ਜਲੰਧਰ--ਡੇਰਾਬੱਸੀ ਘੱਗਰ ਨੇੜੇ ਬੁੱਧਵਾਰ ਦੁਪਹਿਰ ਪੁਲਸ ਨੇ ਗੈਂਗਸਟਰਾਂ ਦਾ ਐਨਕਾਊਂਟਰ ਕਰ ਦਿੱਤਾ। ਪੁਲਸ ਨੇ ਗੋਲਡੀ ਢਿਲੋਂ ਗੈਂਗ ਨਾਲ ਸਬੰਧਿਤ ਦੋ ਬਦਮਾਸ਼ਾਂ ਨੂੰ ਗੋਲੀ ਲੱਗਣ ਤੋਂ ਬਾਅਦ ਕਾਬੂ ਕਰ ਲਿਆ। ਇਸ ਮੌਕੇ ਜ਼ਿਲ੍ਹਾ ਮੋਹਾਲੀ ਐੱਸ. ਐੱਸ. ਪੀ. ਹਰਮੰਨ ਹਾਂਸ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੋਲਡੀ ਢਿਲੋਂ ਗੈਂਗ ਦੇ ਦੋ ਬਦਮਾਸ਼ ਡੇਰਾਬੱਸੀ ਇਲਾਕੇ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਅਤੇ ਐੱਸ. ਪੀ. ਰੂਰਲ ਮਨਪ੍ਰੀਤ ਸਿੰਘ, ਡੇਰਾਬੱਸੀ ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ, ਐੱਸ. ਐੱਚ. ਓ. ਸੁਮਿਤ ਮੋਰ ਅਤੇ ਏ. ਜੀ. ਟੀ. ਐੱਫ. ਦੀ ਟੀਮ ਵਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ ਇਸ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ ਸਾਬਕਾ ਮੰਤਰੀ ਬੂਟਾ ਸਿੰਘ 'ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਆਦੇਸ਼ ਦਿੱਤੇ ਹਨ। ਚੇਅਰਮੈਨ ਨੇ ਕਪੂਰਥਲਾ ਦੇ ਡੀ. ਐੱਸ. ਪੀ. ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਵਿਚ ਤਲਬ ਕੀਤਾ ਅਤੇ ਪੁੱਛਿਆ ਕਿ ਰਾਜਾ ਵੜਿੰਗ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ? ਉਨ੍ਹਾਂ ਨੂੰ 8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਸਪੱਸ਼ਟ ਹੁਕਮ ਦਿੱਤੇ ਹਨ ਇਸ ਦੇ ਨਾਲ ਹੀ ਆਓ ਜਾਣਦੇ ਹਾਂ ਅੱਜ ਦੀਆਂ ਟਾਪ-10 ਖ਼ਬਰਾਂ ਬਾਰੇ...
ਵੱਡੀ ਖ਼ਬਰ : ਕਾਂਗਰਸ ਨੇ ਜਾਰੀ ਕੀਤੀ ਪੰਜਾਬ ਦੇ 27 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ
ਪੰਜਾਬ ਕਾਂਗਰਸ ਨੇ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ ਵਿਚ ਕਾਂਗਰਸ ਵਲੋਂ 27 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਿਸ ਵਿਚ ਕਈ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਨੂੰ ਮੁੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਸੂਚੀ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੁਆਰਾ ਜਾਰੀ ਕੀਤੀ ਗਈ। ਇਸ ਦੌਰਾਨ ਸੂਰਜ ਠਾਕੁਰ ਤੇ ਹੀਨਾ ਕਾਵਰੇ ਨੂੰ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
