ਜੈਤੋ, (ਪਰਾਸ਼ਰ)— ਭਾਰਤ ਦਾ ਕਪਾਹ ਉਤਪਾਦਨ 2020-21 'ਚ ਚਾਲੂ ਕਪਾਹ ਸੀਜ਼ਨ ਦੌਰਾਨ ਪਿਛਲੇ ਸਾਲ ਦੀ ਤੁਲਨਾ 'ਚ ਘੱਟ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ। ਇਸ ਦਰਮਿਆਨ ਹੀ ਦੇਸ਼ 'ਚ ਕਪਾਹ ਦੀ ਰੋਜ਼ਾਨਾ ਆਮਦ ਵਧ ਰਹੀ ਹੈ। ਅੱਜ ਦੇਸ਼ ਦੇ ਵੱਖ-ਵੱਖ ਕਪਾਹ ਉਤਪਾਦਕ ਸੂਬਿਆਂ ਦੀਆਂ ਮੰਡੀਆਂ 'ਚ 2,63,300 ਗੰਢਾਂ ਆਉਣ ਦੀ ਸੂਚਨਾ ਹੈ। ਕਪਾਹ ਦੀ ਸਭ ਤੋਂ ਵੱਧ ਆਮਦ ਮਹਾਰਾਸ਼ਟਰ 'ਚ 75,000 ਗੰਢਾਂ ਤੱਕ ਪਹੁੰਚ ਗਈ ਹੈ।
ਸੂਤਰਾਂ ਮੁਤਾਬਕ ਦੇਸ਼ 'ਚ ਆਈ ਕੁਲ ਆਮਦ 'ਚ ਪੰਜਾਬ ਸੂਬੇ 'ਚ 5,000 ਗੰਢਾਂ, ਹਰਿਆਣਾ 13,000, ਅੱਪਰ ਰਾਜਸਥਾਨ 15,00, ਲੋਅਰ ਰਾਜਸਥਾਨ 6,000, ਗੁਜਰਾਤ 52,000, ਮੱਧ ਪ੍ਰਦੇਸ਼ 20,000, ਆਂਧਰਾ ਪ੍ਰਦੇਸ਼ 10,000, ਕਰਨਾਟਕ 10,000 ਅਤੇ ਤੇਲੰਗਾਨਾ 55,000 ਗੰਢਾਂ ਅਤੇ ਓਡਿਸ਼ਾ 2300 ਗੰਢਾਂ ਕਪਾਹ ਸ਼ਾਮਲ ਹਨ।
ਸੀ. ਸੀ. ਆਈ. ਵੱਲੋਂ 32 ਲੱਖ ਗੰਢਾਂ ਦੀ ਖਰੀਦ
ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ 2 ਦਸੰਬਰ ਤੱਕ ਕਈ ਹਜ਼ਾਰ ਕਰੋੜ ਦੀ ਲਾਗਤ ਨਾਲ ਦੇਸ਼ ਭਰ ਦੇ ਕਿਸਾਨਾਂ ਤੋਂ ਐੱਮ. ਐੱਸ. ਪੀ. 'ਤੇ 32,85,613 ਗੰਢਾਂ ਕਪਾਹ ਦੀ ਖਰੀਦ ਕੀਤੀ ਹੈ। ਸੂਤਰਾਂ ਮੁਤਾਬਕ ਸੀ. ਸੀ. ਆਈ. ਨੇ 2 ਦਸੰਬਰ ਨੂੰ ਸਿਰਫ ਇਕ ਦਿਨ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਨਰਮਾ ਘੱਟੋ-ਘੱਟ ਸਮਰਥਨ ਮੁੱਲ 'ਤੇ 1,87,676 ਗੰਢਾਂ ਖਰੀਦਿਆ ਹੈ।
ਵਿਜੇ ਮਾਲਿਆ ਨੂੰ ਪਹਿਲਾ ਝਟਕਾ, ਫਰਾਂਸ 'ਚ ਈ. ਡੀ. ਵੱਲੋਂ ਪ੍ਰਾਪਰਟੀ ਜ਼ਬਤ
NEXT STORY