ਨਵੀਂ ਦਿੱਲੀ - ਦੇਸ਼ ਦੇ ਅੱਠ ਵੱਡੇ ਸ਼ਹਿਰਾਂ 'ਚ ਮਜ਼ਬੂਤ ਮੰਗ ਕਾਰਨ ਜੁਲਾਈ-ਸਤੰਬਰ ਦੀ ਤਿਮਾਹੀ 'ਚ ਘਰਾਂ ਦੀ ਵਿਕਰੀ ਸਾਲਾਨਾ ਆਧਾਰ 'ਤੇ 12 ਫ਼ੀਸਦੀ ਵਧ ਕੇ 82,612 ਇਕਾਈ 'ਤੇ ਪਹੁੰਚ ਗਈ ਹੈ। ਇਹ ਛੇ ਸਾਲਾਂ ਵਿੱਚ ਸਭ ਤੋਂ ਵੱਧ ਤਿਮਾਹੀ ਵਿਕਰੀ ਦਾ ਅੰਕੜਾ ਹੈ। ਇਹ ਜਾਣਕਾਰੀ ਨਾਈਟ ਫਰੈਂਕ ਦੀ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ। ਅੱਠ ਵੱਡੇ ਸ਼ਹਿਰਾਂ 'ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 73,691 ਇਕਾਈ ਰਹੀ ਸੀ।
ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ
ਨਾਈਟ ਫਰੈਂਕ ਇੰਡੀਆ ਦੀ ਇਕ ਰਿਪੋਰਟ ਅਨੁਸਾਰ ਇਹ ਅੰਕੜਾ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਇਸ ਵਿੱਚ ਤਿਮਾਹੀ ਵਿਕਰੀ ਛੇ ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ ਜੁਲਾਈ-ਸਤੰਬਰ ਤਿਮਾਹੀ ਦੌਰਾਨ ਮੁੰਬਈ 'ਚ ਘਰਾਂ ਦੀ ਵਿਕਰੀ 4 ਫ਼ੀਸਦੀ ਵਧ ਕੇ 22,308 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 21,450 ਇਕਾਈ ਸੀ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਸਮੀਖਿਆ ਅਧੀਨ ਮਿਆਦ ਦੌਰਾਨ ਦਿੱਲੀ-ਐੱਨਸੀਆਰ ਵਿੱਚ ਮਕਾਨਾਂ ਦੀ ਵਿਕਰੀ 11,014 ਯੂਨਿਟਾਂ ਤੋਂ 27 ਫ਼ੀਸਦੀ ਵਧ ਕੇ 13,981 ਯੂਨਿਟ ਹੋ ਗਈ। ਬੈਂਗਲੁਰੂ 'ਚ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ 13,013 ਇਕਾਈਆਂ ਤੋਂ ਮਾਮੂਲੀ ਵਧ ਕੇ 13,169 ਇਕਾਈਆਂ 'ਤੇ ਪਹੁੰਚ ਗਈ, ਜਦਕਿ ਪੁਣੇ 'ਚ ਵਿਕਰੀ 10,899 ਇਕਾਈਆਂ ਤੋਂ 20 ਫ਼ੀਸਦੀ ਵਧ ਕੇ 13,079 ਇਕਾਈਆਂ 'ਤੇ ਪਹੁੰਚ ਗਈ। ਹੈਦਰਾਬਾਦ ਵਿੱਚ ਘਰਾਂ ਦੀ ਵਿਕਰੀ 7,900 ਇਕਾਈਆਂ ਤੋਂ ਪੰਜ ਫ਼ੀਸਦੀ ਵਧ ਕੇ 8,325 ਇਕਾਈ ਅਤੇ ਅਹਿਮਦਾਬਾਦ ਵਿੱਚ 3,887 ਇਕਾਈਆਂ ਤੋਂ ਛੇ ਫ਼ੀਸਦੀ ਵਧ ਕੇ 4,108 ਇਕਾਈ ਹੋ ਗਈ। ਚੇਨਈ 'ਚ ਵਿਕਰੀ 3,685 ਇਕਾਈਆਂ ਤੋਂ ਪੰਜ ਫ਼ੀਸਦੀ ਵਧ ਕੇ 3,870 ਇਕਾਈ ਹੋ ਗਈ, ਜਦੋਂ ਕਿ ਕੋਲਕਾਤਾ 'ਚ ਵਿਕਰੀ 1,843 ਇਕਾਈਆਂ ਤੋਂ ਦੁੱਗਣੀ ਤੋਂ ਵਧ ਕੇ 3,772 ਇਕਾਈ ਹੋ ਗਈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ
ਨਾਈਟ ਫਰੈਂਕ ਨੇ ਕਿਹਾ, "ਮੰਗ ਦੇ ਅਨੁਸਾਰ ਸਾਰੇ ਬਾਜ਼ਾਰਾਂ ਵਿੱਚ ਘਰਾਂ ਦੀਆਂ ਸਾਲਾਨਾ ਆਧਾਰ 'ਤੇ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।" ਹੈਦਰਾਬਾਦ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਸਾਲਾਨਾ ਆਧਾਰ 'ਤੇ ਸਭ ਤੋਂ ਵੱਧ 11 ਫ਼ੀਸਦੀ ਵਾਧਾ ਹੋਇਆ ਹੈ। ਕੋਲਕਾਤਾ 'ਚ ਰਿਹਾਇਸ਼ੀ ਜਾਇਦਾਦ ਦੀਆਂ ਕੀਮਤਾਂ 'ਚ ਸੱਤ ਫ਼ੀਸਦੀ, ਬੇਂਗਲੁਰੂ ਅਤੇ ਮੁੰਬਈ 'ਚ 6-6 ਫ਼ੀਸਦੀ, ਪੁਣੇ 'ਚ 5 ਫ਼ੀਸਦੀ, ਅਹਿਮਦਾਬਾਦ ਅਤੇ ਦਿੱਲੀ-ਐੱਨਸੀਆਰ 'ਚ 4-4 ਫ਼ੀਸਦੀ ਅਤੇ ਚੇਨਈ 'ਚ 3 ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧੇ ਮਗਰੋਂ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
LIC, ਮਾਰੂਤੀ ਤੇ ਬਜਾਜ ਕੰਪਨੀਆਂ ਨੂੰ ਇਨਕਮ ਟੈਕਸ ਤੇ GST ਅਧਿਕਾਰੀਆਂ ਨੇ ਭੇਜੇ ਨੋਟਿਸ, ਜਾਣੋ ਕਾਰਨ
NEXT STORY