ਨਵੀਂ ਦਿੱਲੀ, (ਭਾਸ਼ਾ)- ਅਕਤੂਬਰ, 2025 ’ਚ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਮਹਿੰਗਾਈ ਦਰ 0.25 ਫੀਸਦੀ ਰਹੀ, ਜੋ ਪਿਛਲੇ ਸਾਲ ਦੀ ਤੁਲਨਾ ’ਚ 119 ਬੇਸਿਸ ਪੁਆਇੰਟਸ ਘੱਟ ਹੈ।
ਖਾਣ-ਪੀਣ ਦੀਆਂ ਚੀਜ਼ਾਂ ਦੇ ਮੁੱਲ ਘਟਣ ਦੀ ਵਜ੍ਹਾ ਨਾਲ ਮਹਿੰਗਾਈ ’ਚ ਕਾਫੀ ਗਿਰਾਵਟ ਆਈ ਹੈ ਅਤੇ ਅਕਤੂਬਰ ’ਚ ਇਹ ਕਰੀਬ ਇਕ ਦਹਾਕੇ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ।
ਦੱਸਦੇ ਚੱਲੀਏ ਕਿ ਸਤੰਬਰ, 2025 ’ਚ ਪ੍ਰਚੂਨ ਮਹਿੰਗਾਈ ਦਰ 1.54 ਫੀਸਦੀ ਦਰਜ ਕੀਤੀ ਗਈ ਸੀ। ਅਕਤੂਬਰ ਲਗਾਤਾਰ ਚੌਥਾ ਮਹੀਨਾ ਰਿਹਾ, ਜਦੋਂ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਮੱਧ ਮਿਆਦ ਦੇ ਟੀਚੇ 4 ਫੀਸਦੀ ਅਤੇ ਲਗਾਤਾਰ 7 ਮਹੀਨਿਆਂ ਤੋਂ ਕੇਂਦਰੀ ਬੈਂਕ ਦੀ 6 ਫੀਸਦੀ ਦੀ ਸਹਿਣਸ਼ੀਲਤਾ ਹੱਦ ਤੋਂ ਹੇਠਾਂ ਰਹੀ ਹੈ।
ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ’ਚ ਲੱਗਭਗ ਅੱਧੀ ਹਿੱਸੇਦਾਰੀ ਰੱਖਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਸਤੰਬਰ ਦੇ-2.28 ਫੀਸਦੀ ਦੀ ਤੁਲਨਾ ’ਚ ਘੱਟ ਕੇ-5.02 ਫੀਸਦੀ ਰਹਿ ਗਈਆਂ। ਅਕਤੂਬਰ 2025 ’ਚ ਖੁਰਾਕੀ ਮਹਿੰਗਾਈ ਮੌਜੂਦਾ ਸਮੇਂ ਸੀ. ਪੀ. ਆਈ. ਲੜੀ ’ਚ ਸਭ ਤੋਂ ਘੱਟ ਹੈ।
ਸਰਕਾਰ ਨੇ ਇਕ ਪ੍ਰੈੱਸ ਰਿਲੀਜ਼ ’ਚ ਕਿਹਾ ਕਿ ਅਕਤੂਬਰ ਦੌਰਾਨ ਮੁੱਖ ਮਹਿੰਗਾਈ ਅਤੇ ਖੁਰਾਕੀ ਮਹਿੰਗਾਈ ’ਚ ਗਿਰਾਵਟ ਮੁੱਖ ਤੌਰ ’ਤੇ ਜੀ. ਐੱਸ. ਟੀ. ’ਚ ਕਟੌਤੀ, ਅਨੁਕੂਲ ਆਧਾਰ ਪ੍ਰਭਾਵ, ਤੇਲ ਅਤੇ ਚਰਬੀ, ਸਬਜ਼ੀਆਂ, ਫਲਾਂ, ਆਂਡਿਆਂ, ਜੁੱਤੇ-ਚੱਪਲ, ਅਨਾਜ ਅਤੇ ਉਤਪਾਦਾਂ, ਟ੍ਰਾਂਸਪੋਰਟ ਅਤੇ ਸੰਚਾਰ ਆਦਿ ਦੀ ਮਹਿੰਗਾਈ ’ਚ ਗਿਰਾਵਟ ਕਾਰਨ ਹੋਈ ਹੈ।’’
ਅਗਲੇ ਮਹੀਨੇ ਫਿਰ ਰੈਪੋ ਰੇਟ ’ਚ ਕਟੌਤੀ ਕਰ ਸਕਦੈ ਆਰ. ਬੀ. ਆਈ.
ਮਹਿੰਗਾਈ ’ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ, ਜਦੋਂਕਿ ਤਾਜ਼ਾ ਆਧਿਕਾਰਕ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਅਪ੍ਰੈਲ-ਜੂਨ ਤਿਮਾਹੀ ’ਚ ਲੱਗਭਗ 8 ਫੀਸਦੀ ਵਧੀ ਹੈ ਅਤੇ ਆਰ. ਬੀ. ਆਈ. ਵੱਲੋਂ ਅਗਲੇ ਮਹੀਨੇ ਫਿਰ ਵਿਆਜ ਦਰਾਂ ’ਚ ਕਟੌਤੀ ਦੀ ਉਮੀਦ ਹੈ।
ਇਸ ’ਚ ਪੇਂਡੂ ਖੇਤਰਾਂ ’ਚ ਮਹਿੰਗਾਈ ਦਰ-4.85 ਫੀਸਦੀ ਅਤੇ ਸ਼ਹਿਰੀ ਖੇਤਰਾਂ ’ਚ-5.18 ਫੀਸਦੀ ਰਹੀ। ਫਿਊਲ ਅਤੇ ਲਾਈਟ ਕੈਟਾਗਿਰੀ ਲਈ ਸਾਲ-ਦਰ-ਸਾਲ ਮਹਿੰਗਾਈ ਦਰ ਅਕਤੂਬਰ ’ਚ 1.98 ਫੀਸਦੀ ਦਰਜ ਕੀਤੀ ਗਈ।
ਗੈਂਗਸਟਰਾਂ ਦਾ ਵੱਡਾ ਐਨਕਾਊਂਟਰ ਤੇ ਰਾਜਾ ਵੜਿੰਗ ਦੀਆਂ ਵਧੀਆਂ ਮੁਸ਼ਕਿਲਾਂ, ਪੜ੍ਹੋ ਅੱਜ ਦੀਆਂ TOP-10 ਖ਼ਬਰਾਂ
NEXT STORY