ਨਵੀਂ ਦਿੱਲੀ - ਸਰਕਾਰ ਨੇ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਨੂੰ ਆਕਸੀਜਨ ਅਤੇ ਇਸ ਨਾਲ ਸਬੰਧਤ ਹੋਰ ਸਾਜ਼ੋ ਸਮਾਨ ਲਿਆਉਣ ਵਾਲੇ ਸਮੁੰਦਰੀ ਜਹਾਜ਼ਾਂ ਉੱਤੇ ਲੱਗਣ ਵਾਲੇ ਸਾਰੇ ਚਾਰਜਾਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੇਸ਼ ਵਿਚ ਕੋਵਿਡ -19 ਸੰਕਰਮਣ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਬੰਦਰਗਾਹਾਂ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਉਸਨੇ ਮੈਡੀਕਲ ਗ੍ਰੇਡ ਆਕਸੀਜਨ, ਆਕਸੀਜਨ ਟੈਂਕਾਂ, ਆਕਸੀਜਨ ਦੀਆਂ ਬੋਤਲਾਂ, ਪੋਰਟੇਬਲ ਆਕਸੀਜਨ ਜਨਰੇਟਰਾਂ ਅਤੇ ਆਕਸੀਜਨ ਨਿਰਮਾਣ ਕਰਨ ਵਾਲੇ ਸਮੁੰਦਰੀ ਜਹਾਜ਼ਾਂ ਨੂੰ ਬਰਥ ਲਈ ਤਰਜੀਹ ਦੇਣ ਲਈ ਕਿਹਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਆਕਸੀਜਨ ਦੀ ਤੁਰੰਤ ਜ਼ਰੂਰਤ ਦੇ ਮੱਦੇਨਜ਼ਰ ਕਾਮਰਾਜਾਰ ਪੋਰਟ ਲਿ. ਸਮੇਤ ਸਾਰੀਆਂ ਪੋਰਟਾਂ ਨੂੰ ਪ੍ਰਮੁੱਖ ਪੋਰਟ ਟਰੱਸਟਾਂ ਦੁਆਰਾ ਲਗਾਏ ਸਾਰੇ ਖਰਚਿਆਂ ਨੂੰ ਹਟਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਵਿਚ ਸਮੁੰਦਰੀ ਜ਼ਹਾਜ਼ ਨਾਲ ਸਬੰਧਤ ਫੀਸਾਂ ਅਤੇ ਸਟੋਰੇਜ ਚਾਰਜ ਸ਼ਾਮਲ ਹਨ।
ਪੋਰਟਾਂ ਦੇ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਲੋਜਿਸਟਿਕ ਕਾਰਜਾਂ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨ, ਤਾਂ ਜੋ ਇਨ੍ਹਾਂ ਉਤਪਾਦਾਂ ਦੀ ਆਵਾਜਾਈ ਵਿਚ ਕੋਈ ਦਿੱਕਤ ਨਾ ਆਵੇ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ, 'ਕੋਵਿਡ ਦੀ ਦੂਜੀ ਲਹਿਰ ਕਾਰਨ ਅਸੀਂ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਹਾਂ।'
ਸਾਰੀਆਂ ਪ੍ਰਮੁੱਖ ਬੰਦਰਗਾਹਾਂ ਅੱਜ ਤੋਂ ਹੀ ਇਸ ਨਿਰਦੇਸ਼ ਨੂੰ ਲਾਗੂ ਕਰਨ।'
ਬਿਆਨ ਵਿਚ ਕਿਹਾ ਗਿਆ ਹੈ ਕਿ ਜੇ ਕਿਸੇ ਜਹਾਜ਼ ਵਿਚ ਆਕਸੀਜਨ ਨਾਲ ਸਬੰਧਤ ਸਮਾਨ ਤੋਂ ਇਲਾਵਾ ਹੋਰ ਕੋਈ ਕਾਰਗੋ ਵੀ ਹੈ ਤਾਂ ਚਾਰਜ ਦੀ ਮੁਆਫੀ ਪ੍ਰੋ-ਰਟਾ ਦੇ ਅਧਾਰ 'ਤੇ ਦਿੱਤੀ ਜਾਵੇਗੀ। ਬੰਦਰਗਾਹ ਮੰਤਰਾਲਾ ਅਜਿਹੇ ਸਮੁੰਦਰੀ ਜਹਾਜ਼ਾਂ, ਕਾਰਗੋ ਦੀ ਨਿਗਰਾਨੀ ਕਰੇਗਾ ਅਤੇ ਦੇਖੇਗਾ ਕਿ ਸਮੁੰਦਰੀ ਜਹਾਜ਼ ਦੇ ਬੰਦਰਗਾਹ ਵਿਚ ਦਾਖਲ ਹੋਣ ਤੋਂ ਬਾਅਦ ਕਾਰਗੋ ਨੂੰ ਬੰਦਰਗਾਹ ਦੇ ਫਾਟਕ ਤਕ ਪਹੁੰਚਣ ਵਿਚ ਕਿੰਨਾ ਸਮਾਂ ਲੱਗਾ ਸੀ।
ਇਹ ਵੀ ਪੜ੍ਹੋ : ‘ਉਦਯੋਗਿਕ ਮੰਗ ’ਚ ਤੇਜ਼ੀ ਕਾਰਨ ਕੌਮਾਂਤਰੀ ਪੱਧਰ ’ਤੇ 30 ਫੀਸਦੀ ਮਹਿੰਗੀ ਹੋ ਸਕਦੀ ਹੈ ਚਾਂਦੀ’
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਟੀਲ ਫਰਮਾਂ ਨੇ 20 ਸਤੰਬਰ ਤੋਂ 1.43 ਲੱਖ ਟਨ ਮੈਡੀਕਲ ਆਕਸੀਜਨ ਕੀਤੀ ਸਪਲਾਈ
NEXT STORY