ਐਂਟਰਟੇਨਮੈਂਟ ਡੈਸਕ : ਗਲੋਬਲ ਸਟਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੇ ਇਲੂਮਿਨਾਟੀ ਸ਼ੋਅ ਨੂੰ ਲੈ ਕੇ ਅੰਤਰ ਰਾਸ਼ਟਰੀ ਪੱਧਰ ਬੱਲੇ-ਬੱਲੇ ਕਰਵਾ ਰਹੇ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਦਿਲਜੀਤ ਨੂੰ ਕਰੀਬੀ ਭੈਣ ਨੂੰ ਮਿਲ ਕੇ ਕਿੰਨਾ ਚੰਗਾ ਲੱਗਾ ਹੈ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦਿਆਂ ਇਕ ਲੰਬੀ ਕੈਪਸ਼ਨ ਸਾਂਝੀ ਕੀਤੀ ਹੈ। ਦਿਲਜੀਤ ਨੇ ਲਿਖਿਆ, ''ਬਾਬੇ ਭੈਣ ਪਿੰਡ ਦੋਸਾਂਝਕਾਲਾਂ ਤੋਂ। ਜਨਮ ਮੈਨੂੰ ਮੇਰੇ ਮਾਤਾ ਪਿਤਾ ਨੇ ਦਿੱਤਾ ਪਰ ਨਿੱਕੇ ਹੁੰਦੇ 8-9 ਸਾਲ ਤੱਕ ਮੈਨੂੰ ਭੈਣ ਹੁਣਾ ਨੇ ਹੀ ਪਾਲਿਆ।
-ll.jpg)
ਸਾਡੇ ਗੁਆਂਢ 'ਚ ਘਰ ਸੀ, ਮੈਂ ਦੱਸਦੀ ਸੀ ਕਿ ਮੈਂ ਰੋਟੀ ਨਹੀਂ ਸੀ ਖਾਂਦਾ ਹੁੰਦਾ, ਫ਼ਿਰ ਭੈਣ ਹੁਣਾ ਨੇ ਮੈਨੂੰ ਗੁੜ ਨਾਲ ਰੋਟੀ ਖਾਣ ਲਾਇਆ ਪਰ ਇਕ ਦਿਨ ਅਚਾਨਕ ਸਾਰਾ ਪਰਿਵਾਰ USA ਮੂਵ ਹੋ ਗਿਆ, ਮੈਂ ਬਹੁਤ ਕਿਹਾ ਮੈਨੂੰ ਨਾਲ ਲੈ ਜਾਓ, ਕਹਿੰਦੇ ਹਾਂ ਬੈਗ 'ਚ ਪਾ ਕੇ ਲੈ ਜਾਵਾਂਗੇ।
-ll.jpg)
ਮੈਨੂੰ ਲੱਗਾ ਸੱਚੀ ਲੈ ਜਾਣਗੇ ਪਰ ਬੱਚਿਆਂ ਨਾਲ ਅਸੀਂ ਮਾਜ਼ਾਕ ਕਰ ਦੇ ਆ। ਜਦੋਂ ਸਾਰਾ ਪਰਿਵਾਰ USA ਚਲਾ ਗਿਆ ਮੈਂ ਬਹੁਤ ਰੋਇਆ, ਮੈਨੂੰ ਲੱਗਾ ਮੇਰੀ ਲਾਈਫ਼ ਹੀ ਖ਼ਤਮ ਹੋ ਗਈ।

ਇਹ ਸ਼ਾਇਦ 1st ਲੈਸਨ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ।'' ਦਿਲਜੀਤ ਦੋਸਾਂਝ ਨੇ ਅੱਗੇ ਲਿਖਿਆ- ਕੱਲ Chicago ਦੇ ਸ਼ੋਅ 'ਤੇ ਆਏ ਸੀ।

ਥੈਂਕ ਯੂ ਭੈਣ! ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਤੇ ਬਹੁਤ ਸਤਿਕਾਰ।

ਦਿਲਜੀਤ ਦੋਸਾਂਝ ਦੀ ਗੱਲ ਕਰਿਏ ਤਾਂ ਹਾਲ ਹੀ 'ਚ ਉਨ੍ਹਾਂ ਦਾ ਵੈਨਕੁਵਰ ਬੀਸੀ ਪਲੇਸ 'ਚ ਸ਼ੋਅ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਸ਼ੋਅ ਰਾਹੀਂ ਕਲਾਕਾਰ ਨੇ ਖੂਬ ਸੁਰਖੀਆਂ ਬਟੋਰੀਆਂ।

ਦਰਅਸਲ, ਇਸ ਸ਼ੋਅ 'ਚ 54 ਹਜ਼ਾਰ ਦਰਸ਼ਕਾਂ ਨੇ ਹਾਜ਼ਰੀ ਭਰੀ, ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਲਗਾਤਾਰ ਚਰਚਾ 'ਚ ਹਨ। ਵੈਨਕੁਵਰ ਬੀਸੀ ਪਲੇਸ 'ਚ ਭਾਰੀ ਇਕੱਠ ਕਰਕੇ ਦਿਲਜੀਤ ਨੇ ਆਪਣੇ ਆਪ 'ਚ ਵੱਡਾ ਰਿਕਾਰਡ ਕਾਇਮ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।

-ll.jpg)

ਗਾਇਕ ਗੁਰਦਾਸ ਮਾਨ ਪਤਨੀ ਮਨਜੀਤ ਨਾਲ ਪਹੁੰਚੇ ਮੀਕਾ ਸਿੰਘ ਦੇ ਘਰ, ਖਾਣੇ ਦਾ ਉਠਾਇਆ ਲੁਤਫ
NEXT STORY