ਨਵੀਂ ਦਿੱਲੀ (ਵਿਸ਼ੇਸ਼)- ਪ੍ਰਧਾਨ ਮੰਤਰੀ ਅਹੁਦੇ ਲਈ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਅਜੇ ਵੀ ਬਰਕਰਾਰ ਹੈ। ਇੰਡੀਆ ਟੂਡੇ ਅਤੇ ਸੀ-ਵੋਟਰ ਦੇ ਤਾਜ਼ਾ 'ਮੂਡ ਆਫ ਦਿ ਨੇਸ਼ਨ' ਸਰਵੇਖਣ 'ਚ ਨਰਿੰਦਰ ਮੋਦੀ 49 ਫੀਸਦੀ ਸਮਰਥਨ ਨਾਲ ਪ੍ਰਧਾਨ ਮੰਤਰੀ ਅਹੁਦੇ ਲਈ ਜਨਤਾ ਦੀ ਪਹਿਲੀ ਪਸੰਦ ਬਣੇ ਹੋਏ ਹਨ।
ਉੱਥੇ ਹੀ, ਕਾਂਗਰਸ ਨੇਤਾ ਰਾਹੁਲ ਗਾਂਧੀ 27 ਫੀਸਦੀ ਸਮਰਥਨ ਨਾਲ ਦੂਜੇ ਸਥਾਨ ’ਤੇ ਹਨ। ਸਰਵੇਖਣ ਦਾ ਸਭ ਤੋਂ ਹੈਰਾਨ ਕਰਨ ਵਾਲਾ ਅੰਕੜਾ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ ਵਿਜੇ ਨੂੰ ਲੈ ਕੇ ਸਾਹਮਣੇ ਆਇਆ ਹੈ। ਵਿਜੇ ਨੂੰ 9 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਆਪਣੀ ਪਸੰਦ ਦੱਸਿਆ ਹੈ ਅਤੇ ਉਹ ਤੀਜੇ ਸਥਾਨ ’ਤੇ ਹਨ।
ਸਰਵੇਖਣ ਦੇ ਅੰਕੜਿਆਂ ਮੁਤਾਬਕ, ਰਾਹੁਲ ਗਾਂਧੀ ਦੀ ਲੋਕਪ੍ਰਿਯਤਾ ਪਿਛਲੇ ਕੁਝ ਸਰਵੇਖਣਾਂ ’ਚ ਵਧਦੀ ਦਿਖਾਈ ਦਿੱਤੀ ਹੈ ਪਰ ਪ੍ਰਧਾਨ ਮੰਤਰੀ ਅਹੁਦੇ ਦੀ ਪਸੰਦ ਦੇ ਮਾਮਲੇ ’ਚ ਉਹ ਅਜੇ ਵੀ ਮੋਦੀ ਤੋਂ ਕਾਫੀ ਪਿੱਛੇ ਹਨ। ਉੱਥੇ ਹੀ, ਤਾਮਿਲਨਾਡੂ ਦੀ ਰਾਜਨੀਤੀ ਤੋਂ ਰਾਸ਼ਟਰੀ ਰਾਜਨੀਤੀ ਵੱਲ ਵਧਦੇ ਵਿਜੇ ਦਾ ਪ੍ਰਧਾਨ ਮੰਤਰੀ ਅਹੁਦੇ ਦੀ ਪਸੰਦ ’ਚ ਤੀਜੇ ਸਥਾਨ ’ਤੇ ਆਉਣਾ ਉਨ੍ਹਾਂ ਦੇ ਵਧਦੇ ਸਿਆਸੀ ਪ੍ਰਭਾਵ ਵੱਲ ਇਸ਼ਾਰਾ ਮੰਨਿਆ ਜਾ ਰਿਹਾ ਹੈ।
‘ਹੁਣੇ ਹੋਣ ਲੋਕ ਸਭਾ ਚੋਣਾਂ ਤਾਂ ਐੱਨ. ਡੀ. ਏ. ਸਰਕਾਰ’
ਪ੍ਰਧਾਨ ਮੰਤਰੀ ਅਹੁਦੇ ਦੀ ਪਸੰਦ ਦੇ ਨਾਲ ਸਰਵੇਖਣ ’ਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਅੰਦਾਜ਼ਾ ਸਾਹਮਣੇ ਆਇਆ ਹੈ। ਜੇਕਰ ਅੱਜ ਲੋਕ ਸਭਾ ਚੋਣਾਂ ਹੁੰਦੀਆਂ ਹਨ ਤਾਂ ਐੱਨ. ਡੀ. ਏ. ਨੂੰ 326 ਸੀਟਾਂ ਮਿਲਣ ਦਾ ਅੰਦਾਜ਼ਾ ਹੈ। ਉੱਥੇ ਹੀ, ‘ਇੰਡੀਆ’ ਗਠਜੋੜ ਨੂੰ 185 ਸੀਟਾਂ ਮਿਲ ਸਕਦੀਆਂ ਹਨ, ਜਦਕਿ ਹੋਰ ਪਾਰਟੀਆਂ ਦੇ ਖਾਤੇ ’ਚ 32 ਸੀਟਾਂ ਜਾਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਿਲਾ ਪੰਚਾਇਤ ਸਕੱਤਰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ; ਘਰ ਬੁਲਾ ਕੇ ਮੰਗਦੀ ਸੀ ਪੈਸੇ
NEXT STORY