ਮੁੰਬਈ- ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਸ਼ਾਨਦਾਰ ਤੇਜ਼ੀ ਦੇ ਰੁਖ਼ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਏ ਵਿਚ ਨਰਮੀ ਦੇਖਣ ਨੂੰ ਮਿਲੀ। ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਅਤੇ ਅਮਰੀਕੀ ਡਾਲਰ ਦੀ ਮਜਬੂਤੀ ਦੇ ਮੱਦੇਨਜ਼ਰ ਭਾਰਤੀ ਕਰੰਸੀ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ 34 ਪੈਸੇ ਟੁੱਟ ਕੇ 72.85 ਦੇ ਪੱਧਰ 'ਤੇ ਆ ਗਈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਕਰੰਸੀ 72.51 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ। ਕਰੰਸੀ ਬਾਜ਼ਾਰ ਹੋਲੀ ਦੇ ਮੌਕੇ ਸੋਮਵਾਰ ਨੂੰ ਬੰਦ ਸੀ। ਇਸ ਵਿਚਕਾਰ 6 ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਡਾਲਰ ਸੂਚਕ ਅੰਕ 0.01 ਫ਼ੀਸਦੀ ਵੱਧ ਕੇ 92.64 'ਤੇ ਪਹੁੰਚ ਗਿਆ। ਉੱਥੇ ਹੀ, ਇਸ ਦੌਰਾਨ ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਵਾਇਦਾ 0.11 ਫ਼ੀਸਦੀ ਵੱਧ ਕੇ 65.05 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਸਟਾਕ ਮਾਰਕੀਟ ਦੀ ਗੱਲ ਕਰੀਏ ਤਾਂ ਸੈਂਸੈਕਸ 803.35 ਅੰਕ ਯਾਨੀ 1.64 ਫ਼ੀਸਦੀ ਦੇ ਉਛਾਲ ਨਾਲ 49,811 ਦੇ ਪੱਧਰ ਤੱਕ ਪਹੁੰਚ ਚੁੱਕਾ ਹੈ। ਨਿਫਟੀ ਇਸ ਦੌਰਾਨ 247 ਅੰਕ ਯਾਨੀ 1.7 ਫ਼ੀਸਦੀ ਦੀ ਮਜਬੂਤੀ ਨਾਲ 14,754 ਨੂੰ ਛੂਹ ਗਿਆ। ਉੱਥੇ ਹੀ, ਅਡਾਨੀ ਟ੍ਰਾਂਸਮਿਸ਼ਨ ਲਿਮਟਿਡ ਮੰਗਲਵਾਰ ਨੂੰ ਇਕ ਟ੍ਰਿਲੀਅਨ ਦੇ ਮਾਰਕੀਟ ਕੈਪ ਦੇ ਕਲੱਬ ਵਿਚ ਦਾਖਲ ਹੋ ਗਿਆ। ਇਸ ਸਾਲ ਇਸ ਦੇ ਸ਼ੇਅਰ ਹੁਣ ਤੱਕ 106 ਫ਼ੀਸਦੀ ਤੋਂ ਵੱਧ ਚੜ੍ਹੇ ਹਨ।
ਨਜ਼ਾਰਾ ਟੈੱਕ ਦੇ IPO ਨੇ ਨਿਵੇਸ਼ਕ ਕੀਤੇ ਮਾਲੋਮਾਲ, ਦਿੱਤਾ 81 ਫ਼ੀਸਦੀ ਰਿਟਰਨ
NEXT STORY