ਮੁੰਬਈ (ਭਾਸ਼ਾ) - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਚਾਲੂ ਵਿੱਤੀ ਸਾਲ ’ਚ ਬਾਂਡ ਰਾਹੀਂ ਭਾਰਤੀ ਅਤੇ ਵਿਦੇਸ਼ੀ ਬਜ਼ਾਰਾਂ ਤੋਂ 50,000 ਕਰੋੜ ਰੁਪਏ ਜੁਟਾਏਗਾ। ਇਹ ਜਾਣਕਾਰੀ ਬੈਂਕ ਵਲੋਂ ਦਿੱਤੀ ਗਈ ਹੈ। ਐੱਸ. ਬੀ. ਆਈ. ਨੇ ਇਸ ਸਬੰਧ ਵਿੱਚ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਸ ਸਬੰਧ ’ਚ ਬੈਂਕ ਦੇ ਕੇਂਦਰੀ ਬੋਰਡ ਆਫ ਡਾਇਰੈਕਟਰ ਨੇ ਮਨਜ਼ੂਰੀ ਦਿੱਤੀ ਹੈ। ਬੋਰਡ ਆਫ ਡਾਇਰੈਕਟਰ ਨੇ ਬਾਂਡ ਜਾਰੀ ਕਰ ਕੇ ਰੁਪਏ ਜਾਂ ਕਿਸੇ ਹੋਰ ਕਨਵਰਟੇਬਲ ਕਰੰਸੀ ’ਚ ਧਨ ਜੁਟਾਉਣ ਨੂੰ ਮਨਜ਼ੂਰੀਦਿੱਤੀ ਹੈ। ਐੱਸ. ਬੀ. ਆਈ. ਦਾ ਏਕੀਕ੍ਰਿਤ ਸ਼ੁੱਧ ਲਾਭ ਮਾਰਚ ਤਿਮਾਹੀ ’ਚ ਲਗਭਗ 90 ਫ਼ੀਸਦੀ ਵਾਧੇ ਨਾਲ 18,094 ਕਰੋੜ ਰੁਪਏ ਸੀ।
ਭਾਰਤ ਅਫਰੀਕੀ ਦੇਸ਼ਾਂ ਨਾਲ FTA 'ਤੇ ਚਰਚਾ ਕਰਨ ਲਈ ਤਿਆਰ: ਗੋਇਲ
NEXT STORY