ਫਿਰੋਜ਼ਪੁਰ (ਮਲਹੋਤਰਾ): ਕੋਰੋਨਾ ਵਰਗੀ ਮੁਸ਼ਕਿਲ ਸਥਿਤੀ ਦੇ ਬਾਵਜੂਦ ਰੇਲਵੇ ਮੰਡਲ ਫਿਰੋਜ਼ਪੁਰ ਵੱਲੋਂ ਮਾਲਗੱਡੀਆਂ ਦਾ ਸੰਚਾਲਣ ਪੂਰਾ ਸਾਲ ਕੀਤਾ ਗਿਆ ਅਤੇ ਇਸ ਸਾਲ 503 ਕੋਚ ਆਲੂ ਲੋਡ ਕਰ ਕੇ ਉਤਰ ਪੂਰਬੀ ਸੂਬਿਆਂ ’ਚ ਭੇਜਿਆ ਗਿਆ। ਰੇਲਵੇ ਮੰਡਲ ਪ੍ਰਬੰਧਕ ਰਜੇਸ਼ ਅਗਰਵਾਲ ਨੇ ਦੱਸਿਆ ਕਿ ਇਸ ਵਰ੍ਹੇ ਦੌਰਾਨ ਮਾਲਗੱਡੀਆਂ ਦੇ ਸੰਚਾਲਣ ’ਚ ਮੰਡਲ ਦੇ ਅਧਿਕਾਰੀਆਂ ਰਜਨੀਸ਼ ਸ਼੍ਰੀਵਾਸਤਵ ਅਤੇ ਹਰੀਸ਼ ਗਾਂਧੀ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ ਅਤੇ 24 ਘੰਟੇ ਪੂਰੇ ਕੰਮ ’ਤੇ ਨਿਗਰਾਨੀ ਕਰਦੇ ਹੋਏ ਪਿਛਲੇ ਸਾਲ ਭੇਜੇ ਗਏ 365 ਕੋਚ ਆਲੂ ਦੀ ਤੁਲਨਾ ਇਸ ਵਾਰ 503 ਕੋਚ ਦਾ ਟੀਚਾ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: ਮੁੱਦਕੀ ਦੇ ਨਿਸ਼ਾਨ ਸਿੰਘ ਨੇ ਮਲੇਸ਼ੀਆ ’ਚ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ
ਉਨ੍ਹਾਂ ਦੱਸਿਆ ਕਿ ਰੇਲਵੇ ਮੰਡਲ ਦੇ ਸਟੇਸ਼ਨਾਂ ਕਪੂਰਥਲਾ, ਕਰਤਾਰਪੁਰ, ਬੁਟਾਰੀ, ਸੁਰਾਨੁੱਸੀ ਤੋਂ ਅਸਾਮ, ਤ੍ਰਿਪੁਰਾ, ਨਾਗਾਲੈਂਡ, ਪੱਛਮੀ ਬੰਗਾਲ ਇਲਾਕਿਆਂ ’ਚ ਆਲੂ ਭੇਜਿਆ ਗਿਆ ਹੈ। ਕਿਸਾਨਾਂ ਅਤੇ ਵਪਾਰੀਆਂ ਦੇ ਲਈ ਫੁਟਕਲ ਵੈਗਨਾਂ ’ਚ ਵੀ ਲੋਡਿੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਅਧੀਨ ਦੇਸ਼ ਦੇ ਕਿਸੇ ਵੀ ਕੋਨੇ ਤੋਂ ਇਕ ਕੋਚ ਵੀ ਬੁੱਕ ਕੀਤਾ ਜਾ ਸਕਦਾ ਹੈ। ਮੰਡਲ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਮੰਡਲ ਦੇ ਮੋਗਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਲੁਧਿਆਣਾ ਇਲਾਕਿਆਂ ’ਚ ਵੀ ਆਲੂ ਦੀ ਚੰਗੀ ਪੈਦਾਵਾਰ ਹੁੰਦੀ ਹੈ ਅਤੇ ਮੰਡਲ ਵੱਲੋਂ ਹੁਣ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਅਤੇ ਵਪਾਰੀਆਂ ਨਾਲ ਤਾਲਮੇਲ ਕਰ ਕੇ ਮਾਲ ਭੇਜਣ ਲਈ ਪ੍ਰੇਰਿਤ ਕੀਤਾ ਜਾਵੇਗਾ। ਵਪਾਰੀ, ਗ੍ਰਾਹਕ ਅਤੇ ਉਦਯੋਗਾਂ ਨਾਲ ਜੁਡ਼ੇ ਵਿਅਕਤੀ ਕਿਸੇ ਵੀ ਸਮੇਂ ਮਾਲ ਲੋਡਿੰਗ ਸਬੰਧੀ ਰੇਲਵੇ ਦੇ ਹੈਲਪਲਾਈਨ ਨੰਬਰ 139 ’ਤੇ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦਿੱਲੀ ਮੋਰਚੇ ’ਚ ਬੈਠੇ ਇਕ ਹੋਰ ਕਿਸਾਨ ਦੀ ਹੋਈ ਮੌਤ
ਸਾਲ ਦੇ ਆਖਰੀ ਦਿਨ ਲਾਲ ਨਿਸ਼ਾਨ ’ਤੇ ਖੁੱਲਿ੍ਹਆ ਸ਼ੇਅਰ ਬਾਜ਼ਾਰ, ਸੈਂਸੈਕਸ 47600 ਦੇ ਨੇੜੇ ਕਰ ਰਿਹੈ ਕਾਰੋਬਾਰ
NEXT STORY