ਨਵੀਂ ਦਿੱਲੀ— ਬਾਬਾ ਰਾਮਦੇਵ, ਉਨ੍ਹਾਂ ਦੇ ਛੋਟੇ ਭਰਾ ਰਾਮ ਭਰਤ ਅਤੇ ਨਜ਼ਦੀਕੀ ਸਹਿਯੋਗੀ ਆਚਾਰਿਆ ਬਾਲਕ੍ਰਿਸ਼ਨ ਸੋਇਆ ਫੂਡ ਬ੍ਰਾਂਡ ਨੂਟਰੇਲਾ ਨਿਰਮਾਤਾ ਰੁਚੀ ਸੋਇਆ ਦੇ ਨਿਰਦੇਸ਼ਕ ਮੰਡਲ 'ਚ ਸ਼ਾਮਲ ਹੋਣਗੇ। ਪਤੰਜਲੀ ਆਯੁਰਵੇਦ ਨੇ ਪਿਛਲੇ ਸਾਲ ਰੁਚੀ ਸੋਇਆ ਨੂੰ ਖ਼ਰੀਦਿਆ ਸੀ। ਰੁਚੀ ਸੋਇਆ ਇੰਡਸਟਰੀਜ਼ ਲਿਮਟਿਡ ਨੇ ਸ਼ੇਅਰਧਾਰਕਾਂ ਨੂੰ ਦਿੱਤੇ ਇੱਕ ਨੋਟਿਸ 'ਚ 41 ਸਾਲਾ ਰਾਮ ਭਰਤ ਨੂੰ ਕੰਪਨੀ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕਰਨ ਦੀ ਪ੍ਰਵਾਨਗੀ ਮੰਗੀ ਹੈ।
ਨੋਟਿਸ 'ਚ ਕਿਹਾ ਗਿਆ ਹੈ ਕਿ ਪਤੰਜਲੀ ਆਯੁਰਵੇਦ ਲਿਮਟਿਡ, ਦਿਵਿਆ ਯੋਗ ਮੰਦਰ ਟਰੱਸਟ, ਪਤੰਜਲੀ ਪਰੀਵਾਹਨ ਪ੍ਰਾਈਵੇਟ ਲਿਮਟਿਡ ਤੇ ਪਤੰਜਲੀ ਗ੍ਰਾਮ ਉਦਯੋਗ ਦੇ ਗਠਜੋੜ ਨੇ ਪਿਛਲੇ ਸਾਲ ਦੀਵਾਲੀਆ ਪ੍ਰਕਿਰਿਆ 'ਚ ਰੁਚੀ ਸੋਇਆ ਨੂੰ ਪ੍ਰਾਪਤ ਕੀਤਾ ਸੀ, ਜਿਸ ਨਾਲ ਉਸ ਨੂੰ ਨਵਾਂ ਪ੍ਰਬੰਧਨ ਬੋਰਡ ਨਿਯੁਕਤ ਕਰਨ ਦਾ ਅਧਿਕਾਰ ਮਿਲਿਆ ਹੈ।
ਹਰ ਸਾਲ 1 ਰੁਪਏ ਲੈਣਗੇ ਤਨਖ਼ਾਹ-
ਨੋਟਿਸ ਮੁਤਾਬਕ, ਕੰਪਨੀ ਦੇ ਨਿਰਦੇਸ਼ਕ ਮੰਡਲ ਦੀ 19 ਅਗਸਤ 2020 ਨੂੰ ਹੋਈ ਬੈਠਕ 'ਚ ਰਾਮ ਭਰਤ ਨੂੰ ਉਸੇ ਦਿਨ ਤੋਂ 17 ਦਸੰਬਰ 2022 ਤੱਕ ਲਈ ਪ੍ਰਬੰਧਕ ਨਿਰਦੇਸ਼ਕ ਨਿਯੁਕਤ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਸੀ। ਹੁਣ ਉਨ੍ਹਾਂ ਦੀ ਨਿਯੁਕਤੀ ਲਈ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੰਗੀ ਗਈ ਹੈ।
ਭਰਤ ਨੂੰ ਸਾਲਾਨਾ 1 ਰੁਪਏ ਤਨਖ਼ਾਹ ਦਿੱਤੀ ਜਾਵੇਗੀ। 48 ਸਾਲਾ ਆਚਾਰਿਆ ਬਾਲਕ੍ਰਿਸ਼ਨ ਨੂੰ ਵੀ ਇਸ ਕੰਪਨੀ ਦਾ ਚੇਅਰਮੈਨ ਬਣਾਇਆ ਗਿਆ ਹੈ। ਉਨ੍ਹਾਂ ਨੂੰ ਵੀ ਪ੍ਰਤੀ ਸਾਲ 1 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਨੋਟਿਸ 'ਚ 49 ਸਾਲਾ ਰਾਮਦੇਵ ਨੂੰ ਕੰਪਨੀ ਬੋਰਡ 'ਚ ਡਾਇਰੈਕਟਰ ਨਿਯੁਕਤ ਕਰਨ ਦੀ ਮੰਗ ਕੀਤੀ ਗਈ ਹੈ। ਪਤੰਜਲੀ ਆਯੁਰਵੇਦ ਨੇ ਪਿਛਲੇ ਸਾਲ 4,350 ਕਰੋੜ ਰੁਪਏ 'ਚ ਰੁਚੀ ਸੋਇਆ ਨੂੰ ਖ਼ਰੀਦਿਆ ਸੀ।
1 ਦਸੰਬਰ ਨੂੰ ਬੈਂਕ ਖਾਤਾਧਾਰਕਾਂ ਨੂੰ ਮਿਲਣ ਜਾ ਰਿਹਾ ਹੈ ਇਹ ਵੱਡਾ ਤੋਹਫ਼ਾ
NEXT STORY