ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਹੋਮ ਲੋਨ ਮਹਿੰਗਾ ਕਰ ਦਿੱਤਾ ਹੈ ਅਤੇ ਨਾਲ ਹੀ ਪ੍ਰੋਸੈਸਿੰਗ ਫ਼ੀਸ ਵਿਚ ਵੀ ਛੋਟ ਬੰਦ ਕਰ ਦਿੱਤੀ ਗਈ ਹੈ। ਹੁਣ ਨਵਾਂ ਕਰਜ਼ ਲੈਣ ਵਾਲੇ ਲੋਕਾਂ ਨੂੰ ਜ਼ਿਆਦਾ ਵਿਆਜ ਦਰ ਚੁਕਾਉਣੀ ਹੋਵੇਗੀ। ਐੱਸ. ਬੀ. ਆਈ. ਨੇ ਘਰੇਲੂ ਕਰਜ਼ਿਆਂ (ਹੋਮ ਲੋਨ) 'ਤੇ ਘੱਟੋ-ਘੱਟ ਵਿਆਜ ਦਰ 6.7 ਫ਼ੀਸਦੀ ਤੋਂ ਵਧਾ ਕੇ 6.95 ਫ਼ੀਸਦੀ ਕਰ ਦਿੱਤੀ ਹੈ। ਇਸ ਤਰ੍ਹਾਂ ਹੋਮ ਲੋਨ ਦੀ ਘੱਟੋ-ਘੱਟ ਦਰ 0.25 ਫ਼ੀਸਦੀ ਵਧਾ ਦਿੱਤੀ ਗਈ ਹੈ।
ਬਾਜ਼ਾਰ ਲੀਡਰ ਐੱਸ. ਬੀ. ਆਈ. ਵੱਲੋਂ ਵਿਆਜ ਦਰਾਂ ਵਧਾਉਣ ਨਾਲ ਜਲਦ ਹੀ ਹੋਰ ਬੈਂਕ ਵੀ ਕਰਜ਼ ਮਹਿੰਗਾ ਕਰ ਸਕਦੇ ਹਨ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਣ ਜਾ ਰਹੀ ਹੈ ਰੇਲ ਸਰਵਿਸ
ਭਾਰਤੀ ਸਟੇਟ ਬੈਂਕ ਨੇ 1 ਮਾਰਚ, 2021 ਨੂੰ ਹੋਮ ਲੋਨ ਦੀ ਘੱਟੋ-ਘੱਟ ਵਿਆਜ ਦਰ 6.80 ਫ਼ੀਸਦੀ ਤੋਂ ਘਟਾ ਕੇ 6.70 ਫ਼ੀਸਦੀ ਕਰ ਦਿੱਤੀ ਸੀ, ਜੋ 31 ਮਾਰਚ 2021 ਤੱਕ ਲਈ ਹੀ ਸੀ। ਬੈਂਕ ਹੁਣ ਪ੍ਰਸੋਸੈਸਿੰਗ ਫ਼ੀਸ ਵੀ ਚਾਰਜ ਕਰੇਗਾ, ਜੋ ਕਰਜ਼ ਰਾਸ਼ੀ ਦੀ 0.4 ਫ਼ੀਸਦੀ ਹੋ ਸਕਦੀ ਹੈ। ਇਹ ਘੱਟੋ-ਘੱਟ 10,000 ਰੁਪਏ ਅਤੇ ਵੱਧ ਤੋਂ ਵੱਧ 30,000 ਰੁਪਏ ਹੋ ਸਕਦੀ ਹੈ। ਇਸ ਤੋਂ ਪਹਿਲਾਂ ਐੱਸ. ਬੀ. ਆਈ. ਨੇ 31 ਮਾਰਚ 2021 ਤੱਕ ਹੋਮ ਲੋਨ ਪ੍ਰੋਸੈਸਿੰਗ ਫ਼ੀਸ ਵੀ ਮੁਆਫ ਕਰ ਦਿੱਤੀ ਸੀ। ਇਸ ਤਰ੍ਹਾਂ ਜੋ ਸਸਤੇ ਹੋਮ ਲੋਨ ਦਾ ਫਾਇਦਾ ਨਹੀਂ ਉਠਾ ਸਕੇ ਉਨ੍ਹਾਂ ਲਈ ਹੁਣ ਝਟਕਾ ਹੈ।
ਇਹ ਵੀ ਪੜ੍ਹੋ- ਪੈਸਾ ਕਮਾਉਣ ਦਾ ਮੌਕਾ! ਇਸ ਮਹੀਨੇ ਲਾਂਚ ਹੋ ਰਹੇ ਨੇ ਇਹ 6 ਆਈ. ਪੀ. ਓ.
►ਲੋਨ ਮਹਿੰਗਾ ਹੋਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਪੈਸਾ ਕਮਾਉਣ ਦਾ ਮੌਕਾ! ਇਸ ਮਹੀਨੇ ਲਾਂਚ ਹੋ ਰਹੇ ਨੇ ਇਹ 6 ਆਈ. ਪੀ. ਓ.
NEXT STORY