ਬਿਜ਼ਨੈੱਸ ਡੈਸਕ - ਪਰਪਲ ਸਟਾਈਲ ਲੈਬਜ਼ ਲਿਮਟਿਡ ਦਾ 680 ਕਰੋੜ ਰੁਪਏ ਦਾ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) 31 ਅਗਸਤ ਨੂੰ ਖੁੱਲ੍ਹੇਗਾ। ਲਗਜ਼ਰੀ ਅਤੇ ਪ੍ਰੀਮੀਅਮ ਫੈਸ਼ਨ ਮੰਚ ਪਰਨੀਆਜ਼ ਪੌਪ-ਅੱਪ ਸ਼ਾਪ ਦੀ ਮੂਲ ਕੰਪਨੀ ਵੱਲੋਂ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਸਾਹਮਣੇ ਦਾਖਲ ਦਸਤਾਵੇਜ਼ ਅਨੁਸਾਰ ਆਈ. ਪੀ. ਓ. ਪੂਰੀ ਤਰ੍ਹਾਂ ਨਵੇਂ ਸ਼ੇਅਰ ਦੇ ਇਸ਼ੂ ’ਤੇ ਆਧਾਰਿਤ ਹੈ।
ਇਹ ਵੀ ਪੜ੍ਹੋ : ਸਰਕਾਰੀ ਅਨਾਜ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੰਡੀਗੜ੍ਹ ਸਮੇਤ 7 ਸੂਬਿਆਂ 'ਚ E-Rupee ਨਾਲ ਮਿਲੇਗਾ ਰਾਸ਼ਨ
ਇਸ ’ਚ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦਾ ਕੋਈ ਹਿੱਸਾ ਸ਼ਾਮਲ ਨਹੀਂ ਹੈ। ਆਈ. ਪੀ. ਓ. 31 ਅਗਸਤ ਨੂੰ ਖੁੱਲ੍ਹੇਗਾ ਅਤੇ 2 ਸਤੰਬਰ ਨੂੰ ਬੰਦ ਹੋਵੇਗਾ। ਐਂਕਰ ਨਿਵੇਸ਼ਕ 28 ਅਗਸਤ ਨੂੰ ਬੋਲੀ ਲਗਾ ਸਕਣਗੇ। ਕੰਪਨੀ ਆਈ. ਪੀ. ਓ. ਤੋਂ ਜੁਟਾਈ ਗਈ ਰਾਸ਼ੀ ’ਚੋਂ 371.13 ਕਰੋੜ ਰੁਪਏ ਦੀ ਵਰਤੋਂ ਆਪਣੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਪੀ. ਐੱਸ. ਐੱਲ. ਰਿਟੇਲ ’ਚ ਨਿਵੇਸ਼ ਕਰਨ ਲਈ ਕਰੇਗੀ, ਜਦੋਂ ਕਿ 138.90 ਕਰੋੜ ਰੁਪਏ ਵਿਕਰੀ ਅਤੇ ਮਾਰਕੀਟਿੰਗ ਖਰਚਿਆਂ ਲਈ ਰੱਖੇ ਜਾਣਗੇ। ਬਾਕੀ ਰਾਸ਼ੀ ਦੀ ਵਰਤੋਂ ਆਮ ਕੰਮਕਾਜ ਲਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ ਕਰੋੜਾਂ ਦੀ ਜਾਇਦਾਦ, ਹੁਣ ਚਲਾਉਂਦਾ ਹੈ 80 ਲੱਖ ਦੀ ਮਰਸਿਡੀਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਨੇ ਕੱਢੇ ਵੱਟ, ਖੰਡ-ਸਬਜ਼ੀਆਂ ਤੋਂ ਬਾਅਦ ਹੁਣ Dry fruit ਵੀ ਹੋ ਗਏ ਮਹਿੰਗੇ
NEXT STORY