ਕੋਚੀ—ਦੇਸ਼ ਦੀ ਮਸਾਲਾ ਅਤੇ ਮਸਾਲਾ ਉਤਪਾਦ ਬਰਾਮਦ ਸਾਲ 2017-18 'ਚ ਵਧ ਕੇ 10,28,060 ਟਨ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਇਸ ਦਾ ਮੁੱਲ 17,929.55 ਕਰੋੜ ਰੁਪਏ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 'ਚ 9,47,790 ਟਨ ਮਸਾਲਿਆਂ ਦੀ ਬਰਾਮਦ ਕੀਤੀ ਗਈ ਸੀ, ਜਿਸ ਦਾ ਮੁੱਲ 17,664.61 ਕਰੋੜ ਰੁਪਏ ਸੀ।
ਸਾਲ 2016-17 ਦੇ ਮੁਕਾਬਲੇ ਪਿਛਲੇ ਵਿੱਤੀ ਸਾਲ 'ਚ ਬਰਾਮਦ 'ਚ ਮਾਤਰਾ ਦੇ ਆਧਾਰ 'ਤੇ 8 ਫ਼ੀਸਦੀ ਅਤੇ ਮੁੱਲ ਦੇ ਆਧਾਰ 'ਤੇ 1 ਫ਼ੀਸਦੀ ਦਾ ਵਾਧਾ ਹੋਇਆ ਹੈ। ਮਸਾਲਾ ਬੋਰਡ ਦੇ ਇਕ ਸਰਕੂਲਰ ਅਨੁਸਾਰ ਡਾਲਰ ਦੇ ਸੰਦਰਭ 'ਚ ਮਸਾਲਾ ਬਰਾਮਦ ਸਾਲ 2016-17 ਦੇ ਮੁਕਾਬਲੇ 5 ਫ਼ੀਸਦੀ ਵਧ ਕੇ ਸਾਲ 2017-18 'ਚ 278.14 ਕਰੋੜ ਡਾਲਰ ਦਾ ਹੋ ਗਈ।
ਮਸਾਲਾ ਬੋਰਡ ਦੇ ਸਕੱਤਰ ਏ. ਜੈ ਤਿਲਕ ਨੇ ਕਿਹਾ ਕਿ ਭਾਰਤੀ ਮਸਾਲਿਆਂ ਦੀ ਬਰਾਮਦ 'ਚ 2017-18 ਦੌਰਾਨ ਵੀ ਤੇਜ਼ੀ ਬਰਕਰਾਰ ਰਹੀ ਅਤੇ ਮਾਤਰਾ ਤੇ ਮੁੱਲ ਦੇ ਲਿਹਾਜ਼ ਨਾਲ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਰਿਹਾ। ਸਾਲ 2017-18 ਦੌਰਾਨ ਛੋਟੀ ਇਲਾਇਚੀ, ਜੀਰਾ, ਲਸਣ, ਹਿੰਗ, ਇਮਲੀ ਅਤੇ ਅਜਵਾਇਨ, ਸਰ੍ਹੋਂ, ਸੋਇਆ ਬੀਜ, ਪੋਸਤਾਦਾਨਾ ਵਰਗੇ ਮਸਾਲਿਆਂ 'ਚ ਮਾਤਰਾ ਅਤੇ ਮੁੱਲ ਦੋਵਾਂ ਦੇ ਹਿਸਾਬ ਨਾਲ ਵਾਧਾ ਦਰਜ ਕੀਤਾ ਗਿਆ।
ਵਾਲਮਾਰਟ ਦੇ ਖਿਲਾਫ ਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨ 2 ਜੁਲਾਈ ਨੂੰ
NEXT STORY