ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਾਲ ਟਰਾਂਸਪੋਰਟ ਸੈਕਟਰ ਨਾਲ ਸਬੰਧਤ ਬੁਨਿਆਦੀ ਸੇਵਾਵਾਂ ਅਤੇ ਨਿਵੇਸ਼ ਦੇ ਵਿਸ਼ੇ 'ਤੇ ਇੱਕ ਵੈਬੀਨਾਰ ਨੂੰ ਸੰਬੋਧਨ ਕਰਨਗੇ। ਇਸ ਦਾ ਆਯੋਜਨ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਤਹਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਸਰਕਾਰ ਦੇਸ਼ 'ਚ ਵਿਸ਼ਵ ਪੱਧਰੀ ਬੁਨਿਆਦੀ ਸੁਵਿਧਾਵਾਂ ਸਥਾਪਿਤ ਕਰਨ ਲਈ ਬਜਟ 'ਚ ਲਗਾਤਾਰ ਵਾਧਾ ਕਰ ਰਹੀ ਹੈ। ਇਸ ਸਾਲ ਪੇਸ਼ ਕੀਤੇ ਗਏ ਬਜਟ 'ਚ ਵੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਡੀ ਰਕਮ ਰੱਖੀ ਗਈ ਹੈ। ਮਾਲ ਢੋਆ-ਢੁਆਈ ਦੇ ਮੁੱਖ ਖੇਤਰਾਂ 'ਚ ਸੜਕੀ ਆਵਾਜਾਈ ਅਤੇ ਹਾਈਵੇਅ ਅਤੇ ਰੇਲਵੇ ਸ਼ਾਮਲ ਹਨ। ਸੜਕ ਆਵਾਜਾਈ ਅਤੇ ਰਾਜਮਾਰਗਾਂ ਲਈ ਬਜਟ 'ਚ ਦੋ ਲੱਖ 70 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਹ ਪਹਿਲਾਂ ਦੇ ਮੁਕਾਬਲੇ 25 ਫ਼ੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਰੇਲਵੇ ਲਈ ਵੀ ਦੋ ਲੱਖ 40 ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਗਤੀਸ਼ਕਤੀ ਮਾਸਟਰ ਪਲਾਨ ਨਾਲ ਜੁੜੇ ਮੰਤਰੀਆਂ ਅਤੇ ਸਕੱਤਰਾਂ ਤੋਂ ਇਲਾਵਾ ਕਈ ਰਾਜਾਂ, ਉਦਯੋਗ ਅਤੇ ਨਿਵੇਸ਼ਕ ਸਮੂਹਾਂ ਦੇ ਪ੍ਰਤੀਨਿਧੀ ਵੀ ਅੱਜ ਦੇ ਵੈਬੀਨਾਰ 'ਚ ਹਿੱਸਾ ਲੈਣਗੇ। ਬਜਟ ਘੋਸ਼ਣਾਵਾਂ ਅਤੇ ਉਨ੍ਹਾਂ ਨੂੰ ਲਾਗੂ ਕਰਨ 'ਤੇ ਵਿਆਪਕ ਵਿਚਾਰ-ਵਟਾਂਦਰਾ ਹੋਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਅਡਾਨੀ ਸਮੂਹ ਦੇ ਸ਼ੇਅਰਾਂ 'ਚ ਤੇਜ਼ੀ ਆਉਣ ਨਾਲ ਹੋਈ LIC ਦੇ ਘਾਟੇ ਦੀ ਭਰਪਾਈ, ਹੁਣ ਹੋਇਆ ਕਰੋੜਾਂ ਦਾ ਮੁਨਾਫ਼ਾ
NEXT STORY