ਫਰੈਂਕਫਰਟ/ਜਲੰਧਰ- ਆਟੋਮੋਬਾਈਲ ਦੀ ਦੁਨੀਆ 'ਚ ਆਉਣ ਵਾਲਾ ਸਮਾਂ ਇਲੈਕਟ੍ਰਿਕ ਕਾਰਾਂ ਦਾ ਹੈ ਤੇ ਇਲੈਕਟ੍ਰਿਕ ਕਾਰਾਂ ਦੇ ਖੇਤਰ 'ਚ ਅਮਰੀਕੀ ਕੰਪਨੀ ਟੈਸਲਾ ਦਾ ਨਾਮ ਸਭ ਤੋਂ ਉਪਰ ਹੈ ਪਰ ਵੱਡੇ ਆਟੋਮੋਬਾਈਲ ਮੇਕਰ ਵੀ ਇਸ ਵੱਲ ਆਪਣਾ ਰੁੱਖ ਕਰ ਰਹੇ ਹਨ, ਜਿਸ 'ਚ ਪੋਰਸ਼ੇ ਦਾ ਨਾਮ ਵੀ ਜੁੜ ਗਿਆ ਹੈ। ਫਰੈਂਕਫਰਟ ਮੋਟਰ ਸ਼ੋਅ 'ਚ ਪੋਰਸ਼ੇ ਨੇ Mission E ਨਾਮ ਤੋਂ ਨਵੀਂ ਕਾਂਸੈਪਟ ਕਾਰ ਨੂੰ ਪੇਸ਼ ਕੀਤਾ ਹੈ।
ਫੋਰ ਡੋਰ ਤੇ 4 ਸੀਟਾਂ ਵਾਲੀ ਇਸ ਸਪੋਰਟਸ ਕਾਰ ਨੂੰ ਬਣਾਉਣ ਦੇ ਲਈ Panamera ਨੂੰ ਮੋਲਡ ਕੀਤਾ ਗਿਆ ਹੈ ਪਰ ਸਿੰਗਲ ਗੈਸੋਲਿਨ ਇੰਜਣ ਦੀ ਥਾਂ ਇਸ 'ਤ ਪਰਮਾਨੈਂਟਲੀ ਐਕਸਸਾਈਟਿਡ ਸਿੰਕ੍ਰੋਨਾਸ ਮੋਟਰਸ ਦੀ ਵਰਤੋਂ ਕੀਤੀ ਗਈ ਹੈ। Mission E 'ਚ ਲੱਗੀ ਮੋਟਰ 600 ਹਾਰਸ ਪਾਵਰ ਪੈਦਾ ਕਰਦੀ ਹੈ ਤੇ ਇਸ ਦੀ ਬਦੌਲਤ ਇਹ ਕਾਰ 60mph ਲੱਗਭਗ 100 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ 3.5 ਸੈਕਿੰਡ ਤੋਂ ਵੀ ਘੱਟ ਸਮੇਂ 'ਚ ਫੜ ਲੈਂਦੀ ਹੈ।
ਟੈਸਲਾ ਦੀ Model S ਦੀ ਤਰ੍ਹਾਂ ਇਸ ਕਾਰ ਨੂੰ ਪਾਵਰ ਦੇਣ ਵਾਲੀ ਬੈਟਰੀ ਕਾਰ ਦੀ ਚੈਸੀ ਦੇ ਥੱਲੇ ਲੱਗੀ ਹੈ ਜਿਸ ਨਾਲ Mission E ਵਧੀਆ ਹੈਂਡਲਿੰਗ ਪ੍ਰਦਾਨ ਕਰੇਗੀ। ਇਹ ਕਾਰ ਸਿੰਗਲ ਚਾਰਜ 'ਤੇ 500KM (310 ਮੀਲ) ਦੀ ਦੂਰੀ ਤੈਅ ਕਰ ਸਕਦੀ ਹੈ ਤੇ ਏਕੀਕ੍ਰਿਤ ਡੀ.ਸੀ. ਚਾਰਜਰ ਦੀ ਮਦਦ ਨਾਲ ਸਿਰਫ 15 ਮਿੰਟ 'ਚ 0 ਤੋਂ 80 ਫੀਸਦੀ ਤਕ ਚਾਰਜ ਹੋ ਸਕਦੀ ਹੈ। ਅਜੇ ਇਹ ਜਾਣਕਾਰੀ ਉਪਲੱਬਧ ਨਹੀਂ ਹੈ ਕਿ ਪੋਰਸ਼ੇ ਦੀ Mission E ਇਕ ਕਾਂਸੈਪਟ ਹੀ ਹੈ ਜਾਂ ਫਿਰ ਇਸ ਦੀ ਪ੍ਰੋਡਕਸ਼ਨ ਵੀ ਕੀਤੀ ਜਾਏਗੀ ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ Mission E ਭਵਿੱਖ ਦੀ ਕਾਰ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਬਰਾਮਦ 'ਚ ਲਗਾਤਾਰ 9ਵੇਂ ਮਹੀਨੇ ਗਿਰਾਵਟ
NEXT STORY