ਮੁੰਬਈ - 2016 ਵਿੱਚ ਰਿਲਾਇੰਸ ਜਿਓ ਦੀ ਸ਼ੁਰੂਆਤ ਤੋਂ ਬਾਅਦ, ਰਿਲਾਇੰਸ ਇੰਡਸਟਰੀਜ਼ ਦੀ ਸਲਾਨਾ ਆਮ ਮੀਟਿੰਗ (ਏਜੀਐਮ) ਹਮੇਸ਼ਾ ਜੀਓ ਦੇ ਸੰਬੰਧ ਵਿੱਚ ਵੱਡੀਆਂ ਘੋਸ਼ਣਾਵਾਂ ਕਰਨ ਦਾ ਸਥਾਨ ਰਿਹਾ ਹੈ। ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ ਰਿਲਾਇੰਸ ਇੰਡਸਟਰੀਜ਼ ਦੀ 47ਵੀਂ AGM ਵਿੱਚ Jio ਦੀ ਨਵੀਂ ਪੇਸ਼ਕਸ਼ ਦਾ ਐਲਾਨ ਵੀ ਕੀਤਾ। ਕੰਪਨੀ ਹੁਣ ਆਪਣੀ ਕਲਾਊਡ ਸੇਵਾ ਸ਼ੁਰੂ ਕਰਨ ਜਾ ਰਹੀ ਹੈ।
ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਕਿ Jio AI ਕਲਾਊਡ ਸੇਵਾ ਇਸ ਸਾਲ ਦੀਵਾਲੀ ਤੋਂ ਸ਼ੁਰੂ ਹੋਵੇਗੀ। ਕੰਪਨੀ ਦੀ ਸਰਵਿਸ ਇਸਤੇਮਾਲ ਕਰਨ ਵਾਲੀ ਜੀਓ ਯੂਜ਼ਰਜ਼ ਨੂੰ AI-Cloud Welcome Offer ਦੇ ਤੌਰ ਤੇ 100 ਜੀਬੀ ਦਾ ਮੁਫ਼ਤ ਡਾਟਾ ਸਟੋਰੇਜ ਮਿਲੇਗਾ।
ਆਪਣੀਆਂ ਫੋਟੋਆਂ, ਵੀਡੀਓਜ਼, ਦਸਤਾਵੇਜ਼ਾਂ ਨੂੰ ਕਰ ਸਕੋਗੇ ਸਟੋਰ
ਕੰਪਨੀ ਦਾ ਕਹਿਣਾ ਹੈ ਕਿ Jio AI-Cloud ਸੇਵਾ ਹੁਣ Jio ਉਪਭੋਗਤਾਵਾਂ ਲਈ ਉਪਲਬਧ ਹੋਵੇਗੀ। AI ਦੇ ਆਧਾਰ 'ਤੇ, ਇਹ ਲੋਕਾਂ ਨੂੰ ਆਪਣੀਆਂ ਫੋਟੋਆਂ, ਵੀਡੀਓਜ਼, ਦਸਤਾਵੇਜ਼ਾਂ ਅਤੇ ਹੋਰ ਡਿਜੀਟਲ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਦੀ ਇਜਾਜ਼ਤ ਦੇਵੇਗਾ। ਇਹ ਸੇਵਾ ਇਸ ਸਾਲ ਦੀਵਾਲੀ ਤੋਂ ਸ਼ੁਰੂ ਹੋਵੇਗੀ। ਵੈਲਕਮ ਆਫਰ ਦੇ ਤਹਿਤ ਕੰਪਨੀ ਸ਼ੁਰੂ 'ਚ ਲੋਕਾਂ ਨੂੰ 100 GB ਮੁਫਤ ਸਟੋਰੇਜ ਆਫਰ ਕਰੇਗੀ।
ਹਰ ਕਿਸੇ ਕੋਲ ਹੋਵੇਗੀ ਏਆਈ-ਟੈਕਨਾਲੋਜੀ
AGM ਵਿੱਚ ਮੁਕੇਸ਼ ਅੰਬਾਨੀ ਨੇ AI ਟੈਕਨਾਲੋਜੀ ਨੂੰ ਅਜਿਹੀ ਤਕਨੀਕ ਦੱਸਿਆ ਜੋ ਆਉਣ ਵਾਲੇ ਭਵਿੱਖ ਵਿੱਚ ਸਭ ਤੋਂ ਵੱਡਾ ਬਦਲਾਅ ਲਿਆਵੇਗੀ। ਉਨ੍ਹਾਂ ਕਿਹਾ ਕਿ ਰਿਲਾਇੰਸ AI ਤਕਨਾਲੋਜੀ ਨੂੰ ਲੋਕਤੰਤਰੀਕਰਨ ਕਰਨ ਲਈ ਵਚਨਬੱਧ ਹੈ। ਇਸ ਲਈ, ਕੰਪਨੀ ਇਸ ਨੂੰ ਹਰ ਵਿਅਕਤੀ ਲਈ ਸਭ ਤੋਂ ਸਸਤੀ ਕੀਮਤ 'ਤੇ ਉਪਲਬਧ ਕਰਵਾਉਣਾ ਚਾਹੁੰਦੀ ਹੈ। ਇਸਦੇ ਲਈ ਕੰਪਨੀ ਨੈਸ਼ਨਲ ਏਆਈ ਇੰਫਰਾਸਟਰਕਚਰ ਦੀ ਸਥਾਪਨਾ ਕਰ ਰਹੀ ਹੈ। ਕੰਪਨੀ ਜਾਮਨਗਰ ਵਿੱਚ ਇੱਕ ਗੀਗਾਵਾਟ ਪੱਧਰ ਦਾ ਏਆਈ-ਰੈਡੀ ਡੇਟਾ ਸੈਂਟਰ ਵੀ ਬਣਾ ਰਹੀ ਹੈ, ਜੋ ਪੂਰੀ ਤਰ੍ਹਾਂ ਹਰੀ ਊਰਜਾ 'ਤੇ ਚੱਲੇਗਾ।
95 ਫ਼ੀਸਦੀ ਵਧੀ ਅਡਾਨੀ ਪਰਿਵਾਰ ਦੀ ਜਾਇਦਾਦ, ਹਰ 5 ਦਿਨਾਂ 'ਚ ਇਕ ਨਵਾਂ ਵਿਅਕਤੀ ਬਣ ਰਿਹੈ ਅਰਬਪਤੀ
NEXT STORY