ਰਾਂਚੀ (ਭਾਸ਼ਾ) - ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤੀਨ ਗਡਕਰੀ ਨੇ ਦੇਸ਼ ’ਚ ਅਗਲੀ ਪੀੜ੍ਹੀ ਦੇ ਟਰਾਂਸਪੋਰਟ ਲਈ ਇਕ ਅਭਿਲਾਸ਼ੀ ਰੂਪ ਰੇਖਾ ਤਿਆਰ ਕੀਤੀ ਹੈ। ਇਸ ’ਚ ਸ਼ਹਿਰੀ ਖੇਤਰਾਂ ’ਚ ਇਲੈਕਟ੍ਰਿਕ ਰੈਪਿਡ ਟਰਾਂਸਪੋਰਟ, ਹਾਈਪਰਲੂਪ ਅਤੇ ਪਹੁੰਚ ਤੋਂ ਬਾਹਰਲੇ ਖੇਤਰਾਂ ’ਚ ਰੋਪਵੇ, ਕੇਬਲ ਬੱਸਾਂ ਅਤੇ ਫਨਿਕਿਊਲਰ ਰੇਲਵੇ ਸ਼ਾਮਲ ਹੈ।
ਇਹ ਵੀ ਪੜ੍ਹੋ : ਵੱਡੀ ਰਾਹਤ : ਸਰਕਾਰ ਦਾ U-Turn , ਪੁਰਾਣੇ ਵਾਹਨਾਂ ਦੀ ਪਾਲਸੀ 'ਚ ਹੋਵੇਗਾ ਬਦਲਾਅ
ਗਡਕਰੀ ਨੇ ਕਿਹਾ ਕਿ ਭਾਰਤ ਦਾ ਟਰਾਂਸਪੋਰਟ ਖੇਤਰ ਇਕ ਵੱਡੇ ਬਦਲਾਅ ’ਚੋਂ ਲੰਘ ਰਿਹਾ ਹੈ। ਇਸ ’ਚ ਟ੍ਰੀ ਬੈਂਕ, ਮੋਬਾਈਲ-ਆਧਾਰਿਤ ਡਰਾਈਵਿੰਗ ਪ੍ਰੀਖਣ ਅਤੇ 11 ਪ੍ਰਮੁੱਖ ਵਾਹਨ ਨਿਰਮਾਤਾਵਾਂ ਵੱਲੋਂ ਫਲੈਕਸ-ਫਿਊਲ ਇੰਜਣ ਵਰਗੀ ਪਹਿਲ ਪਾਈਪਲਾਈਨ ’ਚ ਹਨ। ਇਸ ਤੋਂ ਇਲਾਵਾ ਏਜੰਡੇ ’ਚ 25,000 ਕਿਲੋਮੀਟਰ ਦੇ ਟੂ-ਲੇਨ ਦੇ ਰਾਜਮਾਰਗਾਂ ਨੂੰ ਫੋਰ-ਲੇਨ ’ਚ ਬਦਲਣ, ਪ੍ਰਮੁੱਖ ਮਾਰਗਾਂ ’ਤੇ ਇਕ ਇਲੈਕਟ੍ਰਿਕ ਰੈਪਿਡ ਟਰਾਂਸਪੋਰਟ ਨੈੱਟਵਰਕ ਸਥਾਪਤ ਕਰਨ ਅਤੇ ਸੜਕ ਉਸਾਰੀ ਨੂੰ 100 ਕਿਲੋਮੀਟਰ ਪ੍ਰਤੀ ਦਿਨ ਤੱਕ ਵਧਾਉਣਾ ਸ਼ਾਮਲ ਹੈ।
ਇਹ ਵੀ ਪੜ੍ਹੋ : ਫਿਰ ਨਵੇਂ ਰਿਕਾਰਡ ਬਣਾਏਗਾ ਸੋਨਾ, ਸਾਲ ਦੇ ਅੰਤ ਤੱਕ ਇਸ ਪੱਧਰ 'ਤੇ ਪਹੁੰਚੇਗੀ ਕੀਮਤ
ਕੇਂਦਰੀ ਆਵਾਜਾਈ ਮੰਤਰੀ ਨੇ ਕਿਹਾ,‘‘ਅਸੀਂ ਨਵੀਨਤਾ ਨੂੰ ਬੜ੍ਹਾਵਾ ਦੇ ਰਹੇ ਹਾਂ। ਜਨਤਕ ਟਰਾਂਸਪੋਰਟ ’ਚ ਕ੍ਰਾਂਤੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਯਾਤਰਾ ਕਰਨ ਦੇ ਤਰੀਕੇ ਨੂੰ ਬਦਲਣ ਲਈ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਇਸ ਤਹਿਤ ਨਾ ਸਿਰਫ ਮਹਾਨਗਰਾਂ, ਸਗੋਂ ਦੂਰ-ਦਰਾਜ ਦੇ ਪਹੁੰਚ ਤੋਂ ਬਾਹਰਲੇ ਪੇਂਡੂ ਖੇਤਰਾਂ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਅਸੀਂ ਕੇਦਾਰਨਾਥ ਸਮੇਤ 360 ਸਥਾਨਾਂ ’ਤੇ ਰੋਪਵੇ, ਕੇਬਲ ਕਾਰ ਅਤੇ ਫਨਿਕਿਊਲਰ ਰੇਲਵੇ ਦਾ ਨਿਰਮਾਣ ਕਰ ਰਹੇ ਹਾਂ। ਇਨ੍ਹਾਂ ’ਚੋਂ 60 ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਫਨਿਕਿਊਲਰ ਰੇਲਵੇ ਇਕ ਅਜਿਹੀ ਪ੍ਰਣਾਲੀ ਹੈ, ਜੋ ਲੋਕਾਂ ਅਤੇ ਮਾਲ ਨੂੰ ਕੁਸ਼ਲਤਾਪੂਰਨ ’ਤੇ ਅਤੇ ਹੇਠਾਂ ਲਿਜਾਣ ਲਈ ਲਿਫਟ ਅਤੇ ਰੇਲਵੇ ਤਕਨੀਕਾਂ ਨੂੰ ਜੋੜਦੀ ਹੈ। ਇਹ ਵਿਸ਼ੇਸ਼ ਰੂਪ ਨਾਲ ਪਹਾੜੀ ਖੇਤਰਾਂ ’ਚ ਲਾਭਦਾਇਕ ਹੈ।
ਇਹ ਵੀ ਪੜ੍ਹੋ : HDFC 'ਚ ਧੋਖਾਧੜੀ ਨੇ ਉਡਾਏ ਹੋਸ਼, 3.33 ਕਰੋੜ ਦੀ ਜਾਂਚ ਨੂੰ ਲੈ ਕੇ 6 ਸੂਬਿਆਂ ਦੀ ਪੁਲਸ ਨੂੰ ਪਈਆਂ ਭਾਜੜਾਂ
ਗਡਕਰੀ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 200 ਕਰੋਡ਼ ਰੁਪਏ ਤੋਂ ਲੈ ਕੇ 5,000 ਕਰੋਡ਼ ਰੁਪਏ ਤੱਕ ਹੈ ਅਤੇ ਇਕ ਵਾਰ ਪੂਰਾ ਹੋ ਜਾਣ ’ਤੇ, ਇਹ ਭਾਰਤ ਦੀ ਸੂਰਤ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ਬਿਹਤਰ ਸੜਕ ਬੁਨਿਆਦੀ ਢਾਂਚਾ ਨਾ ਸਿਰਫ ਅਰਥਵਿਵਸਥਾ ਨੂੰ ਬੜ੍ਹਾਵਾ ਦੇਵੇਗਾ, ਸਗੋਂ ਵਿਕਾਸ ਨੂੰ ਰਫਤਾਰ ਦੇਣ ਅਤੇ ਰੋਜ਼ਗਾਰ ਸਿਰਜਣ ’ਚ ਵੀ ਮਦਦ ਕਰੇਗਾ। ਉਨ੍ਹਾਂ ਕਿਹਾ,‘‘ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਕ ਸਾਲ ਦੇ ਅੰਦਰ ਸਾਡੇ ਰਾਜ ਮਾਰਗ ਅਮਰੀਕੀ ਸੜਕਾਂ ਦੇ ਮਾਪਦੰਡ ਅਤੇ ਗੁਣਵੱਤਾ ਨਾਲ ਮੇਲ ਖਾਣਗੇ, ਜਿਸ ’ਤੇ ਮੈਂ ਲਗਾਤਾਰ ਜ਼ੋਰ ਦੇ ਰਿਹਾ ਹਾਂ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਖੁਸ਼ਖ਼ਬਰੀ, Saving Account ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਦਾ ਅੰਦਾਜ਼ਾ, ਵਪਾਰੀਆਂ ਨੂੰ ਡਿਊਟੀ ਮੁੱਦੇ ’ਤੇ ਨਤੀਜੇ ਦੀ ਉਡੀਕ
NEXT STORY