ਹੋਣ ਜਾ ਰਿਹੈ ਵੱਡਾ ਐਲਾਨ! CM ਮਾਨ ਨੇ ਸੱਦ ਲਈ ਪੰਜਾਬ ਕੈਬਨਿਟ ਦੀ ਮੀਟਿੰਗ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਸੱਦ ਲਈ ਗਈ ਹੈ। ਇਹ ਮੀਟਿੰਗ 14 ਨਵੰਬਰ ਨੂੰ ਸ਼ਾਮ 4 ਵਜੇ ਮੁੱਖ ਮੰਤਰੀ ਨਿਵਾਸ 'ਤੇ ਹੋਣ ਜਾ ਰਹੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ CM ਮਾਨ ਵੱਲੋਂ ਕੀਤੀ ਜਾਵੇਗੀ ਤੇ ਮੀਟਿੰਗ ਵਿਚ ਸਾਰੇ ਹੀ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
Big Breaking: ਰਾਜਾ ਵੜਿੰਗ ਦੀਆਂ ਵਧੀਆਂ ਮੁਸ਼ਕਿਲਾਂ! ਗ੍ਰਿਫ਼ਤਾਰੀ ਲਈ ਹੁਕਮ ਜਾਰੀ
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ ਸਾਬਕਾ ਮੰਤਰੀ ਬੂਟਾ ਸਿੰਘ 'ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਆਦੇਸ਼ ਦਿੱਤੇ ਹਨ। ਚੇਅਰਮੈਨ ਨੇ ਕਪੂਰਥਲਾ ਦੇ ਡੀ. ਐੱਸ. ਪੀ. ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਵਿਚ ਤਲਬ ਕੀਤਾ ਅਤੇ ਪੁੱਛਿਆ ਕਿ ਰਾਜਾ ਵੜਿੰਗ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ? ਉਨ੍ਹਾਂ ਨੂੰ 8 ਦਿਨਾਂ ਦੇ ਅੰਦਰ ਰਾਜਾ ਵੜਿੰਗ ਨੂੰ ਗ੍ਰਿਫ਼ਤਾਰ ਕਰਨ ਦੇ ਸਪੱਸ਼ਟ ਹੁਕਮ ਦਿੱਤੇ ਹਨ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
ਮੋਹਾਲੀ ਜ਼ਿਲ੍ਹੇ 'ਚ ਗੈਂਗਸਟਰਾਂ ਦਾ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ
ਡੇਰਾਬੱਸੀ ਘੱਗਰ ਨੇੜੇ ਬੁੱਧਵਾਰ ਦੁਪਹਿਰ ਪੁਲਸ ਨੇ ਗੈਂਗਸਟਰਾਂ ਦਾ ਐਨਕਾਊਂਟਰ ਕਰ ਦਿੱਤਾ। ਪੁਲਸ ਨੇ ਗੋਲਡੀ ਢਿਲੋਂ ਗੈਂਗ ਨਾਲ ਸਬੰਧਿਤ ਦੋ ਬਦਮਾਸ਼ਾਂ ਨੂੰ ਗੋਲੀ ਲੱਗਣ ਤੋਂ ਬਾਅਦ ਕਾਬੂ ਕਰ ਲਿਆ। ਇਸ ਮੌਕੇ ਜ਼ਿਲ੍ਹਾ ਮੋਹਾਲੀ ਐੱਸ. ਐੱਸ. ਪੀ. ਹਰਮੰਨ ਹਾਂਸ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੋਲਡੀ ਢਿਲੋਂ ਗੈਂਗ ਦੇ ਦੋ ਬਦਮਾਸ਼ ਡੇਰਾਬੱਸੀ ਇਲਾਕੇ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਅਤੇ ਐੱਸ. ਪੀ. ਰੂਰਲ ਮਨਪ੍ਰੀਤ ਸਿੰਘ, ਡੇਰਾਬੱਸੀ ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ, ਐੱਸ. ਐੱਚ. ਓ. ਸੁਮਿਤ ਮੋਰ ਅਤੇ ਏ. ਜੀ. ਟੀ. ਐੱਫ. ਦੀ ਟੀਮ ਵਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
ਪੰਜਾਬ ਯੂਨੀਵਰਸਿਟੀ ਮਾਮਲਾ : VC ਨਾਲ ਮੀਟਿੰਗ ਮਗਰੋਂ ਵਿਦਿਆਰਥੀਆਂ ਨੇ ਕਰ 'ਤਾ ਵੱਡਾ ਐਲਾਨ (ਵੀਡੀਓ)
ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਵਿਦਿਆਰਥੀ ਜੱਥੇਬੰਦੀਆਂ ਵਲੋਂ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਿਦਿਆਰਥੀ ਜੱਥੇਬੰਦੀਆਂ ਨੇ ਆਪਣੀਆਂ ਮੰਗਾਂ ਸਬੰਧੀ ਕਈ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ। ਜੱਥੇਬੰਦੀਆਂ ਦਾ ਕਹਿਣਾ ਸੀ ਕਿ ਹਾਲ ਹੀ 'ਚ ਵਿਦਿਆਰਥੀਆਂ 'ਤੇ ਦਾਇਰ ਕੀਤੇ ਕੇਸਾਂ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਚੋਣਾਂ ਹੋਣ ਤੱਕ ਅਦਾਲਤੀ ਕੇਸ ਵਾਪਸ ਲਏ ਜਾਣੇ ਚਾਹੀਦੇ ਹਨ। ਵਾਈਸ ਚਾਂਸਲਰ ਨੂੰ ਕੁੱਝ ਵੀ ਨਹੀਂ ਥੋਪਣਾ ਚਾਹੀਦਾ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
