ਨਵੀਂ ਦਿੱਲੀ, (ਭਾਸ਼ਾ)- ਵਿਦੇਸ਼ ਪੜ੍ਹਨ ਜਾਣ ਵਾਲੇ ਹੋ ਤਾਂ ਤੁਹਾਡੇ ਲਈ ਰਾਹਤ ਭਰੀ ਖ਼ਬਰ ਹੈ। ਇਕਾਂਤਵਾਸ ਦੇ ਖ਼ਰਚ ਵਿਚ ਹੁਣ ਤੁਹਾਡੀ ਮਦਦ ਕੋਰੋਨਾ ਟੀਕਾ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਸੀਰਮ ਇੰਸਟੀਚਿਊਟ ਦੇ ਸੀ. ਈ. ਓ. ਕਰਨ ਵਾਲੇ ਹਨ। ਸੀਰਮ ਇੰਸਟੀਚਿਟ ਆਫ਼ ਇੰਡੀਆ ਦੇ ਸੀ. ਈ. ਓ. ਅਤੇ ਮਾਲਕ ਅਦਰ ਪੂਨਾਵਾਲਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਵਿਦੇਸ਼ਾਂ ਵਿਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਮਦਦ ਲਈ 10 ਕਰੋੜ ਰੁਪਏ ਰੱਖੇ ਹਨ ਕਿਉਂਕਿ ਕੁਝ ਦੇਸ਼ਾਂ ਨੇ ਹੁਣ ਤੱਕ ਕੋਵੀਸ਼ੀਲਡ ਨੂੰ ਬਿਨਾਂ ਕੁਆਰੰਟੀਨ ਦੇ ਦਾਖਲੇ ਲਈ ਇਕ ਪ੍ਰਵਾਨਤ ਟੀਕੇ ਵਜੋਂ ਮਨਜ਼ੂਰੀ ਨਹੀਂ ਦਿੱਤੀ ਹੈ।
ਪੂਨਾਵਾਲਾ ਨੇ ਟਵਿੱਟਰ 'ਤੇ ਲਿਖਿਆ, "ਪਿਆਰੇ ਵਿਦਿਆਰਥੀਓ, ਕਿਉਂਕਿ ਕੁਝ ਦੇਸ਼ਾਂ ਨੇ ਅਜੇ ਤੱਕ ਕੋਵੀਸ਼ੀਲਡ ਨੂੰ ਕੁਆਰੰਟੀਨ ਤੋਂ ਬਿਨਾਂ ਯਾਤਰਾ ਲਈ ਇਕ ਸਵੀਕਾਰਯੋਗ ਟੀਕੇ ਵਜੋਂ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਲਈ ਤੁਹਾਨੂੰ ਕੁਝ ਖਰਚ ਕਰਨੇ ਪੈ ਸਕਦਾ ਹੈ। ਮੈਂ ਇਸ ਲਈ 10 ਕਰੋੜ ਰੁਪਏ ਵੱਖਰੇ ਰੱਖੇ ਹਨ।" ਉਨ੍ਹਾਂ ਨੇ ਇਕ ਲਿੰਕ ਵੀ ਸਾਂਝਾ ਕੀਤਾ ਜਿੱਥੇ ਵਿਦਿਆਰਥੀ ਲੋੜ ਪੈਣ 'ਤੇ ਵਿੱਤੀ ਸਹਾਇਤਾ ਲਈ ਅਰਜ਼ ਕਰ ਸਕਦੇ ਹਨ। ਅਦਾਰ ਪੂਨਾਵਾਲਾ ਨੇ ਇਸ ਤੋਂ ਪਹਿਲਾਂ ਜੁਲਾਈ ਵਿਚ ਕੋਵੀਸ਼ੀਲਡ ਟੀਕੇ ਨੂੰ ਮਾਨਤਾ ਦੇਣ ਲਈ 16 ਯੂਰਪੀਅਨ ਦੇਸ਼ਾਂ ਦੀ ਸ਼ਲਾਘਾ ਕੀਤੀ ਸੀ।
ਰੇਲਗੱਡੀ 'ਚ ਵਾਈ-ਫਾਈ ਸਰਵਿਸ ਹੋਵੇਗੀ ਬੰਦ, ਸਰਕਾਰ ਨੇ ਦੱਸੀ ਇਹ ਵਜ੍ਹਾ
NEXT STORY