ਆਟੋ ਡੈਸਕ: ਕੁਝ ਦਿਨ ਪਹਿਲਾਂ ਫਗਵਾੜਾ-ਚੰਡੀਗੜ੍ਹ ਰੋਡ 'ਤੇ Mercedes Benz ਦੀ ਫਲੈਗਸ਼ਿਪ ਕਾਰ S Class ਦਾ ਭਿਆਨਕ ਹਾਦਸਾ ਵਾਪਰਿਆ ਸੀ,ਜਿਸ ਵਿਚ ਇਕ ਵਿਅਕਤੀ ਦੀ ਮੌਕੇ 'ਤ ਹੀ ਮੌਤ ਹੋ ਗਈ ਸੀ ਤੇ ਦੂਜਾ ICU ਵਿਚ ਦਾਖ਼ਲ ਸੀ, ਜੋ ਹੁਣ ਠੀਕ ਹੋ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਸ਼ਾਰਟ ਟਰਮ ਮੈਮਰੀ ਲੋਸ ਹੋ ਗਿਆ ਹੈ। ਇਸ ਹਾਦਸੇ ਦੀ ਇਕ ਰੀਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਯੂਜ਼ਰ ਗੱਡੀ ਨੂੰ ਅਰਾਮ ਨਾਲ ਚਲਾਉਣ ਦੀ ਸਲਾਹ ਤਾਂ ਦੇ ਹੀ ਰਹੇ ਹਨ, ਨਾਲ ਹੀ ਮਰਸਿਡੀਸ ਬੈਂਜ਼ ਨੂੰ ਵੀ ਲਤਾੜ ਲਗਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਹਾਈਕਮਾਨ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਸੱਦਿਆ ਦਿੱਲੀ, ਜਲਦ ਹੋਵੇਗਾ ਉਮੀਦਵਾਰਾਂ ਦਾ ਐਲਾਨ
ਇਕ ਯੂਜ਼ਰ ਨੇ ਲਿਖਿਆ ਹੈ, "ਮਰਸਿਡੀਜ਼ ਬੈਂਜ਼ ਨੂੰ ਇਸ ਹਾਦਸੇ ਦੀ ਘੋਖ ਕਰਨੀ ਚਾਹੀਦੀ ਹੈ, S Class ਇਕ ਵਰਲਡ ਕਲਾਸ ਪ੍ਰੋਡਕਟ ਹੈ, ਜਿਸ ਵਿਚ ਬਹੁਤ ਸਾਰੇ ਫੀਚਰ ਆਉਂਦੇ ਹਨ। ਦੇਸ਼ ਵਿਚ Mercedes benz S Class ਬਹੁਤ ਸਾਰੇ VVIP और ਮੰਤਰੀਆਂ ਵੱਲੋਂ ਵਰਤੀ ਜਾਂਦੀ ਹੈ, ਜੋ ਹੋਇਆ ਬੁਰਾ ਹੋਇਆ। ਕਿਰਪਾ ਕਰ ਕੇ ਧਿਆਨ ਨਾਲ ਗੱਡੀ ਚਲਾਓ।"
ਇਕ ਯੂਜ਼ਰ ਨੇ ਤਾਂ ਇਹ ਤਕ ਲਿਖ ਦਿੱਤਾ ਕਿ ਇਸੇ ਲਈ ਟਾਟਾ ਦੀ ਗੱਡੀ ਲੈਣੀ ਚਾਹੀਦੀ ਹੈ, ਬੰਦਾ ਸੇਫ਼ ਤਾਂ ਰਹਿੰਦਾ ਹੈ। ਲੋਕ ਟਾਟਾ ਦੀਆਂ ਗੱਡੀਆਂ ਨੂੰ ਮਰਸਿਡੀਜ਼ ਤੋਂ ਜ਼ਿਆਦਾ ਸੇਫ਼ ਦੱਸ ਰਹੇ ਹਨ, ਅਜਿਹੇ ਵਿਚ ਇਕ ਹੋਰ ਯੂਜ਼ਰ ਨੇ Volvo ਖਰੀਦਣ ਦੀ ਗੱਲ ਕਹੀ।
ਮਿਲੀ ਜਾਣਕਾਰੀ ਅਨੁਸਾਰ ਹਾਈਵੇ 'ਤੇ ਹਾਈ ਸਪੀਡ ਲੇਨ ਵਿਚ ਇਕ ਟਰੱਕ ਰਿਵਰਸ ਆ ਰਿਹਾ ਸੀ। ਐੱਸ ਕਲਾਸ ਦੀ ਸਪੀਡ ਤਕਰੀਬਨ 120-130 ਹੋਵੇਗੀ, ਜਦੋਂ ਤਕ ਕੁਝ ਸਮਝ ਆਉਂਦੀ, ਦੋਹਾਂ ਦੀ ਟੱਕਰ ਹੋ ਗਈ। ਕੁਝ ਲੋਕਾਂ ਨੇ ਇਹ ਵੀ ਦੱਸਿਆ ਕਿ ਗੱਡੀ ਚਲਾਉਣ ਵਾਲੇ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤਕ ਕਾਰ ਟਕਰਾ ਚੁੱਕੀ ਸੀ। ਹੁਣ ਇੱਥੇ ਸਵਾਲ ਇਹ ਹੈ ਕਿ ਮਰਸਿਡੀਜ਼ ਬੈਂਜ਼ ਐੱਸ ਕਲਾਸ ਵਿਚ ਆਟੋਬ੍ਰੇਕਿੰਗ ਹੁੰਦੀ ਹੈ, ਹਾਦਸੇ ਤੋਂ ਪਹਿਲਾਂ ਆਟੋ ਬ੍ਰੇਕਿੰਗ ਕਿਉਂ ਨਹੀਂ ਹੋਈ?
ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਡਰਾਈਵਿੰਗ ਲਾਇਸੈਂਸ ਬਣਨ 'ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਮਰਸਿਡੀਜ਼ ਬੈਂਜ਼ ਇੰਡੀਆ ਨੇ ਫ਼ਿਲਹਾਲ ਇਸ ਹਾਦਸੇ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ, ਪਰ ਲੋਕਾਂ ਵੱਲੋਂ ਸੇਫ਼ਟੀ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਗੱਡੀ ਨੂੰ ਸੇਫ਼ ਦੱਸਿਆ ਜਾਂਦਾ ਹੈ, ਫ਼ਿਰ ਵੀ ਕਿਸੇ ਦੀ ਇਸ ਤਰ੍ਹਾਂ ਜਾਨ ਚਲੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਨੇ ਕਰਜ਼ਾ ਸੇਵਾ ਪ੍ਰਦਾਤਾਵਾਂ ਲਈ ਜਾਰੀ ਕੀਤਾ ਖਰੜਾ ਮਤਾ, ਨਿਸ਼ਾਨੇ ’ਤੇ ਟਾਕਚਾਰਜ ਐਪ
NEXT STORY