ਪੰਜਾਬ 'ਚ ਹਾਈ ਅਲਰਟ ਵਿਚਾਲੇ ਭਗਵਾਨਪੁਰੀਆ ਗੈਂਗ ਦਾ ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ
ਪੰਜਾਬ ਪੁਲਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਦਰਅਸਲ ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਬਟਾਲਾ ਪੁਲਸ ਦੇ ਨਾਲ ਸਾਂਝੇ ਆਪਰੇਸ਼ਨ ਤਹਿਤ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਮੁਲਜ਼ਮ ਦੀ ਪਛਾਣ ਗੁਰਲਵ ਸਿੰਘ ਉਰਫ਼ ਲਵ ਰੰਧਾਵਾ ਵਾਸੀ ਬਟਾਲਾ ਵਜੋਂ ਹੋਈ ਹੈ। ਮੁਲਜ਼ਮ ਕੋਲੋਂ ਦੋ ਪਿਸਤੌਲਾਂ, 3 ਮੈਗਜ਼ੀਨਾਂ ਤੇ 16 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
ਸੰਗਰੂਰ ਤੇ ਪਟਿਆਲਾ ਦੀ ਬੱਲੇ, ਬਠਿੰਡਾ ਨੇ ਵੀ ਮਾਰੀ ਬਾਜ਼ੀ
ਝੋਨੇ ਦੇ ਮੌਜੂਦਾ ਖਰੀਦ ਸੀਜ਼ਨ ਵਿਚ ਸੰਗਰੂਰ ਜ਼ਿਲ੍ਹਾ ਆਮਦ ਅਤੇ ਖਰੀਦ ਦੋਵਾਂ ਪੱਖੋਂ ਪਹਿਲੇ ਸਥਾਨ 'ਤੇ ਹੈ ਜਦਕਿ ਲਿਫਟਿੰਗ ਪੱਖੋਂ ਪਟਿਆਲਾ ਮੋਹਰੀ ਰਿਹਾ ਹੈ। ਸੁਚਾਰੂ ਅਤੇ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਸਰਕਾਰ ਮੰਡੀਆਂ ਵਿਚ ਇਕ ਠੋਸ ਪ੍ਰਣਾਲੀ ਨੂੰ ਯਕੀਨੀ ਬਣਾਉਣ ਵਿਚ ਸਫਲ ਰਹੀ ਹੈ ਜਿਸਦਾ ਉਦੇਸ਼ ਸਾਰੇ ਭਾਈਵਾਲਾਂ ਜਿਵੇਂ ਕਿਸਾਨ, ਆੜ੍ਹਤੀਏ, ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਝੋਨੇ ਦੀ ਆਮਦ ਦੇ ਸਬੰਧ ਵਿਚ 11 ਨਵੰਬਰ ਤੱਕ ਮੰਡੀਆਂ ਵਿਚ ਕੁੱਲ 15376697.06 ਲੱਖ ਮੀਟਰਿਕ ਟਨ (ਐੱਲ.ਐੱਮ.ਟੀ.) ਝੋਨੇ ਦੀ ਆਮਦ ਹੋਈ ਜਿਸ ਵਿਚੋਂ 15269488.62 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜੋ ਕਿ 99 ਫ਼ੀਸਦ ਦੇ ਅੰਕੜੇ ਨੂੰ ਪਾਰ ਕਰਦਾ ਹੈ। ਜਿੱਥੋਂ ਤੱਕ ਲਿਫਟਿੰਗ ਦਾ ਸਬੰਧ ਹੈ ਤਾਂ ਖਰੀਦੀ ਗਈ ਫਸਲ ਵਿਚੋਂ 13854981.49 ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਜੋ ਕਿ 90 ਫ਼ੀਸਦ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
ਪੰਜਾਬ ਦੇ 50 IAS ਤੇ IPS ਅਫ਼ਸਰਾਂ 'ਤੇ ਲਟਕੀ ਤਲਵਾਰ! ਭੁੱਲਰ ਕੇਸ 'ਚ ਸਾਹਮਣੇ ਆ ਗਏ ਨਾਂ
