ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਪ੍ਰਮੁੱਖ ਕੰਪਨੀ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ ਸੋਮਵਾਰ ਨੂੰ ਤਕਰੀਬਨ 11 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ 'ਤੇ ਰਿਲਾਇੰਸ ਦਾ ਸ਼ੇਅਰ ਸਰਵਉੱਚ ਪੱਧਰ 1626.95 ਰੁਪਏ ਨੂੰ ਛੂਹਣ ਤੋਂ ਬਾਅਦ 1612.30 ਰੁਪਏ 'ਤੇ ਬੰਦ ਹੋਇਆ। ਬਾਜ਼ਾਰ ਦੀ ਰਿਪੋਰਟ ਮੁਤਾਬਕ ਨੈਸ਼ਨਲ ਸਟਾਕ ਐਕਸਚੇਂਜ 'ਤੇ ਕੰਪਨੀ ਦੇ 2.45 ਕਰੋੜ ਸੂਚੀਬੱਧ ਹਨ। ਇਸ ਤਰ੍ਹਾਂ ਕੰਪਨੀ ਦਾ ਬਾਜ਼ਾਰ ਪੂੰਜੀਕਰਨ 10 ਲੱਖ 92 ਹਜ਼ਾਰ ਕਰੋੜ ਰੁਪਏ ਨੂੰ ਛੂਹ ਗਿਆ।
ਬਾਜ਼ਾਰ ਪੂੰਜੀਕਰਨ ਦੇ ਇਸ ਪੱਧਰ ਨੂੰ ਛੂਹਣ ਵਾਲੀ ਇਹ ਪਹਿਲੀ ਭਾਰਤੀ ਕੰਪਨੀ ਹੈ। ਕੰਪਨੀ ਦੇ ਰਾਈਟਸ ਇਸ਼ੂ ਵੀ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਹੋਏ। ਕੰਪਨੀ ਨੇ ਇਨ੍ਹਾਂ ਨੂੰ ਅੰਸ਼ਕ ਭੁਗਤਾਨ ਦੇ ਆਧਾਰ 'ਤੇ ਜਾਰੀ ਕੀਤਾ ਸੀ।
ਗੌਰਤਲਬ ਹੈ ਕਿ ਕੰਪਨੀ ਨੇ ਰਾਈਟਸ ਇਸ਼ੂ ਤਹਿਤ ਸ਼ੇਅਰਧਾਰਕਾਂ ਨੂੰ 15 ਸ਼ੇਅਰਾਂ 'ਤੇ ਇਕ ਸ਼ੇਅਰ ਦੇਣ ਦੀ ਪੇਸ਼ਕਸ਼ ਕੀਤੀ ਸੀ। ਰਾਈਟਸ ਸ਼ੇਅਰ ਲਈ ਪ੍ਰਤੀ ਸ਼ੇਅਰ 1257 ਰੁਪਏ ਦਾ ਮੁੱਲ ਰੱਖਿਆ ਗਿਆ ਸੀ। ਅਰਜ਼ੀ ਪੱਤਰ ਦੇ ਨਾਲ ਸ਼ੇਅਰਧਾਰਕਾਂ ਨੂੰ 25 ਫੀਸਦੀ ਯਾਨੀ 314.25 ਰੁਪਏ ਚੁਕਾਉਣੇ ਸਨ। ਬਾਕੀ ਬਚੀ ਰਕਮ 2 ਕਿਸ਼ਤਾਂ 'ਚ ਚੁਕਾਣੀ ਹੈ। ਅੰਸ਼ਕ ਮੁੱਲ ਵਾਲੇ ਰਾਈਟਸ ਸ਼ੇਅਰ ਦਾ ਮੁੱਲ 690 ਰੁਪਏ ਪ੍ਰਤੀ ਸ਼ੇਅਰ 'ਤੇ ਖੁੱਲ੍ਹਾ ਅਤੇ 710.65 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਿਆ। ਬਾਜ਼ਾਰ ਬੰਦ ਹੋਣ 'ਤੇ ਇਸ ਦਾ ਮੁੱਲ 698 ਰੁਪਏ ਪ੍ਰਤੀ ਸ਼ੇਅਰ ਰਿਹਾ।
ਗੁਜਰਾਤ 'ਚ ਪੈਟਰੋਲ, ਡੀਜ਼ਲ ਕੀਮਤਾਂ 'ਚ ਦੋ ਰੁਪਏ ਦਾ ਵਾਧਾ
NEXT STORY