ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਮਕੀ ਦਾ ਅਸਰ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ 'ਤੇ ਦਿਖਾਈ ਦੇ ਰਿਹਾ ਹੈ । ਉਨ੍ਹਾਂ ਕਿਹਾ ਕਿ ਈਰਾਨ 'ਤੇ ਅਮਰੀਕੀ ਰੋਕ ਕਾਰਨ ਜਿੰਨੀ ਮਾਤਰਾ 'ਚ ਤੇਲ ਦੀ ਕਮੀ ਹੋਵੇਗੀ, ਉਸ ਨੂੰ ਸਾਊਦੀ ਅਰਬ ਪੂਰਾ ਕਰੇਗਾ। ਬਲੂਮਬਰਗ 'ਚ ਪ੍ਰਕਾਸ਼ਿਤ ਖਬਰ ਮੁਤਾਬਕ ਸਾਊਦੀ ਅਰਬ ਦੀ ਸੱਤਾ ਦੇ ਉਤਰਾਧਿਕਾਰੀ ਸਲਮਾਨ ਨੇ ਕਿਹਾ ਕਿ ਸਾਊਦੀ ਅਰਬ ਅਤੇ ਓਪੇਕ ਦੇਸ਼ਾਂ ਨੂੰ ਕੀਤੀ ਗਈ ਅਪੀਲ 'ਤੇ ਅਮਰੀਕਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੇਕਰ ਈਰਾਨ ਤੋਂ ਸਪਲਾਈ 'ਚ ਕਮੀ ਆਈ ਤਾਂ ਅਸੀਂ ਇਸ ਦੀ ਪੂਰਤੀ ਕਰਾਂਗੇ।
ਟਰੰਪ ਨੇ ਹਾਲ ਹੀ 'ਚ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਧਣ 'ਤੇ ਸਾਊਦੀ ਅਰਬ ਸਮੇਤ ਓਪੇਕ ਦੇ ਸਾਰੇ ਮੈਂਬਰਾਂ ਨੂੰ ਸਖਤ ਸ਼ਬਦਾਂ 'ਚ ਧਮਕੀ ਦਿੱਤੀ ਸੀ। ਟਰੰਪ ਨੇ ਕਿਹਾ ਕਿ ਸਾਊਦੀ ਅਰਬ ਦੇ ਸ਼ਾਹ ਅਮਰੀਕੀ ਫੌਜ ਦੇ ਸਹਿਯੋਗ ਬਿਨਾਂ 2 ਹਫਤੇ ਵੀ ਅਹੁਦੇ 'ਤੇ ਬਣੇ ਨਹੀਂ ਰਹਿ ਸਕਦੇ। ਟਰੰਪ ਨੇ ਇਹ ਕਹਿ ਕੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪੱਛਮੀ ਏਸ਼ੀਆ 'ਚ ਅਮਰੀਕਾ ਦੇ ਸਭ ਤੋਂ ਕਰੀਬੀ ਸਹਿਯੋਗੀਆਂ 'ਚੋਂ ਇਕ ਸਾਊਦੀ ਅਰਬ 'ਤੇ ਵੀ ਦਬਾਅ ਹੋਰ ਵਧਾ ਦਿੱਤਾ। ਸਾਊਦੀ ਅਰਬ ਪ੍ਰਤੀ ਦਿਨ 1 ਕਰੋੜ 7 ਲੱਖ ਬੈਰਲ ਤੇਲ ਦਾ ਉਤਪਾਦਨ ਕਰ ਰਿਹਾ ਹੈ। ਇਹ ਕਰੀਬ-ਕਰੀਬ ਰਿਕਾਰਡ ਹੈ। ਕਰਾਊਨ ਪ੍ਰਿੰਸ ਦਾ ਕਹਿਣਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਹੋਰ ਹਰ ਦਿਨ 13 ਲੱਖ ਬੈਰਲ ਦਾ ਉਤਪਾਦਨ ਕੀਤਾ ਜਾਵੇਗਾ।
