ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਡੈਬਿਟ ਤੇ ਕ੍ਰੈਡਿਟ ਕਾਰਡਾਂ ਨਾਲ ਸੰਬੰਧਤ ਨਵੇਂ ਨਿਯਮ ਪੇਸ਼ ਕਰਨ ਜਾ ਰਿਹਾ ਹੈ, ਜੋ 16 ਮਾਰਚ ਤੋਂ ਲਾਗੂ ਹੋਣਗੇ। ਆਰ. ਬੀ. ਆਈ. ਨੇ ਜਨਵਰੀ 2020 'ਚ ਇਸ ਸੰਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਹ ਨਿਯਮ ਸਾਰੇ ਕਾਰਡਾਂ 'ਤੇ ਲਾਗੂ ਹੋਣਗੇ। ਇਨ੍ਹਾਂ 'ਚ ਦੁਬਾਰਾ ਜਾਰੀ ਹੋਣ ਵਾਲੇ ਕਾਰਡ ਵੀ ਸ਼ਾਮਲ ਹਨ। ਉੱਥੇ ਹੀ, ਜੇਕਰ ਤੁਸੀਂ ਕਦੇ ਵੀ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਆਨਲਾਈਨ ਟ੍ਰਾਂਜੈਕਸ਼ਨ ਨਹੀਂ ਕੀਤਾ ਹੈ, ਤਾਂ ਇਹ ਸੇਵਾਵਾਂ ਕੱਲ ਤੋਂ ਤੁਹਾਡੇ ਕਾਰਡ 'ਤੇ ਬੰਦ ਹੋ ਜਾਣਗੀਆਂ। ਰਿਜ਼ਰਵ ਬੈਂਕ ਨੇ 15 ਜਨਵਰੀ 2020 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ 'ਚ ਉਸ ਨੇ ਕਾਰਡ ਜਾਰੀ ਕਰਨ ਵਾਲਿਆਂ ਨੂੰ ਉਨ੍ਹਾਂ ਸਾਰੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ 'ਤੇ ਆਨਲਾਈਨ ਟ੍ਰਾਂਜੈਕਸ਼ਨ ਅਤੇ ਕੰਟੈਕਟਲੈੱਸ ਪੇਮੈਂਟ ਸੇਵਾਵਾਂ ਨੂੰ ਬੰਦ ਕਰਨ ਲਈ ਕਿਹਾ ਹੈ, ਜਿਨ੍ਹਾਂ ਨੂੰ ਇਸ ਲਈ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ।
ਇਹ ਹੋਣ ਜਾ ਰਿਹੈ ਵੱਡਾ ਬਦਲਾਵ-
ਹੁਣ ਡੈਬਿਟ-ਕ੍ਰੈਡਿਟ ਕਾਰਡ 'ਤੇ ਸਿਰਫ ਏ. ਟੀ. ਐੱਮ. ਅਤੇ ਪੀ. ਓ. ਐੱਸ. ਟਰਮੀਨਲ 'ਤੇ ਲੈਣ-ਦੇਣ ਦੀ ਸੁਵਿਧਾ ਮਿਲੇਗੀ। ਤੁਹਾਨੂੰ ਆਨਲਾਈਨ ਟ੍ਰਾਂਜੈਕਸ਼ਨ, ਕੰਟੈਕਟਲੈੱਸ ਟ੍ਰਾਂਜੈਕਸ਼ਨ ਜਾਂ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਕਰਨਾ ਹੈ ਤਾਂ ਇਨ੍ਹਾਂ ਸੇਵਾਵਾਂ ਨੂੰ ਕਾਰਡ 'ਤੇ ਸ਼ੁਰੂ ਕਰਵਾਉਣਾ ਹੋਵੇਗਾ। ਪਹਿਲਾਂ ਇਹ ਸੇਵਾਵਾਂ ਕਾਰਡ ਮਿਲਦੇ ਹੀ ਇਸ 'ਤੇ ਉਪਲੱਬਧ ਹੁੰਦੀਆਂ ਸਨ ਤੇ ਇਨ੍ਹਾਂ ਲਈ ਵੱਖਰਾ ਨਹੀਂ ਕਹਿਣਾ ਪੈਂਦਾ ਸੀ ਪਰ ਹੁਣ ਤੁਹਾਨੂੰ ਇਨ੍ਹਾਂ ਨੂੰ ਸ਼ੁਰੂ ਕਰਵਾਉਣਾ ਹੋਵੇਗਾ।
