ਨਵੀਂ ਦਿੱਲੀ - ਦੇਸ਼ ਦਾ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ , ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਵਿੱਤੀ ਸਾਲ 2020-21 ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ਲਈ ਨਤੀਜੇ ਐਲਾਨ ਕੀਤੇ ਹਨ। ਇਸ ਸਮੇਂ ਦੌਰਾਨ ਬੈਂਕ ਦਾ ਸ਼ੁੱਧ ਲਾਭ ਸੱਤ ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 5,196.22 ਕਰੋੜ ਰੁਪਏ ਰਿਹਾ ਹੈ। ਇਸ ਦੇ ਨਾਲ ਹੀ ਸੰਚਤ ਲਾਭ ਛੇ ਪ੍ਰਤੀਸ਼ਤ ਘਟਿਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਇਹ 5,583.36 ਕਰੋੜ ਰੁਪਏ ਸੀ।
75,980.65 ਕਰੋੜ ਕੁੱਲ ਆਮਦਨ
ਐਸਬੀਆਈ ਨੇ ਇਕ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਕਿ ਤੀਜੀ ਤਿਮਾਹੀ ਵਿਚ ਉਸਦੀ ਕੁੱਲ ਆਮਦਨ ਘਟ ਕੇ 75,980.65 ਕਰੋੜ ਰੁਪਏ ਹੋ ਗਈ, ਜੋ ਸਾਲ 2019-20 ਦੀ ਇਸੇ ਮਿਆਦ ਵਿਚ 76,797.91 ਕਰੋੜ ਰੁਪਏ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Airtel ਨੂੰ 854 ਕਰੋੜ ਰੁਪਏ ਦਾ ਲਾਭ, ਰਿਕਾਰਡ ਪੱਧਰ 'ਤੇ ਪਹੁੰਚਿਆ ਏਕੀਕ੍ਰਿਤ ਸ਼ੁੱਧ ਲਾਭ
NEXT STORY