ਮੁੰਬਈ (ਭਾਸ਼ਾ)- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਲਈ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.), ਕੇਨਰਾ ਬੈਂਕ ਅਤੇ ਸਿਟੀ ਯੂਨੀਅਨ ਬੈਂਕ ’ਤੇ ਲਗਭਗ 3 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਆਰ. ਬੀ. ਆਈ. ਨੇ ਕਿਹਾ ਕਿ ਜਮ੍ਹਾਕਰਤਾ ਸਿੱਖਿਆ ਜਾਗਰੂਕਤਾ ਫੰਡ ਯੋਜਨਾ, 2014 ਨਾਲ ਸਬੰਧਤ ਕੁਝ ਨਿਯਮਾਂ ਦੀ ਉਲੰਘਣਾ ਕਰਨ ਲਈ ਐੱਸ. ਬੀ. ਆਈ. ’ਤੇ 2 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ
ਇਸ ਤੋਂ ਇਲਾਵਾ ਆਮਦਨ ਪਛਾਣ, ਸੰਪੱਤੀ ਵਰਗੀਕਰਣ ਅਤੇ ਕਰਜ਼ਿਆਂ ਨਾਲ ਸਬੰਧਤ ਵਿਵਸਥਾਵਾਂ, ਫਸੇ ਕਰਜ਼ੇ (ਐੱਨ. ਪੀ. ਏ.) ਨਾਲ ਸਬੰਧਤ ਵਿਵਸਥਾਵਾਂ ਅਤੇ ਆਪਣੇ ਗਾਹਕਾਂ ਨੂੰ ਜਾਣੋ ਨਾਲ ਜੁੜੇ ਆਰ. ਬੀ. ਆਈ. ਦੇ ਕੁਝ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਨੂੰ ਲੈ ਕੇ ਸਿਟੀ ਯੂਨੀਅਨ ਬੈਂਕ ਲਿਮਟਿਡ ’ਤੇ 66 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਆਰ. ਬੀ. ਆਈ. ਨੇ ਕੁਝ ਹਦਾਇਤਾਂ ਦੀ ਪਾਲਣਾ ਨਾ ਕਰਨ ਲਈ ਕੇਨਰਾ ਬੈਂਕ ’ਤੇ 32.30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।
ਇਹ ਵੀ ਪੜ੍ਹੋ - Gold Silver Price: ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਗਿਰਾਵਟ
ਦੱਸ ਦੇਈਏ ਕਿ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਨਾਲ ਸਬੰਧਤ ਕੁਝ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ ਓਡਿਸ਼ਾ ’ਚ ਰਾਉਰਕੇਲਾ ਦੀ ਓਸ਼ਨ ਕੈਪੀਟਲ ਮਾਰਕੀਟ ਲਿ. ’ਤੇ 16 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਆਰ. ਬੀ. ਆਈ. ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਜੁਰਮਾਨਾ ਰੈਗੂਲੇਟਰੀ ਪਾਲਣਾ ’ਚ ਕਮੀਆਂ ਕਾਰਨ ਲਾਇਆ ਗਿਆ ਹੈ। ਬੈਂਕ ਅਤੇ ਗਾਹਕਾਂ ਵਿਚਕਾਰ ਲੈਣ-ਦੇਣ ਜਾਂ ਸਮਝੌਤੇ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੂਗਲ ਦੀ ਪੇਮੈਂਟ ਐਪ GPay ਹੋਵੇਗੀ ਬੰਦ, ਜੂਨ ਮਹੀਨੇ ਤੋਂ ਸਿਰਫ਼ ਇਨ੍ਹਾਂ ਦੇਸ਼ਾਂ 'ਚ ਹੀ ਮਿਲਣਗੀਆਂ ਸੇਵਾਵਾਂ
NEXT STORY