ਹਾਲਾਂਕਿ, ਗਾਹਕ ਕਿਸੇ ਵੀ ਦਿਨ ਕਿਸੇ ਵੀ ਸਮੇਂ ਮੋਬਾਇਲ ਜਾਂ ਇੰਟਰਨੈੱਟ ਬੈਂਕਿੰਗ, ਏ. ਟੀ. ਐੱਮ. ਜਾਂ ਆਈ. ਵੀ. ਆਰ. ਜ਼ਰੀਏ ਇਹ ਸਰਵਿਸਿਜ਼ ਸ਼ੁਰੂ ਕਰਵਾ ਸਕਣਗੇ, ਨਾਲ ਹੀ ਕਾਰਡ ਬੰਦ ਤੇ ਓਨ ਵੀ ਕਰ ਸਕੋਗੇ। ਇੰਨਾ ਹੀ ਨਹੀਂ ਕਾਰਡ ਦੀ ਟ੍ਰਾਂਜੈਕਸ਼ਨ ਲਿਮਟ ਵੀ ਤੈਅ ਕਰ ਸਕੋਗੇ ਜਾਂ ਉਸ ਨੂੰ ਬਦਲ ਸਕੋਗੇ, ਮਤਲਬ ਕਿ ਜੇਕਰ ਤੁਹਾਡੇ ਕਾਰਡ ਦੀ ਆਨਲਾਈਨ ਟ੍ਰਾਂਜੈਕਸ਼ਨ ਲਿਮਟ 50 ਹਜ਼ਾਰ ਰੁਪਏ ਹੈ ਪਰ ਤੁਸੀਂ ਬਹੁਤ ਹੀ ਘੱਟ ਆਨਲਾਈਨ ਸ਼ਾਪਿੰਗ ਕਰਦੇ ਹੋ ਤਾਂ ਇਸ ਦੀ ਲਿਮਟ ਘਟਾ ਕੇ 1000-2000 ਰੁਪਏ ਵੀ ਕਰ ਸਕਦੇ ਹੋ। ਮੌਜੂਦਾ ਕਾਰਡ ਤੋਂ ਹੁਣ ਤੱਕ ਤੁਸੀਂ ਆਨਲਾਈਨ ਜਾਂ ਕੰਟੈਕਟਲੈੱਸ ਟ੍ਰਾਂਜੈਕਸ਼ਨ ਜਾਂ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਨਹੀਂ ਕੀਤਾ ਹੈ ਤਾਂ ਕਾਰਡ 'ਤੇ ਇਹ ਸੇਵਾਵਾਂ 16 ਮਾਰਚ ਤੋਂ ਬੰਦ ਹੋ ਜਾਣਗੀਆਂ। ਰਿਜ਼ਰਵ ਬੈਂਕ ਨੇ ਡੈਬਿਟ ਤੇ ਕ੍ਰੈਡਿਟ ਕਾਰਡਾਂ ਨਾਲ ਸੰਬੰਧਤ ਧੋਖਾਧੜੀ ਤੇ ਡਿਜੀਟਲ ਲੈਣ-ਦੇਣ ਨਾਲ ਜੁੜੇ ਫਰਾਡ ਨੂੰ ਰੋਕਣ ਲਈ ਇਹ ਬਦਲਾਵ ਕੀਤਾ ਹੈ ਕਿਉਂਕਿ ਬਹੁਤ ਸਾਰੇ ਲੋਕ ਇਨ੍ਹਾਂ ਸੇਵਾਵਾਂ ਦਾ ਇਸਤੇਮਾਲ ਨਹੀਂ ਕਰਦੇ ਹਨ ਤੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ ਖੁਸ਼ਖਬਰੀ! ਯੈੱਸ ਬੈਂਕ ਤੋਂ ਰੋਕ ਹਟਾਉਣ ਜਾ ਰਿਹੈ RBI, ਕਢਾ ਸਕੋਗੇ ਪੂਰੇ ਪੈਸੇ ►ਇਟਲੀ ਦੇ ਨਾਲ ਹੁਣ ਸਪੇਨ, ਫਰਾਂਸ 'ਚ ਵੀ ਰਹਿਣਾ ਪਵੇਗਾ ਵਿਹਲੇ, ਵੱਜੀ ਇਹ ਘੰਟੀ ► ਟਰੂਡੋ ਦੀ ਪਤਨੀ ਤੋਂ ਬਾਅਦ ਹੁਣ ਇਸ PM ਦੀ ਪਤਨੀ ਨੂੰ ਵੀ ਹੋਇਆ ਕੋਰੋਨਾ
ਫੈਡਰਲ ਬੈਂਕ ਵੀ ਯੈੱਸ ਬੈਂਕ 'ਚ 300 ਕਰੋੜ ਰੁਪਏ ਦਾ ਕਰੇਗਾ ਨਿਵੇਸ਼
NEXT STORY