ਨਵੀਂ ਦਿੱਲੀ - ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਪੈਕਡ ਖੁਰਾਕੀ ਪਦਾਰਥਾਂ 'ਤੇ "ਚੇਤਾਵਨੀ" ਦੀ ਬਜਾਏ ਹੈਲਥ ਸਟਾਰ ਰੇਟਿੰਗ (ਐਚਐਸਆਰ) ਅਪਣਾਉਣ ਲਈ ਤਿਆਰ ਹੈ। ਦੁਨੀਆ ਦੇ ਸਿਰਫ ਦੋ ਦੇਸ਼ਾਂ ਵਿਚ ਲਾਗੂ ਕੀਤੀ ਗਈ ਇਹ ਪ੍ਰਣਾਲੀ ਪ੍ਰਭਾਵਹੀਣ ਸਾਬਤ ਹੋ ਚੁੱਕੀ ਹੈ। ਵਿਗਿਆਨਕਾਂ ਨੇ ਅਧਿਐਨ ਜ਼ਰੀਏ ਇਕ ਰਿਪੋਰਟ ਤਿਆਰ ਕੀਤੀ ਹੈ ਜਿਸ ਵਿਚ ਸਾਹਮਣੇ ਆਇਆ ਹੈ ਕਿ ਲੋਕ ਇਸ ਤਰ੍ਹਾਂ ਦੇ ਚਿਤਾਵਨੀ ਚਿੰਨ੍ਹਾਂ ਤੋਂ ਜਾਗਰੂਕ ਨਹੀਂ ਹੁੰਦੇ। ਇਸ ਦਾ ਤਾਜ਼ਾ ਉਦਾਹਰਨ ਸਿਗਰਟ ਉੱਤੇ ਜਾਰੀ ਚਿਤਾਵਨੀ ਤੋਂ ਜ਼ਾਹਰ ਹੁੰਦੀ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਐਚ.ਐਸ.ਆਰ. ਰਾਹੀਂ ਕੰਪਨੀਆਂ ਲਈ ਨਿਯਮ ਨਰਮ ਬਣਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਟਾਰ ਰੇਟਿੰਗ ਇਹ ਨਹੀਂ ਦਰਸਾਏਗੀ ਕਿ ਉਤਪਾਦ ਵਿੱਚ ਨਮਕ, ਖੰਡ ਜਾਂ ਚਰਬੀ ਮਿਆਰਾਂ ਤੋਂ ਵਧ ਹਨ। ਗੈਰ-ਸਿਹਤਮੰਦ ਭੋਜਨ ਵਿਚ ਵੀ ਪ੍ਰੋਟੀਨ ਅਤੇ ਫਾਈਬਰ ਵਧਾ ਕੇ ਚੰਗੀ ਰੇਟਿੰਗ ਲਈ ਜਾ ਸਕਦੀ ਹੈ।
ਇਕ ਐਫ.ਐਸ.ਐਸ.ਏ.ਆਈ. ਦੇ ਅਧਿਕਾਰੀ ਨੇ 25 ਜੂਨ ਨੂੰ ਖਪਤਕਾਰਾਂ ਦੀਆਂ ਸੰਸਥਾਵਾਂ ਦੀ ਬੈਠਕ ਨੂੰ ਦੱਸਿਆ ਕਿ ਐਚ.ਐਸ.ਆਰ. ਹੀ ਇਕੋ ਵਿਕਲਪ ਦੱਸਿਆ ਜਦੋਂ ਕਿ ਜਨਵਰੀ ਤੋਂ ਮਈ ਤੱਕ ਹੋਈ ਗੱਲਬਾਤ ਵਿਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਖਪਤਕਾਰਾਂ ਦੀਆਂ ਸੰਸਥਾਵਾਂ ਇਸ ਨਾਲ ਸਹਿਮਤ ਨਹੀਂ ਸਨ। 30 ਜੂਨ ਨੂੰ ਹੋਈ ਬੈਠਕ ਵਿਚ ਐਫ.ਐਸ.ਐਸ.ਏ.ਆਈ. ਨੇ ਫਰੰਟ ਆਫ਼ ਪੈਕ ਲੇਬਲ (ਐੱਫ.ਓ.ਪੀ.ਐਲ.) ਦੀ ਚੋਣ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਬੱਚਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ PNB ਨੇ ਸ਼ੁਰੂ ਕੀਤੀ ਖ਼ਾਸ ਸਹੂਲਤ, ਇਸ ਤਰ੍ਹਾਂ ਹੋਵੇਗਾ ਫ਼ਾਇਦਾ
