵੇਅਰਨੈੱਸ ਪਲੇਟਫਾਰਮ), ‘ਏਕਮ’ ਏ. ਆਈ.-ਐਜ਼-ਏ-ਸਰਵਿਸ ਕਲਾਊਡ ਅਤੇ ‘ਪ੍ਰਕਸ਼ੇਪਣ’-ਇਕ ਉੱਨਤ ਫੌਜੀ ਜਲਵਾਯੂ ਤੇ ਆਫ਼ਤ ਅਗਾਊਂ-ਅਨੁਮਾਨ ਪ੍ਰਣਾਲੀ ਸ਼ਾਮਲ ਹਨ। ‘ਪ੍ਰਕਸ਼ੇਪਣ’ 3 ਤੋਂ 7 ਦਿਨ ਪਹਿਲਾਂ ਜ਼ਮੀਨ ਖਿਸਕਣ, ਹੜ੍ਹ ਅਤੇ ਬਰਫ ਦੇ ਤੋਦੇ ਡਿੱਗਣ ਦੀ ਸਟੀਕ ਚਿਤਾਵਨੀ ਦੇਣ ’ਚ ਸਮਰੱਥ ਹੈ। ਇਸ ਦੇ ਨਾਲ ਹੀ ਫ਼ੌਜ ਡਾਟਾ ਕੇਂਦਰਿਤ ਅਤੇ ਏ. ਆਈ. ਸਮਰੱਥ ਫੋਰਸ ਵਜੋਂ ਤਬਦੀਲੀ ਦੀ ਦਿਸ਼ਾ ’ਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁੰਬਈ ਬੰਬ ਧਮਾਕੇ ਦੇ ਦੋਸ਼ੀ ਅਬੂ ਸਲੇਮ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਰੱਦ ਕੀਤੀ ਰਿਹਾਈ ਦੀ ਪਟੀਸ਼ਨ
NEXT STORY