ਨਵੀਂ ਦਿੱਲੀ- ਪੰਜਾਬ ਐਂਡ ਸਿੰਧ ਬੈਂਕ ਨੂੰ ਮਾਰਚ 2021 ਵਿਚ ਸਮਾਪਤ ਹੋਈ ਤਿਮਾਹੀ ਵਿਚ 160.79 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ। ਸਰਕਾਰੀ ਬੈਂਕ ਨੇ ਸ਼ਨੀਵਾਰ ਨੂੰ ਰੈਗੂਲੇਟਰੀ ਸੂਚਨਾ ਵਿਚ ਦੱਸਿਆ ਕਿ ਉਸ ਨੂੰ ਵਿੱਤੀ ਸਾਲ 2019-20 ਦੀ ਜਨਵਰੀ-ਮਾਰਚ ਤਿਮਾਹੀ ਵਿਚ 236.30 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।
ਵਿੱਤੀ ਸਾਲ 2020-21 ਦੀ ਅਕਤੂਬਰ-ਦਸੰਬਰ ਤਿਮਾਹੀ ਵਿਚ ਵੀ ਉਸ ਨੂੰ 2,375.53 ਕਰੋੜ ਰੁਪਏ ਦਾ ਭਾਰੀ ਭਰਕਮ ਸ਼ੁੱਧ ਘਾਟਾ ਹੋਇਆ ਸੀ। ਪੂਰੇ ਵਿੱਤੀ ਸਾਲ 2020-21 ਦੀ ਅਕਤੂਬਰ ਦਸੰਬਰ ਤਿਮਾਹੀ ਵਿਚ ਵੀ ਉਸ ਨੂੰ 2,375.53 ਕਰੋੜ ਰੁਪਏ ਦਾ ਭਾਰੀ ਭਰਕਮ ਸ਼ੁੱਧ ਘਾਟਾ ਹੋਇਆ ਸੀ।
ਉੱਥੇ ਹੀ, ਪੂਰੇ ਵਿੱਤੀ ਸਾਲ 2020-21 ਵਿਚ ਬੈਂਕ ਨੂੰ 2,732.90 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ, ਜੋ ਵਿੱਤੀ ਸਾਲ 2019-20 ਵਿਚ ਹੋਈ 990.80 ਕਰੋੜ ਰੁਪਏ ਦੇ ਸ਼ੁੱਧ ਘਾਟੇ ਤੋਂ ਕਿਤੇ ਜ਼ਿਆਦਾ ਹੈ।
ਵਿੱਤੀ ਸਾਲ 2020-21 ਦੀ ਅੰਤਿਮ ਤਿਮਾਹੀ ਵਿਚ ਬੈਂਕ ਦੀ ਕੁੱਲ ਆਮਦਨ ਵਿੱਤੀ ਸਾਲ 2019-20 ਦੀ ਇਸੇ ਤਿਮਾਹੀ ਦੇ 8,826.92 ਕਰੋੜ ਰੁਪਏ ਤੋਂ 10.7 ਫ਼ੀਸਦੀ ਡਿੱਗ ਕੇ 7,876.72 ਕਰੋੜ ਰੁਪਏ ਹੋ ਗਈ। ਬੈਂਕ ਦਾ ਐੱਨ. ਪੀ. ਏ. ਮਾਰਚ 2021 ਤਿਮਾਹੀ ਵਿਚ 13.76 ਫ਼ੀਸਦੀ ਦੇ ਉੱਚੇ ਪੱਧਰ 'ਤੇ ਬਣੀ ਰਹੀ। ਮਾਰਚ 2020 ਤਿਮਾਹੀ ਵਿਚ ਐੱਨ. ਪੀ. ਏ. ਦਾ ਪੱਧਰ 14.18 ਫ਼ੀਸਦੀ ਸੀ। ਮੁੱਲ ਦੇ ਲਿਹਾਜ ਨਾਲ ਵਿੱਤੀ ਸਾਲ 2020-21 ਦੀ ਸਮਾਪਤੀ 'ਤੇ ਇਹ 9,334 ਕਰੋੜ ਰੁਪਏ ਸੀ, ਜਦੋਂ ਕਿ ਇਕ ਸਾਲ ਪਹਿਲਾਂ ਇਹ 8,874.57 ਕਰੋੜ ਰੁਪਏ ਸੀ।
ਸੇਬੀ ਨੇ ਇੰਡੀਆਬੁੱਲਜ਼ ਵੈਂਚਰ ਅਧਿਕਾਰੀਆਂ 'ਤੇ 1.05 ਕਰੋੜ ਦਾ ਜ਼ੁਰਮਾਨਾ ਲਗਾਇਆ
NEXT STORY