ਬਿਜ਼ਨੈੱਸ ਡੈਸਕ : ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੇ ਵਾਇਦਾ ਕਾਰੋਬਾਰ ਦੀ ਸ਼ੁਰੂਆਤ ਸੁਸਤ ਰਹੀ। ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਗਿਰਾਵਟ ਨਾਲ ਖੁੱਲ੍ਹੀਆਂ। ਸੋਨੇ ਦੀ ਫਿਊਚਰ ਕੀਮਤ 62,200 ਰੁਪਏ ਅਤੇ ਚਾਂਦੀ ਦੀ ਫਿਊਚਰ ਕੀਮਤ 70 ਹਜ਼ਾਰ ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ। ਫਿਲਹਾਲ ਇਸ ਸਮੇਂ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਸੁਸਤੀ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਸੋਨੇ ਦੇ ਵਾਇਦਾ ਭਾਅ ਵਿਚ ਗਿਰਾਵਟ
ਸੋਨੇ ਦੀਆਂ ਵਾਇਦਾ ਕੀਮਤਾਂ ਦੀ ਸ਼ੁਰੂਆਤ ਅੱਜ ਗਿਰਾਵਟ ਨਾਲ ਹੋਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਬੈਂਚਮਾਰਕ ਅਪ੍ਰੈਲ ਕੰਟਰੈਕਟ 18 ਰੁਪਏ ਦੀ ਗਿਰਾਵਟ ਨਾਲ 62,327 ਰੁਪਏ ਦੇ ਭਾਅ 'ਤੇ ਖੁੱਲ੍ਹਿਆ। ਖ਼ਬਰ ਲਿਖਣ ਦੇ ਸਮੇਂ ਇਹ ਕੰਟਰੈਕਟ 138 ਰੁਪਏ ਦੀ ਗਿਰਾਵਟ ਨਾਲ 62,207 ਰੁਪਏ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਸ ਨੇ 62,198 ਰੁਪਏ ਦੇ ਭਾਅ ਨਾਲ ਦਿਨ ਦਾ ਉੱਚ ਪੱਧਰ ਅਤੇ 62,327 ਰੁਪਏ ਦੇ ਭਾਅ ਨਾਲ ਦਿਨ ਦਾ ਹੇਠਲਾ ਪੱਧਰ ਛੂਹ ਲਿਆ। ਪਿਛਲੇ ਸਾਲ ਦਸੰਬਰ ਮਹੀਨੇ ਵਿਚ ਸੋਨੇ ਦੇ ਵਾਇਦਾ ਭਾਅ ਨੇ 64,063 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਉੱਚ ਪੱਧਰ ਨੂੰ ਛੂਹ ਲਿਆ ਸੀ।
ਇਹ ਵੀ ਪੜ੍ਹੋ - ਹੁਣ ਅਣਚਾਹੀਆਂ ਕਾਲਾਂ ਤੋਂ ਮਿਲੇਗੀ ਰਾਹਤ, ਸਰਕਾਰ ਚੁੱਕ ਰਹੀ ਹੈ ਇਹ ਖ਼ਾਸ ਕਦਮ
ਸਸਤੀ ਹੋਈ ਚਾਂਦੀ
MCX 'ਤੇ ਚਾਂਦੀ ਦਾ ਬੈਂਚਮਾਰਕ ਮਾਰਚ ਕੰਟਰੈਕਟ ਅੱਜ 297 ਰੁਪਏ ਦੀ ਗਿਰਾਵਟ ਨਾਲ 70,182 ਰੁਪਏ ਦੇ ਭਾਅ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ ਠੇਕਾ 429 ਰੁਪਏ ਦੀ ਗਿਰਾਵਟ ਨਾਲ 70,050 ਰੁਪਏ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਸ ਨੇ 70,182 ਰੁਪਏ ਦੇ ਭਾਅ 'ਤੇ ਦਿਨ ਦੇ ਉੱਚ ਪੱਧਰ ਅਤੇ 70,040 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਦਿਨ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਪਿਛਲੇ ਸਾਲ ਦਸੰਬਰ ਮਹੀਨੇ ਵਿਚ ਚਾਂਦੀ ਦੇ ਵਾਇਦਾ ਭਾਅ 78,549 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਏ ਸਨ।
ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ
ਅੰਤਰਰਾਸ਼ਟਰੀ ਬਾਜ਼ਾਰ 'ਚ ਫਿੱਕੀ ਪਈ ਸੋਨੇ-ਚਾਂਦੀ ਦੀ ਚਮਕ
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਵਾਇਦਾ ਕੀਮਤਾਂ 'ਚ ਗਿਰਾਵਟ ਰਹੀ। ਕਾਮੈਕਸ 'ਤੇ ਸੋਨਾ 2,044.20 ਡਾਲਰ ਪ੍ਰਤੀ ਔਂਸ ਦੇ ਭਾਅ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,049.40 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 8.60 ਡਾਲਰ ਦੀ ਗਿਰਾਵਟ ਨਾਲ 2,040.80 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ ਭਾਅ 22.98 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 22.98 ਡਾਲਰ ਸੀ। ਖ਼ਬਰ ਲਿਖਣ ਦੇ ਸਮੇਂ ਇਹ 0.17 ਡਾਲਰ ਦੀ ਗਿਰਾਵਟ ਨਾਲ 22.81 ਡਾਲਰ ਪ੍ਰਤੀ ਔਂਸ ਦੀ ਕੀਮਤ 'ਤੇ ਵਪਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਟਾਕ ਮਾਰਕੀਟ ਵਿਚ ਹੇਰਾਫੇਰੀ ਕਰਨ ਵਾਲੇ ਹੋ ਜਾਣ ਸਾਵਧਾਨ, SEBI ਕਰ ਰਿਹੈ AI ਦਾ ਇਸਤੇਮਾਲ
NEXT STORY