ਤੇਲ ਦੇ ਭਾਅ ਵਧਣ ਦੀ ਵਜ੍ਹਾ ਈਰਾਨ ਨਹੀਂ
ਕਰਾਊਨ ਪ੍ਰਿੰਸ ਦਾ ਕਹਿਣਾ ਹੈ ਕਿ ਤੇਲ ਦੇ ਭਾਅ 'ਚ ਉਛਾਲ ਦੀ ਵਜ੍ਹਾ ਉਤਪਾਦਨ ਘਟਨਾ ਨਹੀਂ ਹੈ, ਸਗੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਆਪਣੇ-ਆਪਣੇ ਹਾਲਾਤ ਹਨ। ਉਨ੍ਹਾਂ ਕਿਹਾ, ''ਪਿਛਲੇ ਮਹੀਨੇ ਜੋ ਤੇਲ ਦੇ ਭਾਅ ਵਧੇ, ਉਸ ਦੀ ਵਜ੍ਹਾ ਈਰਾਨ ਨਹੀਂ ਹੈ। ਇਸ ਦੀ ਵੱਡੀ ਵਜ੍ਹਾ ਕੈਨੇਡਾ, ਮੈਕਸੀਕੋ, ਲੀਬੀਆ, ਵੈਨੇਜ਼ੁਏਲਾ ਅਤੇ ਹੋਰ ਦੇਸ਼ਾਂ ਦੇ ਹਾਲਾਤ ਹਨ।''
ਤੇਲ ਉਤਪਾਦਕ ਦੇਸ਼ਾਂ ਨੇ ਸ਼ੁਰੂ ਕੀਤਾ ਵਾਧੂ ਤੇਲ ਉਤਪਾਦਨ
ਓਧਰ ਤੇਲ ਵਪਾਰੀਆਂ ਦਾ ਕਹਿਣਾ ਹੈ ਕਿ ਸਾਊਦੀ ਅਰਬ ਤੇਲ ਦੀ ਕਮੀ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਤੇਜ਼ੀ ਨਹੀਂ ਦਿਖਾ ਰਿਹਾ ਹੈ। ਉਨ੍ਹਾਂ ਨੂੰ ਇਹ ਵੀ ਖਦਸ਼ਾ ਹੈ ਕਿ ਸ਼ਾਇਦ ਸਾਊਦੀ ਅਰਬ ਦੀ ਇੰਨੀ ਸਮਰੱਥਾ ਹੀ ਨਹੀਂ ਹੈ ਕਿ ਉਹ ਈਰਾਨ ਦੀ ਕਮੀ ਪੂਰੀ ਕਰ ਸਕੇ। ਹਾਲਾਂਕਿ ਓਪੇਕ ਦੇ ਮੈਂਬਰ ਦੇਸ਼ਾਂ ਦੇ ਨਾਲ-ਨਾਲ ਕੁੱਝ ਹੋਰ ਤੇਲ ਉਤਪਾਦਕ ਦੇਸ਼ਾਂ ਨੇ ਪ੍ਰਤੀ ਦਿਨ 1.5 ਅਰਬ ਬੈਰਲ ਤੇਲ ਦਾ ਵਾਧੂ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਤਾਬਕ ਇਹ ਮਾਤਰਾ ਈਰਾਨ ਦੇ ਕਾਰਨ ਰੋਜ਼ਾਨਾ ਤੇਲ ਉਤਪਾਦਨ 'ਚ 70,000 ਬੈਰਲ ਦੀ ਕਟੌਤੀ ਦੀ ਦੁੱਗਣੀ ਹੈ। ਉਨ੍ਹਾਂ ਕਿਹਾ,''ਅਸੀਂ ਈਰਾਨ ਤੋਂ ਹਰ ਬੈਰਲ ਦੀ ਕਮੀ ਦੇ ਇਵਜ਼ 'ਚ 2 ਬੈਰਲ ਤੇਲ ਬਰਾਮਦ ਕਰ ਰਹੇ ਹਾਂ। ਇਸ ਲਈ ਅਸੀਂ ਆਪਣੇ ਫਰਜ਼ ਤੋਂ ਵਧ ਕੇ ਕੀਤਾ ਹੈ।''
ਏਅਰ ਇੰਡੀਆ ਘਟਾਏਗੀ ਖੁਰਾਕ ਪਦਾਰਥਾਂ ਦੀ ਮਾਤਰਾ
NEXT STORY