ਬਿਜਨੈੱਸ ਡੈਸਕ- ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ 'ਚ ਕਰਨ ਲਈ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਦਾ ਅਸਰ ਹੁਣ ਬਾਜ਼ਾਰ 'ਚ ਦਿੱਸਣ ਲੱਗਾ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਖੰਡ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਦੱਖਣੀ ਮਹਾਰਾਸ਼ਟਰ 'ਚ ਜਿੱਥੇ ਖੰਡ ਦੀ ਕੀਮਤ ਕਰੀਬ 62 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ, ਉੱਥੇ ਹੁਣ ਮਹਾਰਾਸ਼ਟਰ 'ਚ ਮਿੱਲ ਪੱਧਰ 'ਤੇ ਇਹ ਕਰੀਬ 51-52 ਰੁਪਏ ਪ੍ਰਤੀ ਕਿਲੋ 'ਚ ਕਾਰੋਬਾਰ ਕਰ ਰਹੀ ਹੈ। ਖੰਡ ਮੰਡੀ ਦੇ ਸੂਤਰਾਂ ਅਨੁਸਾਰ, ਥੋਕ ਅਤੇ ਮਿੱਲ ਪੱਧਰ 'ਤੇ ਆਈ ਇਸ ਗਿਰਾਵਟ ਦਾ ਅਸਰ ਅਗਲੇ 3-4 ਦਿਨਾਂ 'ਚ ਪਰਚੂਨ ਬਾਜ਼ਾਰ 'ਚ ਵੀ ਦਿਖਾਈ ਦੇ ਸਕਦਾ ਹੈ। ਇਸ ਨਾਲ ਘਰੇਲੂ ਉਪਭੋਗਤਾਵਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਕੀਮਤਾਂ 'ਤੇ ਲਗਾਮ ਲਗਾਉਣ ਲਈ ਸਰਕਾਰ ਨੇ ਵੱਡੇ ਉਪਭੋਗਤਾਵਾਂ ਅਤੇ ਡੀਲਰਾਂ ਲਈ ਸਟਾਕ ਰੱਖਣ ਦੀ ਸੀਮਾ ਤੈਅ ਕੀਤੀ। ਇਸ ਨਾਲ ਇਨ੍ਹਾਂ ਕੋਲ ਇਕੱਠੀ ਵਾਧੂ ਖੰਡ ਬਾਜ਼ਾਰ 'ਚ ਆਉਣ ਲੱਗੀ ਅਤੇ ਉਪਲੱਬਧਤਾ ਵਧੀ। ਸਪਲਾਈ ਸੁਧਰਨ ਦੇ ਨਾਲ ਹੀ ਕੀਮਤਾਂ 'ਤੇ ਦਬਾਅ ਘੱਟ ਹੋਇਆ ਹੈ। ਸਰਕਾਰ ਨੇ ਖੰਡ ਦੀ ਜਮ੍ਹਾਂਖੋਰੀ ਅਤੇ ਸਟਾਕ ਲੁਕਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਵੀ ਤੇਜ਼ ਕਰ ਦਿੱਤੀ ਹੈ। ਦੇਸ਼ ਭਰ 'ਚ ਹੁਣ ਤੱਕ 1000 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਜਾਂ ਨਿਰੀਖਣ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਸਰਕਾਰ ਦੀ ਕੋਸ਼ਿਸ਼ ਬਾਜ਼ਾਰ 'ਚ ਪੂਰਾ ਸਟਾਕ ਬਣਾਏ ਰੱਖਣ ਅਤੇ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਦੀ ਹੈ। ਜੇਕਰ ਇਹ ਸਾਰੀਆਂ ਕੋਸ਼ਿਸ਼ਾਂ ਉਮੀਦ ਅਨੁਸਾਰ ਕੰਮ ਕਰਦੀਆਂ ਹਨ ਤਾਂ ਆਉਣ ਵਾਲੇ ਹਫ਼ਤਿਆਂ 'ਚ ਖੰਡ ਦੀ ਕੀਮਤ 'ਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
9 ਘੰਟੇ ਲੰਬੇ ਸਫ਼ਰ ਦੌਰਾਨ ਯਾਤਰੀ ਦੀ ਬਿਜ਼ਨੈੱਸ ਕਲਾਸ ਸੀਟ ਨਹੀਂ ਹੋਈ ਰੀਕਲਾਈਨ ! ਹੁਣ Air India ਭਰੇਗੀ ਹਰਜਾਨਾ
NEXT STORY