ਬਿਜ਼ਨੈੱਸ ਡੈਕਸ- ਵਿੱਤੀ ਸਮਾਵੇਸ਼ ਦੇ ਖੇਤਰ 'ਚ ਬਹੁਤ ਸਾਰੇ ਯਤਨਾਂ ਦੇ ਬਾਵਜੂਦ, ਖਾਸ ਕਰ ਕੇ ਪੇਂਡੂ ਅਤੇ ਆਰਥਿਕ ਦ੍ਰਿਸ਼ਟੀ ਨਾਲ ਪਛੜੇ ਰਾਜਾਂ 'ਚ, ਉੱਚ ਦਸਤਾਵੇਜ਼ੀ ਜ਼ਰੂਰਤਾਂ, ਜਾਗਰੂਕਤਾ ਦੀ ਘਾਟ ਅਤੇ ਘੱਟੋ-ਘੱਟ ਬੈਲੇਂਸ ਦੀਆਂ ਸ਼ਰਤਾਂ ਕਾਰਨ ਬੈਂਕਿੰਗ ਸੇਵਾਵਾਂ ਵਿਆਪਕ ਰੂਪ ਨਾਲ ਉਪਲੱਬਧ ਨਹੀਂ ਹੋ ਸਕੀਆਂ ਸਨ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ, ਕੇਂਦਰ ਸਰਕਾਰ ਨੇ 28 ਅਗਸਤ 2014 ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY) ਸ਼ੁਰੂ ਕੀਤੀ। ਇਸ ਯੋਜਨਾ ਦਾ ਉਦੇਸ਼ ਸਰਵ ਵਿਆਪਕ ਵਿੱਤੀ ਸਮਾਵੇਸ਼ ਨੂੰ ਪ੍ਰਾਪਤ ਕਰਨਾ ਸੀ। PMJDY ਦੇ ਤਹਿਤ, ਬਿਨਾਂ ਬੈਂਕ ਖਾਤੇ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਬੈਂਕ 'ਚ ਇਕ ਬੁਨਿਆਦੀ ਬਚਤ ਖਾਤਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ, ਜਿਸ 'ਚ ਘੱਟੋ-ਘੱਟ ਬੈਲੇਂਸ ਰੱਖਣ ਦੀ ਕੋਈ ਲੋੜ ਨਹੀਂ ਸੀ। ਇਸ ਯੋਜਨਾ ਦਾ ਉਦੇਸ਼ ਹਰੇਕ ਭਾਰਤੀ ਨਾਗਰਿਕ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨਾ ਸੀ ਤਾਂ ਜੋ ਉਹ ਬਚਤ, ਪੈਸੇ ਭੇਜਣ, ਕਰਜ਼ਾ, ਪੈਨਸ਼ਨ ਅਤੇ ਬੀਮਾ ਵਰਗੀਆਂ ਸਹੂਲਤਾਂ ਦਾ ਲਾਭ ਉਠਾ ਸਕਣ।
ਜਨਵਰੀ 2015 ਤੱਕ 12.5 ਕਰੋੜ ਤੋਂ ਵੱਧ ਬੈਂਕ ਖਾਤੇ ਖੋਲ੍ਹੇ ਗਏ ਸਨ ਅਤੇ ਇਹ ਅੰਕੜਾ ਜਨਵਰੀ 2025 ਤੱਕ 54.5 ਕਰੋੜ ਤੱਕ ਪਹੁੰਚ ਹਿਆ। ਇਨ੍ਹਾਂ 'ਚੋਂ 61 ਫੀਸਦੀ ਖਾਤੇ ਔਰਤਾਂ ਦੁਆਰਾ ਖੋਲ੍ਹੇ ਗਏ, ਜੋ ਇਸ ਯੋਜਨਾ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ। ਇਸ ਯੋਜਨਾ ਰਾਹੀਂ ਵਿੱਤੀ ਸਮਾਵੇਸ਼ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ ਅਤੇ ਨਤੀਜੇ ਵਜੋਂ, ਦੇਸ਼ ਭਰ ਦੇ ਲੱਖਾਂ ਲੋਕਾਂ ਨੂੰ ਕਿਫਾਇਤੀ ਅਤੇ ਪਹੁੰਚਯੋਗ ਬੈਂਕਿੰਗ ਸੇਵਾਵਾਂ ਪ੍ਰਾਪਤ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੇ ਨਾ ਸਿਰਫ਼ ਲੋਕਾਂ ਨੂੰ ਬੈਂਕਾਂ ਨਾਲ ਜੋੜਿਆ ਹੈ, ਸਗੋਂ ਇਕ ਸਥਿਰ ਅਤੇ ਸੁਰੱਖਿਅਤ ਵਿੱਤੀ ਭਵਿੱਖ ਬਣਾਉਣ 'ਚ ਵੀ ਮਦਦਗਾਰ ਸਾਬਿਤ ਹੋਇਆ ਹੈ। ਇਸ ਯੋਜਨਾ ਨੇ ਭਾਰਤੀ ਸਮਾਜ 'ਚ ਵਿੱਤੀ ਜਾਗਰੂਕਤਾ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਗਰੀਬ ਵਰਗ ਨੂੰ ਵਿੱਤੀ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕੀਤੀ। ਪ੍ਰਧਾਨ ਮੰਤਰੀ ਜਨ ਧਨ ਯੋਜਨਾ (PMJDY) ਅਧੀਨ ਕੀਤੇ ਗਏ ਯਤਨਾਂ ਨੇ ਭਾਰਤੀ ਬੈਂਕਿੰਗ ਪ੍ਰਣਾਲੀ 'ਚ ਇਕ ਇਤਿਹਾਸਕ ਤਬਦੀਲੀ ਲਿਆਂਦੀ ਹੈ, ਜਿਸ ਨਾਲ ਦੇਸ਼ ਭਰ 'ਚ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇਸ ਯੋਜਨਾ ਨੇ ਭਾਰਤੀ ਨਾਗਰਿਕਾਂ ਨੂੰ ਵਿੱਤੀ ਸੇਵਾਵਾਂ ਵੱਲ ਇਕ ਵੱਡਾ ਕਦਮ ਚੁੱਕਣ ਦੇ ਯੋਗ ਬਣਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 5 ਸਾਲਾਂ 'ਚ ਵਿਸ਼ਵ ਵਪਾਰ 'ਚ ਕਰੇਗਾ 6% ਵਾਧਾ : ਰਿਪੋਰਟ
NEXT STORY