ਮੁੰਬਈ — ਵਿਦੇਸ਼ੀ ਨਿਵੇਸ਼ਕਾਂ ਦੇ ਜਾਰੀ ਨਿਵੇਸ਼ ਅਤੇ ਵਿਦੇਸ਼ੀ ਬਾਜ਼ਾਰਾਂ ਵਿਚ ਡਾਲਰ ਦੇ ਨਰਮ ਪੈਣ ਨਾਲ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਅੰਤਰ ਬੈਂਕਿੰਗ ਮੁਦਰਾ ਬਾਜ਼ਾਰ ਰੁਪਿਆ 21 ਪੈਸੇ ਮਜ਼ਬੂਤ ਹੋ ਕੇ 72.90 ਪ੍ਰਤੀ ਡਾਲਰ ’ਤੇ ਪਹੁੰਚ ਗਿਆ ਹੈ।
ਮਾਹਰਾਂ ਮੁਤਾਬਕ ਦੇਸ਼ ’ਚ ਕੋਰੋਨਾ ਦੇ ਟੀਕੇ ਦੀਆਂ ਉਮੀਦਾਂ ਵਧਣ ਕਾਰਨ ਸੁਧਾਰ ਹੋਇਆ ਹੈ। ਅੰਤਰਬੈਂਕ ਮੁਦਰਾ ਬਾਜ਼ਾਰ ’ਚ ਰੁਪਿਆ 72.93 ਪ੍ਰਤੀ ਡਾਲਰ ’ਤੇ ਖੁੱਲਿ੍ਹਆ। ਕੁਝ ਹੀ ਦੇਰ ’ਚ ਇਹ ਹੋਰ ਮਜ਼ਬੂਤ ਹੋ ਕੇ 72.90 ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਇਹ ਪਿਛਲੇ ਦਿਨ ਦੇ ਪੱਧਰ ਦੀ ਤੁਲਨਾ ’ਚ 21 ਪੈਸੇ ਦੀ ਮਜ਼ਬੂਤੀ ਹੈ। ਇਸ ਦੌਰਾਨ 6 ਪ੍ਰਮੁੱਖ ਅੰਤਰਰਾਸ਼ਟਰੀ ਮੁਦਰਾਵਾਂ ਦੀ ਬਾਸਕਿਟ ’ਚ ਅਮਰੀਕੀ ਡਾਲਰ ਦੀ ਸੂਚਕਅੰਕ 0.24 ਫ਼ੀਸਦੀ ਡਿੱਗ ਕੇ 89.72 ’ਤੇ ਆ ਗਿਆ।
ਸਰਕਾਰ ਦੀ GST ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ, 7000 ਖ਼ਿਲਾਫ਼ ਕਾਰਵਾਈ, 187 ਗ੍ਰਿਫ਼ਤਾਰ
NEXT STORY