ਨੈਸ਼ਨਲ ਡੈਸਕ- ਭਾਜਪਾ ਨੇ 2 ਸਾਲ ਬਾਅਦ ਜੂਨ ’ਚ ਰਾਜ ਸਭਾ ਦੀਆਂ 34 ਸੀਟਾਂ ’ਤੇ ਹੋਣ ਵਾਲੀਆਂ ਚੋਣਾਂ ’ਤੇ ਹੁਣ ਨਜ਼ਰਾਂ ਟਿਕਾਈਆਂ ਹੋਈਆਂ ਹਨ। ਕੁਝ ਦਿਨ ਪਹਿਲਾਂ ਰਾਜ ਸਭਾ ਦੀਆਂ ਹੋਈਆਂ ਚੋਣਾਂ ’ਚ ਕਰੀਬੀ ਮੁਕਾਬਲੇ ਤੋਂ ਬਾਅਦ ਭਾਜਪਾ ਨੇ ਇਕ ਵਾਰ ਫਿਰ ਆਪਣੀ ਜਿੱਤ ਦੀ ਲੜੀ ਬਣਾਈ ਰੱਖੀ ਹੈ। ਇਸ ਨਾਲ ਰਾਜਗ ਨੂੰ 6 ਵਾਧੂ ਸੀਟਾਂ ਮਿਲ ਗਈਆਂ ਹਨ। ਰਾਜ ਸਭਾ ਦੀਆਂ 37 ਸੀਟਾਂ ਦੇ ਨਤੀਜਿਆਂ ਅਨੁਸਾਰ ਰਾਜਗ ਨੇ 22 ਸੀਟਾਂ ਜਿੱਤੀਆਂ ਜਦੋਂ ਕਿ ਵਿਰੋਧੀ ਧਿਰ ਨੇ 15 ਸੀਟਾਂ ਹਾਸਲ ਕੀਤੀਆਂ।
ਭਾਜਪਾ ਨੇ ਰਾਜ ਸਭਾ ਦੀਆਂ ਵਾਧੂ ਸੀਟਾਂ ਹਾਸਲ ਕਰਨ ਲਈ ਝਾਰਖੰਡ, ਕਰਨਾਟਕ, ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਤੇ ਨਜ਼ਰਾਂ ਟਿਕਾਈਆਂ ਹਨ। ਰਾਜਗ ਦੇ 16 ਮੈਂਬਰ ਸੇਵਾਮੁਕਤ ਹੋਏ ਸਨ ਤੇ 22 ਚੁਣੇ ਗਏ। 6 ਦਾ ਲਾਭ ਹੋ ਗਿਅਾ।
ਹਰਿਆਣਾ ਨੂੰ ਛੱਡ ਕੇ ਭਾਜਪਾ ਦਾ ਆਪ੍ਰੇਸ਼ਨ ਲੋਟਸ ਬਿਹਾਰ, ਓਡਿਸ਼ਾ ਤੇ ਅਾਸਾਮ ’ਚ ਸਫਲ ਰਿਹਾ। ਹਾਲਾਂਕਿ ਇਨ੍ਹਾਂ ਸੂਬਿਆਂ ਚ ਇਸ ਦੀ ਕਾਫ਼ੀ ਗਿਣਤੀ ਨਹੀਂ ਸੀ, ਫਿਰ ਵੀ ਇਹ 4 ਵਾਧੂ ਉਮੀਦਵਾਰ ਖੜ੍ਹੇ ਕਰਨ ’ਚ ਸਫਲ ਰਹੀ।ਬਿਹਾਰ ’ਚ ਮਹਾਂਗਠਜੋੜ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਾਂਗਰਸ-ਰਾਜਦ ਦੇ 4 ਵਿਧਾਇਕ ਵੋਟ ਪਾਉਣ ਲਈ ਨਹੀਂ ਆਏ।
ਇਸੇ ਤਰ੍ਹਾਂ ਅਾਸਾਮ ’ਚ ਭਾਜਪਾ ਨੇ ਅਜਮਲ ਦੀ ਏ. ਆਈ. ਯੂ. ਡੀ. ਐੱਫ. ਦੇ 3 ਵਿਧਾਇਕਾਂ ਦੀ ਬਦੌਲਤ ਇਕ ਵਾਧੂ ਸੀਟ ਜਿੱਤੀ। ਭਾਜਪਾ ਦੀ ਸਹਿਯੋਗੀ ਯੂ. ਪੀ. ਪੀ .ਐੱਲ. ਨੇ ਇਹ ਸੀਟ ਜਿੱਤੀ। ਭਾਜਪਾ ਨੇ ਓਡਿਸ਼ਾ ’ਚ ਇਕ ਆਜ਼ਾਦ ਉਮੀਦਵਾਰ ਦਿਲੀਪ ਰੇਅ ਦੀ ਵੀ ਹਮਾਇਤ ਕੀਤੀ, ਹਾਲਾਂਕਿ ਕਾਂਗਰਸ-ਬੀਜਦ ਨੇ ਇਕ ਸਾਂਝਾ ਉਮੀਦਵਾਰ ਖੜ੍ਹਾ ਕੀਤਾ ਸੀ ਤੇ ਉਨ੍ਹਾਂ ਕੋਲ ਗਿਣਤੀ ਵੀ ਸੀ।
ਅਸਲ ਚਮਤਕਾਰ ਹਰਿਆਣਾ ’ਚ ਹੋਇਆ ਜਿੱਥੇ ਬਹੁਤ ਮੁਸ਼ਕਲ ਤੋਂ ਬਾਅਦ ਕਾਂਗਰਸ ਖੁਸ਼ਕਿਸਮਤ ਸਾਬਤ ਹੋਈ ਤੇ ਇਸ ਦੇ ਉਮੀਦਵਾਰ ਕਰਮਵੀਰ ਬੌਧ ਜਿੱਤ ਗਏ। ਪਿਛਲੇ 2 ਮੌਕਿਆਂ ’ਤੇ ਭਾਜਪਾ ਘੱਟ ਗਿਣਤੀ ’ਚ ਹੋਣ ਦੇ ਬਾਵਜੂਦ ਸੀਟ ਜਿੱਤਣ ’ਚ ਸਫਲ ਰਹੀ ਸੀ।
ਇਸ ਵਾਰ ਭੁਪਿੰਦਰ ਸਿੰਘ ਹੁੱਡਾ ਹੁਸ਼ਿਆਰ ਸਾਬਤ ਹੋਏ ਤੇ ਉਨ੍ਹਾਂ ਭਾਜਪਾ ਨੂੰ ਹਰਾਇਆ। ਹਾਲਾਂਕਿ, ਇੱਥੇ ਇਕ ਵੱਡਾ ਡਰਾਮਾ ਉਦੋਂ ਵਾਪਰਿਆ ਜਦੋਂ ਇਕ ਪੋਲਿੰਗ ਏਜੰਟ ਨੇ ਦਾਅਵਾ ਕੀਤਾ ਕਿ 2 ਕਾਂਗਰਸੀ ਵਿਧਾਇਕਾਂ ਨੇ ਕਾਂਗਰਸ ਦੇ ਪੋਲਿੰਗ ਏਜੰਟ ਤੋਂ ਇਲਾਵਾ ਕਿਸੇ ਹੋਰ ਨੂੰ ਆਪਣੀਆਂ ਵੋਟਾਂ ਵਿਖਾਈਆਂ ਹਨ। ਜਵਾਬੀ ਦਾਅਵੇ ਵੀ ਕੀਤੇ ਗਏ।
16 ਅਪ੍ਰੈਲ ਤੋਂ ਬੰਦ ਹੋ ਜਾਣਗੇ ਇਹ ਬੈਂਕ ਖਾਤੇ, PNB ਗਾਹਕਾਂ ਲਈ ਵੱਡੀ ਚਿਤਾਵਨੀ
NEXT STORY