ਨਵੀਂ ਦਿੱਲੀ—ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅੱਜ ਇਸ ਖਬਰ ਦਾ ਖੰਡਨ ਕੀਤਾ ਕਿ ਉਸ ਨੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) 'ਚ ਹੋਏ 11,400 ਕਰੋੜ ਰੁਪਏ ਦੇ ਘੋਟਾਰੇ ਦੇ ਮੱਦੇਨਜ਼ਰ ਬੈਂਕ ਨੂੰ ਲੈਟਰ ਆਫ ਅੰਡਰਟੇਕਿੰਗ (ਐੱਲ.ਓ.ਯੂ) ਦੀ ਵਚਨਬੱਧਤਾ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਆਰ. ਬੀ. ਆਈ. ਨੇ ਇਕ ਬਿਆਨ 'ਚ ਕਿਹਾ ਕਿ ਮੀਡੀਆ 'ਚ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਪੰਜਾਬ ਨੈਸ਼ਨਲ ਬੈਂਕ 'ਚ 177 ਕਰੋੜ ਡਾਲਰ ਦੇ ਫਰਜ਼ੀਵਾੜੇ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਨੇ ਪੀ.ਐੱਨ.ਬੀ ਤੋਂ ਦੂਜੇ ਬੈਂਕਾਂ ਨੂੰ ਜਾਰੀ ਐੱਲ.ਓ.ਯੂ ਦੀਆਂ ਵਚਨਬੱਧਤਾਵਾਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਆਰ.ਬੀ.ਆਈ. ਅਜਿਹੇ ਕੋਈ ਨਿਰਦੇਸ਼ ਦਿੱਤੇ ਜਾਣ ਦੀ ਗੱਲ ਤੋਂ ਮਨ੍ਹਾ ਕਰਦਾ ਹੈ।
ਕੇਂਦਰੀ ਬੈਂਕ ਨੇ ਕਿਹਾ ਕਿ ਪੀ.ਐੱਨ.ਬੀ ਦੇ ਫਰਜ਼ੀਵਾੜਾ ਸੰਚਾਲਨ ਖਤਰੇ ਦਾ ਮਾਮਲਾ ਹੈ ਜੋ ਕੁੱਝ ਦੋਸ਼ੀ ਕਰਮਚਾਰੀਆਂ ਦੇ ਗਲਤ ਵਿਵਹਾਰ ਅਤੇ ਅੰਦਰੂਨੀ ਕੰਟਰੋਲ ਦੀ ਅਸਫਲਤਾ ਦੇ ਕਾਰਨ ਪੈਦਾ ਹੋਇਆ ਹੈ। ਆਰ.ਬੀ.ਆਈ. ਨੇ ਇਸ ਮਾਮਲੇ 'ਚ ਪੀ.ਐੱਨ.ਬੀ. ਦੀ ਕੰਟਰੋਲ ਪ੍ਰਣਾਲੀ ਦਾ ਮੁਲਾਂਕਣ ਕੀਤਾ ਹੈ ਅਤੇ ਜ਼ਰੂਰੀ ਕਦਮ ਚੁੱਕੇ ਜਾਣਗੇ।
1 ਮਾਰਚ ਤੋਂ ਭਾਰਤੀ ਰੇਲਵੇ 'ਚ ਹੋ ਰਿਹਾ ਹੈ ਇਹ ਵੱਡਾ ਬਦਲਾਅ
NEXT STORY