ਨਵੀਂ ਦਿੱਲੀ : ਮਾਰਕੀਟ ਰੈਗੂਲੇਟਰ ਸੇਬੀ ਨੇ ਬੁੱਧਵਾਰ ਨੂੰ ਇੰਡੀਆਬੁੱਲਜ਼ ਵੈਂਚਰ ਅਤੇ ਕੁਝ ਸਬੰਧਤ ਵਿਅਕਤੀਆਂ ਨੂੰ ਸ਼ੁੱਕਰਵਾਰ ਨੂੰ ਮਾਰਕੀਟ ਨਿਯਮਾਂ ਦੀ ਉਲੰਘਣਾ ਕਰਨ 'ਤੇ ਕੁੱਲ 1.05 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ। ਕੰਪਨੀ ਇਸ ਸਮੇਂ ਧਾਨੀ ਸਰਵਿਸਿਜ਼ ਦੇ ਨਾਮ ਨਾਲ ਕੰਮ ਕਰ ਰਹੀ ਹੈ। ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਇੰਡੀਆਬੁੱਲਜ਼ ਦੇ ਸਾਬਕਾ ਗੈਰ-ਕਾਰਜਕਾਰੀ ਨਿਰਦੇਸ਼ਕ ਪਿਆ ਜਾਨਸਨ, ਉਸ ਦੇ ਪਤੀ ਮੇਹੁਲ ਜਾਨਸਨ ਨੂੰ ਇਨਸਾਈਡਰ ਟਰੇਡਿੰਗ (ਪੀਆਈਟੀ) ਨਿਯਮਾਂ ਦੀ ਉਲੰਘਣਾ ਕਰਨ 'ਤੇ ਹਰੇਕ ਨੂੰ 25 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।
ਰੈਗੂਲੇਟਰ ਨੇ ਕੀਮਤ ਨਾਲ ਸਬੰਧਤ ਅਣਪ੍ਰਕਾਸ਼ਤ ਸੰਵੇਦਨਸ਼ੀਲ ਜਾਣਕਾਰੀ ਜਾਰੀ ਕਰਨ ਦੀ ਮਿਆਦ ਦੇ ਦੌਰਾਨ ਇਸ ਸ਼ੇਅਰ ਦਾ ਕਾਰੋਬਾਰ ਕਰਨ ਦੇ ਮਾਮਲੇ ਉਨ੍ਹਾਂ 'ਤੇ ਇਹ ਜੁਰਮਾਨਾ ਲਗਾਇਆ ਹੈ। ਪਿਆ ਅਤੇ ਮੇਹੁਲ ਨੇ ਇਸ ਤੋਂ 69.09 ਲੱਖ ਰੁਪਏ ਦਾ ਸਮੂਹਕ ਲਾਭ ਕਮਾਇਆ ਸੀ। ਸੇਬੀ ਅਨੁਸਾਰ ਇਸ ਕੇਸ ਦੀ ਪੜਤਾਲ ਜਨਵਰੀ ਤੋਂ ਨਵੰਬਰ 2017 ਦਰਮਿਆਨ ਕੀਤੀ ਗਈ ਸੀ।
ਇਕ ਹੋਰ ਆਦੇਸ਼ ਵਿਚ ਸੇਬੀ ਨੇ ਇੰਡਿਆਬੁੱਲਜ਼ ਵੈਂਚਰ ਨਾਲ ਸੰਬੰਧਤ ਮਿਆਦ ਵਿਚ ਬਾਜ਼ਾਰ ਵਿਚ ਸ਼ੇਅਰਾਂ ਦੀ ਵਿਕਰੀ 'ਤੇ ਰੋਕ ਦੀ ਸੂਚਨਾ ਜਾਰੀ ਨਾ ਕਰਨ ਲਈ 50 ਲੱਖ ਰੁਪਏ ਅਤੇ ਉਸ ਦੇ ਸਕੱਤਰ ਲਲਿਤ ਸ਼ਰਮਾ 'ਤੇ ਬਾਜ਼ਾਰ ਨੂੰ ਕਾਰੋਬਾਰ ਬੰਦ ਰੱਖਣ ਦੀ ਨਿਗਰਾਨੀ ਨਾ ਕਰਨ ਨੂੰ ਲੈ ਕੇ 5 ਲੱਖ ਰੁਪਏ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ : ਭਾਰਤੀ IT ਸੈਕਟਰ ਨੂੰ ਬਾਈਡੇਨ ਪ੍ਰਸ਼ਾਸਨ ਨੇ ਦਿੱਤੀ ਰਾਹਤ, ਐੱਚ-1ਬੀ ਵੀਜ਼ਾ ਪਾਬੰਦੀਆਂ ਹਟਾਈਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੀਰੋ ਮੋਟੋਕਾਰਪ 24 ਮਈ ਤੋਂ ਫਿਰ ਸ਼ਿਫਟਾਂ 'ਚ ਖੋਲ੍ਹੇਗੀ ਨਿਰਮਾਣ ਕਾਰਖ਼ਾਨੇ
NEXT STORY