ਪੰਜਾਬ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਕਾਂਡ 'ਚ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੰਜਾਬ ਦੇ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਫ਼ਸਰਾਂ ਦਾ ਰਿਕਾਰਡ ਹਾਸਲ ਕਰ ਲਿਆ ਹੈ। ਇਸ ਦੌਰਾਨ ਜਾਂਚ 'ਚ ਹੁਣ ਤੱਕ ਪੰਜਾਬ ਦੇ ਤਕਰੀਬਨ 50 ਅਫ਼ਸਰਾਂ ਦੇ ਨਾਂ ਸਾਹਮਣੇ ਆਏ ਹਨ। ਈ. ਡੀ. ਦੀ ਟੀਮ ਮੰਗਲਵਾਰ ਸੀ. ਬੀ. ਆਈ. ਦੇ ਦਫ਼ਤਰ ਪਹੁੰਚੀ ਅਤੇ ਅਫ਼ਸਰਾਂ ਦਾ ਰਿਕਾਰਡ ਮੰਗਿਆ, ਜਿਨ੍ਹਾਂ ’ਤੇ ਬੇਨਾਮੀ ਜਾਇਦਾਦ ਬਣਾਉਣ ਦਾ ਦੋਸ਼ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
ਏਅਰਪੋਰਟ ਤੋਂ ਸਿੱਧਾ ਦਿੱਲੀ ਧਮਾਕਾ ਪੀੜਤਾਂ ਨੂੰ ਮਿਲਣ ਪਹੁੰਚੇ PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਸਥਿਤ ਐੱਲਐੱਨਜੇਪੀ ਹਸਪਤਾਲ ਪਹੁੰਚੇ। ਇੱਥੇ ਉਨ੍ਹਾਂ ਨੇ ਦਿੱਲੀ ਧਮਾਕੇ 'ਚ ਜ਼ਖ਼ਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਅੱਜ ਹੀ ਭੂਟਾਨ ਤੋਂ ਦਿੱਲੀ ਵਾਪਸ ਆਏ ਹਨ। ਉਹ ਏਅਰਪੋਰਟ ਤੋਂ ਸਿੱਧੇ ਹਸਪਤਾਲ ਪਹੁੰਚੇ। ਐੱਲਐੱਨਜੇਪੀ ਹਸਪਤਾਲ 'ਚ ਦਿੱਲੀ ਧਮਾਕੇ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਦਾਖ਼ਲ ਕਰਵਾਇਆ ਗਿਆ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
14 ਦਿਨਾਂ 'ਚ 6000 ਤੋਂ ਵਧ ਮਹਿੰਗਾ ਹੋਇਆ ਸੋਨਾ, 12,864 ਰੁਪਏ ਚੜ੍ਹੀ ਚਾਂਦੀ
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇੱਕ ਵਾਰ ਫਿਰ ਵਧਣੀਆਂ ਸ਼ੁਰੂ ਹੋ ਗਈਆਂ ਹਨ। ਮੰਗਲਵਾਰ ਨੂੰ ਸੋਨੇ ਦੀ ਕੀਮਤ ਵਿੱਚ 1,708 ਰੁਪਏ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਸਦੀ ਔਸਤ ਕੀਮਤ 1,24,129 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ, ਜੋ ਕਿ 1.24 ਲੱਖ ਰੁਪਏ ਦੇ ਪੱਧਰ ਤੋਂ ਉੱਪਰ ਨਿਕਲ ਗਈ ਹੈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
ਹੋਟਲ 'ਚ ਬੁਲਾ ਕੇ ਮਹਿਲਾ ਕ੍ਰਿਕਟਰ ਦੀ ਰੋਲੀ ਪੱਤ, IPL ਖਿਡਾਰੀ ਖਿਲਾਫ FIR ਦਰਜ
ਨੋਇਡਾ ਵਿੱਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਉੱਤਰ ਪ੍ਰਦੇਸ਼ ਦੀ ਇੱਕ ਮਹਿਲਾ ਕ੍ਰਿਕਟਰ ਨੇ ਇੱਕ ਆਈ.ਪੀ.ਐੱਲ. ਖਿਡਾਰੀ 'ਤੇ ਬਹੁਤ ਗੰਭੀਰ ਦੋਸ਼ ਲਗਾਏ ਹਨ।
ਮੁੱਖ ਦੋਸ਼ ਅਤੇ ਘਟਨਾ:
ਪੀੜਤਾ ਨੇ ਆਈ.ਪੀ.ਐੱਲ. ਖਿਡਾਰੀ 'ਤੇ ਵਿਆਹ ਦਾ ਝਾਂਸਾ ਦੇ ਕੇ ਦੁਸ਼ਕਰਮ ਅਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਅਨੁਸਾਰ, ਇਹ ਵਾਰਦਾਤ ਨੋਇਡਾ ਦੇ ਇੱਕ ਹੋਟਲ ਵਿੱਚ ਕੀਤੀ ਗਈ।
ਹੋਰ ਜਾਣਕਾਰੀ ਲਈ ਇਸ ਲਿੰਕ 'ਤੇ ਕਲਿਕ ਕਰੋ-
ਜਲੰਧਰ : 12 ਬੋਰ ਰਾਈਫਲ ਸਾਫ ਕਰਦਿਆਂ ਅਚਾਨਕ ਚੱਲੀ ਗੋਲੀ, ਬਜ਼ੁਰਗ ਦੀ ਮੌਤ
NEXT STORY