ਨੈਸ਼ਨਲ ਡੈਸਕ-ਅਕਾਸਾ ਏਅਰ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਤੋਂ ਏਅਰ ਆਪਰੇਟਰ ਸਰਟੀਫਿਕੇਟ (ਏ.ਓ.ਸੀ.) ਮਿਲ ਗਿਆ ਹੈ। ਏਅਰਲਾਈਨ ਦੀਆਂ ਵਪਾਰਕ ਉਡਾਣਾਂ ਇਸ ਮਹੀਨੇ ਸ਼ੁਰੂ ਹੋਣਗੀਆਂ। ਅਕਾਸਾ ਏਅਰ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਏਅਰਲਾਈਨ ਦੀ ਸੰਚਾਲਨ ਦੀਆਂ ਤਿਆਰੀਆਂ ਦੇ ਸੰਦਰਭ 'ਚ ਸਾਰੀਆਂ ਰੈਗੂਲੇਟਰੀਆਂ ਅਤੇ ਪਾਲਣਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਉਸ ਨੂੰ ਏ.ਓ.ਸੀ. ਮਿਲ ਗਿਆ ਹੈ।
ਏਅਰਲਾਈਨ ਨੇ ਡੀ.ਜੀ.ਸੀ.ਏ. ਦੀ ਨਿਗਰਾਨੀ 'ਚ ਕਈ ਪ੍ਰੀਖਣ ਉਡਾਣਾਂ ਦਾ ਸਫਲਤਾਪੂਰਵਰਕ ਸੰਚਾਲਨ ਕੀਤਾ ਹੈ। ਸ਼ੇਅਰ ਬਾਜ਼ਾਰ ਦੇ ਦਿੱਗਜ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਸਮਰਥਿਤ ਅਕਾਸਾ ਏਅਰ ਨੂੰ 21 ਜੂਨ ਨੂੰ ਆਪਣੇ ਪਹਿਲੇ ਬੋਇੰਗ 737 ਮੈਕਸ ਜਹਾਜ਼ ਦੀ ਡਿਲਿਵਰੀ ਮਿਲੀ ਹੈ। ਅਕਾਸਾ ਏਅਰ ਦੇ ਸੰਸਥਾਪਕ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਿਨੈ ਦੂਬੇ ਨੇ ਕਿਹਾ ਕਿ ਏ.ਓ.ਸੀ. ਪ੍ਰਕਿਰਿਆ ਦੌਰਾਨ ਰਚਨਾਤਮਕ ਦਿਸ਼ਾ, ਸਰਗਰਮ ਸਮਰਥਨ ਲਈ ਅਸੀਂ ਡੀ.ਜੀ.ਸੀ.ਏ. ਦੇ ਧੰਨਵਾਦੀ ਹਾਂ।
ਇਹ ਵੀ ਪੜ੍ਹੋ : ਰਾਜਨਾਥ ਸਿੰਘ 11 ਜੁਲਾਈ ਨੂੰ ਰੱਖਿਆ ਬਾਰੇ ਸੰਸਦੀ ਸਲਾਹਕਾਰ ਕਮੇਟੀ ਨੂੰ 'ਅਗਨੀਪਥ' ਬਾਰੇ ਦੇਣਗੇ ਜਾਣਕਾਰੀ
ਸਾਡਾ ਇਰਾਦਾ ਜੁਲਾਈ ਦੇ ਆਖ਼ਿਰ ਤੱਕ ਆਪਣੀਆਂ ਵਪਾਰਕ ਉਡਾਣਾਂ ਸ਼ੁਰੂ ਕਰਨ ਦਾ ਹੈ। ਸਰਕਾਰ ਡਿਜੀਟਲਕਰਨ ਦਾ ਨਵਾਂ ਦੌਰ ਸ਼ੁਰੂ ਕਰਨ ਦੀ ਤਿਆਰੀ 'ਚ ਹੈ। ਅਕਾਸਾ ਏਅਰ ਨੇ ਕਿਹਾ ਕਿ ਇਸ ਦੇ ਤਹਿਤ ਉਹ ਪਹਿਲੀ ਏਅਰਲਾਈਨ ਹੈ ਜਿਸ ਦੀ ਸਮੂਚੀ ਏ.ਓ.ਸੀ. ਪ੍ਰਕਿਰਿਆ ਨੂੰ ਸਰਕਾਰ ਦੇ ਪ੍ਰਗਤੀਸ਼ੀਲ ਈ.ਜੀ.ਸੀ.ਏ. ਡਿਜੀਟਲ ਮੰਚ ਰਾਹੀਂ ਪੂਰਾ ਕੀਤਾ ਗਿਆ। ਅਕਾਸਾ ਏਅਰ ਨੇ ਕਿਹਾ ਕਿ ਉਹ ਦੋ ਜਹਾਜ਼ਾਂ ਨਾਲ ਆਪਣਾ ਵਪਾਰਕ ਸੰਚਾਲਨ ਸ਼ੁਰੂ ਕਰੇਗੀ। ਹਰ ਮਹੀਨੇ ਉਹ ਆਪਣੇ ਬੇੜੇ 'ਚ ਨਵੇਂ ਜਹਾਜ਼ ਜੋੜੇਗੀ।
ਇਹ ਵੀ ਪੜ੍ਹੋ : ਸੀਤਾਰਮਣ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਕਰੇਗੀ ਮੁਲਾਕਾਤ, RBI ’ਚ ਸੁਧਾਰਾਂ ’ਤੇ ਹੋਵੇਗੀ ਚਰਚਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸੀਤਾਰਮਣ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਕਰੇਗੀ ਮੁਲਾਕਾਤ, RBI ’ਚ ਸੁਧਾਰਾਂ ’ਤੇ ਹੋਵੇਗੀ ਚਰਚਾ
NEXT STORY