ਮੁੰਬਈ- ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਮੰਗਲਵਾਰ ਨੂੰ 29 ਪੈਸੇ ਮਜ਼ਬੂਤ ਹੋ ਕੇ 75.66 'ਤੇ ਬੰਦ ਹੋਇਆ। ਦੁਨੀਆ ਦੀਆਂ ਹੋਰ ਕਰੰਸੀਆਂ ਦੀ ਤੁਲਨਾ ਵਿਚ ਡਾਲਰ ਦੇ ਕਮਜ਼ੋਰ ਹੋਣ ਅਤੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਾਰੀ ਲਾਕਡਾਊਨ ਵਿਚ ਢਿੱਲ ਵਧਣ ਨਾਲ ਵਪਾਰ ਨੂੰ ਗਤੀ ਮਿਲਣ ਦੀ ਉਮੀਦ ਵਿਚ ਰੁਪਏ ਵਿਚ ਤੇਜ਼ੀ ਆਈ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 75.69 'ਤੇ ਖੁੱਲ੍ਹਿਆ ਅਤੇ ਕਾਰੋਬਾਰ ਦੌਰਾਨ ਮਜ਼ਬੂਤ ਬਣਿਆ ਰਿਹਾ। ਅਖੀਰ ਵਿਚ ਇਹ ਪਿਛਲੇ ਬੰਦ ਭਾਅ ਦੇ ਮੁਕਾਬਲੇ 29 ਪੈਸੇ ਮਜ਼ਬੂਤ ਹੋ ਕੇ 75.66 'ਤੇ ਬੰਦ ਹੋਇਆ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸ਼ੁੱਕਰਵਾਰ ਨੂੰ 75.95 'ਤੇ ਬੰਦ ਹੋਇਆ ਸੀ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਮੁਤਾਬਕ ਦੁਨੀਆ ਦੀਆਂ ਹੋਰ ਮੁੱਖ ਕਰੰਸੀਆਂ ਦੀ ਤੁਲਨਾ ਵਿਚ ਡਾਲਰ ਦੇ ਕਮਜ਼ੋਰ ਹੋਣ ਅਤੇ ਦੁਨੀਆ ਭਰ ਵਿਚ ਲਾਕਡਾਊਨ ਵਿਚ ਢਿੱਲ ਵਧਾਏ ਜਾਣ ਨਾਲ ਨਿਵੇਸ਼ਕਾਂ ਦੀ ਧਾਰਣਾ ਮਜ਼ਬੂਤ ਹੋਈ ਅਤੇ ਸਥਾਨਕ ਕਰੰਸੀ ਨੂੰ ਮਜ਼ਬੂਤੀ ਮਿਲੀ।
ਝਾਰਖੰਡ ਤੋਂ ਬਾਅਦ ਹੁਣ ਉੜੀਸਾ 'ਚ ਘਰ ਤੱਕ ਸ਼ਰਾਬ ਪਹੁੰਚਾਏਗੀ ਜ਼ੋਮੈਟੋ
NEXT STORY