ਨਵੀਂ ਦਿੱਲੀ— ਸਰਕਾਰੀ ਖੇਤਰ ਦੇ ਪੰਜਾਬ ਐਂਡ ਸਿੰਧ ਬੈਂਕ ਨੇ 'ਦੀਵਾਨ ਹਾਊਸਿੰਗ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ (ਡੀ. ਐੱਚ. ਐੱਫ. ਐੱਲ.)' ਦੇ ਕਰਜ਼ ਖਾਤੇ ਨੂੰ ਧੋਖਾਧੜੀ ਕਰਾਰ ਦੇ ਦਿੱਤਾ ਹੈ। ਬੈਂਕ ਦੇ ਉਸ ਵੱਲ 8,15.44 ਕਰੋੜ ਰੁਪਏ ਫਸੇ ਹਨ। ਇਸ ਦੀ ਜਾਣਕਾਰੀ ਬੈਂਕ ਨੇ ਬੁੱਧਵਾਰ ਨੂੰ ਦਿੱਤੀ।
ਬੈਂਕ ਨੇ ਇਕ ਸੂਚਨਾ 'ਚ ਕਿਹਾ ਕਿ ਡੀ. ਐੱਚ. ਐੱਫ. ਐੱਲ. ਦੇ 815.44 ਕਰੋੜ ਰੁਪਏ ਦੇ ਬਕਾਏ ਵਾਲੇ ਐੱਨ. ਪੀ. ਏ. ਖਾਤੇ ਨੂੰ ਧੋਖਾਧੜੀ ਘੋਸ਼ਿਤ ਕੀਤਾ ਜਾਂਦਾ ਹੈ। ਪੰਜਾਬ ਐਂਡ ਸਿੰਧ ਬੈਂਕ ਨੇ ਕਿਹਾ ਕਿ ਨਿਯਮਾਂ ਮੁਤਾਬਕ, ਇਸ ਦੀ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੂੰ ਦੇ ਦਿੱਤੀ ਗਈ ਹੈ। ਰੈਗੂਲੇਟਰੀ ਫਾਈਲਿੰਗ 'ਚ ਬੈਂਕ ਨੇ ਕਿਹਾ ਕਿ ਉਹ ਪਹਿਲਾਂ ਹੀ ਨਿਯਮਾਂ ਮੁਤਾਬਕ, 203.86 ਕਰੋੜ ਦੀ ਵੱਖਰੀ ਵਿਵਸਥਾ ਕਰ ਚੁੱਕਾ ਹੈ।
ਗੌਰਤਲਬ ਹੈ ਕਿ ਕੋਈ ਖਾਤਾ ਧੋਖਾਧੜੀ ਐਲਾਨ ਹੋ ਜਾਂਦਾ ਹੈ ਤਾਂ ਬੈਂਕ ਨੂੰ ਬਕਾਇਆ ਕਰਜ਼ ਦੇ 100 ਫੀਸਦੀ ਦੇ ਬਰਾਬਰ ਰਾਸ਼ੀ ਆਰ. ਬੀ. ਆਈ. ਦੇ ਨਿਯਮਾਂ ਅਨੁਸਾਰ ਜਾਂ ਤਾਂ ਇਕ ਵਾਰ 'ਚ ਜਾਂ ਚਾਰ ਤਿਮਾਹੀਆਂ 'ਚ ਵੱਖਰੀ ਰੱਖਣੀ ਹੁੰਦੀ ਹੈ। ਇਸ ਸਾਲ ਦੇ ਸ਼ੁਰੂ 'ਚ ਰਾਸ਼ਟਰੀ ਵਿੱਤੀ ਰਿਪੋਰਟਿੰਗ ਅਥਾਰਟੀ (ਐੱਨ. ਐੱਫ. ਆਰ. ਏ.) ਨੇ ਡੀ. ਐੱਚ. ਐੱਫ. ਐੱਲ. ਦੇ ਖਾਤਿਆਂ ਦਾ ਆਡਿਟ ਸ਼ੁਰੂ ਕੀਤਾ ਸੀ।
ਵਿਦੇਸ਼ ਜਾਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਦਿੱਤੀ ਵੱਡੀ ਰਾਹਤ
NEXT STORY