ਨਵੀਂ ਦਿੱਲੀ — ਆਟੋ ਸੈਕਟਰ ’ਚ ਮੰਦੀ ਦਰਮਿਆਨ ਕਾਰੋਬਾਰੀ ਅਤੇ ਇੰਡੀਆ ਸੀਮੈਂਟ ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਐੱਨ. ਸ਼੍ਰੀਨਿਵਾਸਨ ਨੇ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ’ਚ ਕਟੌਤੀ ਨੂੰ ਲੈ ਕੇ ਸਭ ਤੋਂ ਵੱਖ ਰਾਏ ਰੱਖੀ ਹੈ। ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਦੇਸ਼ ਦੇ ਆਟੋ ਸੈਕਟਰ ਦੀ ਹਾਲਤ ਉਸ ਬੱਚੇ ਵਾਂਗ ਹੋ ਗਈ ਹੈ ਜੋ ਬਿਨਾਂ ਕਿਸੇ ਗੱਲ ਦੇ ਰੋਂਦਾ ਹੈ।
ਉਨ੍ਹਾਂ ਸਪੱਸ਼ਟ ਕਿਹਾ ਕਿ ਮੰਦੀ ਦੇ ਬਾਵਜੂਦ ਸਰਕਾਰ ਨੂੰ ਆਟੋ ਸੈਕਟਰ ਦੀ ਮੰਗ ’ਤੇ ਜੀ. ਐੱਸ. ਟੀ. ’ਚ ਕਟੌਤੀ ਨਹੀਂ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਬਜਾਜ ਆਟੋ ਦੇ ਐੱਮ. ਡੀ. ਰਾਜੀਵ ਬਜਾਜ ਨੇ ਵੀ ਇਸੇ ਤਰ੍ਹਾਂ ਦੀ ਗੱਲ ਕਹੀ ਸੀ। ਰਾਜੀਵ ਬਜਾਜ ਦਾ ਕਹਿਣਾ ਸੀ ਕਿ ਆਟੋ ਸੈਕਟਰ ’ਚ ਜੋ ਮੌਜੂਦਾ ਸੰਕਟ ਦੀ ਹਾਲਤ ਪੈਦਾ ਹੋਈ ਹੈ ਇਸ ਦੇ ਲਈ ਵਾਹਨ ਨਿਰਮਾਤਾ ਕੰਪਨੀਆਂ ਦੀ ਖ਼ਰਾਬ ਯੋਜਨਾ ਜ਼ਿੰਮੇਵਾਰ ਹੈ।
4 ਸਾਲਾਂ ਤੋਂ 2 ’ਚੋਂ 1 ਦਿਨ ਹੀ ਚੱਲ ਰਹੇ ਹਨ ਸੀਮੈਂਟ ਪਲਾਂਟ
ਸ਼੍ਰੀਨਿਵਾਸਨ ਨੇ ਕਿਹਾ ਕਿ ਟੈਕਸ ’ਚ ਕਟੌਤੀ ਨਾਲ ਮੰਗ ’ਚ ਵਾਧਾ ਨਹੀਂ ਹੋਵੇਗਾ। ਇਹ ਸਮੱਸਿਆ ਢਾਂਚੇ ਨਾਲ ਜੁਡ਼ੀ ਹੋਈ ਹੈ। ਸਾਡੇ ਵੱਲ (ਸੀਮੈਂਟ ਬਿਜ਼ਨੈੱਸ) ਵੇਖੋ। ਅਸੀਂ ਦੱਖਣ ਭਾਰਤ ’ਚ ਜਿਵੇਂ-ਤਿਵੇਂ ਆਪਣਾ ਬਿਜ਼ਨੈੱਸ ਚਲਾ ਰਹੇ ਹਾਂ। ਪਿਛਲੇ 4 ਸਾਲਾਂ ਤੋਂ ਲੈ ਕੇ ਹੁਣ ਤੱਕ ਅਸੀਂ ਹਰ 2 ’ਚੋਂ 1 ਦਿਨ ਹੀ ਆਪਣਾ ਪਲਾਂਟ ਚਲਾਉਂਦੇ ਹਾਂ। ਸੀਮੈਂਟ ’ਤੇ ਵੀ 28 ਫ਼ੀਸਦੀ ਦਾ ਟੈਕਸ ਹੈ। ਅਸੀਂ ਇਸ ਦੇ ਨਾਲ ਜਿਊਣਾ ਸਿੱਖ ਲਿਆ ਹੈ। ਅਸੀਂ ਕਦੇ ਵੀ ਟੈਕਸ ’ਚ ਕਟੌਤੀ ਦੀ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਈ ਦਹਾਕਿਆਂ ਤੱਕ ਵਾਧੇ ਤੋਂ ਬਾਅਦ ਕੁਝ ਮਹੀਨੇ ਹੀ ਵਿਕਰੀ ’ਚ ਕਮੀ ਆਉਣ ਮਗਰੋਂ ਆਟੋ ਸੈਕਟਰ ਜੀ. ਐੱਸ. ਟੀ. ’ਚ ਕਟੌਤੀ ਦੀ ਮੰਗ ਕਰ ਰਿਹਾ ਹੈ। ਸ਼੍ਰੀਨਿਵਾਸਨ ਨੇ ਕਿਹਾ ਕਿ ਸਾਡੀਆਂ ਫੈਕਟਰੀਆਂ ਆਪਣੀ ਸਮਰੱਥਾ ਦਾ ਸਿਰਫ 80 ਫ਼ੀਸਦੀ ਹੀ ਵਰਤੋਂ ਕਰ ਰਹੀਆਂ ਹਨ।
ਆਟੋ ਕੰਪਨੀਆਂ ਪੇਸ਼ ਕਰਨ ਸਸਤੇ ਵਾਹਨ
ਸ਼੍ਰੀਨਿਵਾਸਨ ਨੇ ਕਿਹਾ ਕਿ ਆਟੋ ਕੰਪਨੀਆਂ ਨੂੰ ਰੋਣ ਵਾਲਾ ਬੱਚਾ ਬਣਨ ਅਤੇ ਟੈਕਸ ’ਚ ਕਟੌਤੀ ਦੀ ਮੰਗ ਕਰਨ ਦੀ ਬਜਾਏ ਸਸਤੇ ਵਾਹਨ ਪੇਸ਼ ਕਰਨੇ ਚਾਹੀਦੇ ਹਨ। ਇਸ ਨਾਲ ਬਾਜ਼ਾਰ ’ਚ ਵਿਕਰੀ ਨੂੰ ਲੈ ਕੇ ਮਾਹੌਲ ਬਣੇਗਾ। ਉਨ੍ਹਾਂ ਕਿਹਾ ਕਿ ਮੰਦੀ ਦੇ ਬਾਵਜੂਦ ਆਟੋ ਕੰਪਨੀਆਂ ਆਪਣੇ ਵਾਹਨਾਂ ਦੇ ਸਟਾਕ ਨੂੰ ਵਧਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜੀ. ਐੱਸ. ਟੀ. ਕੌਂਸਲ ਦੀ 20 ਸਤੰਬਰ ਨੂੰ ਬੈਠਕ ਹੋਣ ਜਾ ਰਹੀ ਹੈ।
RBI ਦਾ ਪ੍ਰਸਤਾਵ, ਛੋਟੇ ਬੈਂਕ ਖੋਲ੍ਹਣ ਲਈ ਘੱਟੋ ਘੱਟ 200 ਕਰੋੜ ਦੀ ਪੂੰਜੀ ਜ਼ਰੂਰੀ
NEXT STORY