10 ਤੋਂ ਵੱਧ ਦੇਸ਼ਾਂ ਵਿਚ ਲਾਗੂ ਹੋ ਚੁੱਕੀ ਹੈ ਇਹ ਪ੍ਰਣਾਲੀ
ਦਰਅਸਲ ਡਬਲਯੂ.ਐਚ.ਓ. ਨੇ ਭੋਜਨ ਪੈਕਟ 'ਤੇ ਖੁਰਾਕੀ ਪਦਾਰਥ ਵਿਚ ਚੀਨੀ, ਚਰਬੀ, ਆਇਓਡੀਨ ਵਰਗੇ ਤੱਤਾਂ ਦੀ ਮਾਤਰਾ ਲਿਖਣ ਲਈ ਕਿਹਾ ਹੈ। ਮੈਕਸੀਕੋ, ਚਿਲੀ ਸਮੇਤ 10 ਤੋਂ ਵੱਧ ਦੇਸ਼ਾਂ ਨੇ ਇਸ ਨੂੰ ਲਾਜ਼ਮੀ ਕਰ ਦਿੱਤਾ ਹੈ, ਜਦਕਿ 30 ਤੋਂ ਵੱਧ ਦੇਸ਼ਾਂ ਨੇ ਇਸ ਨੂੰ ਸਵੈਇੱਛਤ ਤੌਰ 'ਤੇ ਲਾਗੂ ਕੀਤਾ ਹੈ। ਬਹੁਤਿਆਂ ਨੇ 'ਉੱਚ' ਲੇਬਲ ਜਾਂ 'ਟ੍ਰੈਫਿਕ ਲਾਈਟ' ਅਪਣਾਇਆ ਹੈ। ਸਟਾਰ ਰੇਟਿੰਗ ਆਸਟਰੇਲੀਆ, ਨਿਊਜ਼ੀਲੈਂਡ ਵਿੱਚ ਲਾਗੂ ਹੈ।
ਨੌਰਥ ਕੈਰੋਲੀਨਾ ਦੀ ਇਕ ਯੂਨੀਵਰਸਿਟੀ ਦੇ ਅਧਿਐਨ ਨੇ ਪਾਇਆ ਕਿ ਹਾਈ ਅਲਰਟ ਲੇਬਲਿੰਗ ਨੇ ਵਧੇਰੇ ਕੈਲੋਰੀ, ਖੰਡ ਅਤੇ ਨਮਕ ਵਾਲੇ ਉਤਪਾਦਾਂ ਦੀ ਵਿਕਰੀ ਨੂੰ ਘਟਾ ਦਿੱਤਾ ਹੈ। ਜਾਰਜ ਚੈਰੀਅਨ, ਐਨ ਜੀ ਓ ਕਟਸ ਇੰਟਰਨੈਸ਼ਨਲ ਦੇ ਡਾਇਰੈਕਟਰ ਅਤੇ ਐਫ.ਐਸ.ਐਸ.ਏ.ਏ.ਆਈ. ਕੇਂਦਰੀ ਸਲਾਹਕਾਰ ਕਮੇਟੀ ਦੇ ਮੈਂਬਰ ਦਾ ਕਹਿਣਾ ਹੈ ਕਿ ਚੇਤਾਵਨੀ ਲੇਬਲ ਲਾਜ਼ਮੀ ਹੈ। ਇਹ ਉਪਭੋਗਤਾ ਨੂੰ ਇਹ ਦੱਸਦਾ ਹੈ ਕਿ ਉਹ ਜਿਹੜੀ ਚੀਜ਼ ਖਰੀਦ ਰਹੇ ਹਨ ਅਤੇ ਉਸ ਉਤਪਾਦ ਵਿੱਚ ਕਿੰਨੀ ਮਾਤਰਾ ਹੈ। ਸਟਾਰ ਰੇਟਿੰਗ ਇਸ ਲਈ ਬੇਅਸਰ ਸਾਬਤ ਹੋ ਰਹੀ ਹੈ। ਆਸਟਰੇਲੀਆ ਵਿਚ ਸਟਾਰ ਰੇਟਿੰਗ 41% ਫੂਡ ਪੈਕਟਾਂ 'ਤੇ ਹੈ। ਬਹੁਤੇ ਲੋਕ ਇਹ ਵੀ ਨਹੀਂ ਜਾਣਦੇ ਕਿ ਉਹ ਕਿੰਨੀ ਮਾਤਰਾ ਵਿਚ ਕਿੰਨਾ ਪੌਸ਼ਟਿਕ ਭੋਜਨ ਖਾ ਰਹੇ ਹਨ।
ਇਹ ਵੀ ਪੜ੍ਹੋ: GST ਅਧਿਕਾਰੀਆਂ ਨੇ ਜਾਅਲੀ ਬਿੱਲ ਕੱਢਣ ਵਾਲੇ 23 ਯੂਨਿਟਾਂ ਦਾ ਪਰਦਾਫਾਸ਼ ਕੀਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਚੜ੍ਹਿਆ
NEXT STORY