ਨਵੀਂ ਦਿੱਲੀ (ਭਾਸ਼ਾ) – ਬਾਜ਼ਾਰ ਰੈਗੂਲੇਟਰ ਸੇਬੀ ਨੇ ਕਿਹਾ ਕਿ ਆਪਣੇ ਸ਼ੇਅਰਾਂ ਦੀ ਸੂਚੀਬੱਧਤਾ ਦੀ ਤਿਆਰੀ ’ਚ ਜੁਟੀਆਂ ਘਾਟੇ ਵਾਲੀਆਂ ਨਵੇਂ ਦੌਰ ਦੀਆਂ ਤਕਨਾਲੋਜੀ ਕੰਪਨੀਆਂ ਨੂੰ ਪੇਸ਼ਕਸ਼ ਦਸਤਾਵੇਜ਼ ’ਚ ਇਸ਼ੂ ਦੇ ਆਧਾਰ ਮੁੱਲ ਤੱਕ ਪਹੁੰਚਣ ਨਾਲ ਜੁੜੇ ਪ੍ਰਮੁੱਖ ਪ੍ਰਦਰਸ਼ਨ ਸੰਕੇਤਕਾਂ ਦਾ ਖੁਲਾਸਾ ਕਰਨਾ ਚਾਹੀਦਾ ਹੈ।
ਸੇਬੀ ਨੇ ਇਕ ਸਲਾਹ ਪੱਤਰ ’ਚ ਕਿਹਾ ਕਿ ਅਜਿਹੀਆਂ ਕੰਪਨੀਆਂ ਨੂੰ ਆਈ. ਪੀ. ਓ. ਦੀ ਮਨਜ਼ੂਰੀ ਲਈ ਅਰਜ਼ੀ ਦਾਖਲ ਕਰਦੇ ਸਮੇਂ ਨਵੇਂ ਸ਼ੇਅਰਾਂ ਦੇ ਇਸ਼ੂ ਅਤੇ ਪਿਛਲੇ 18 ਮਹੀਨਿਆਂ ’ਚ ਐਕਵਾਇਰ ਕੀਤੇ ਗਏ ਸ਼ੇਅਰਾਂ ਦੇ ਆਧਾਰ ’ਤੇ ਆਪਣੇ ਮੁਲਾਂਕਣ ਨਾਲ ਜੁੜੇ ਖੁਲਾਸੇ ਵੀ ਕਰਨੇ ਚਾਹੀਦੇ ਹਨ। ਸੇਬੀ ਦਾ ਇਹ ਕਦਮ ਪਿਛਲੇ ਕੁੱਝ ਮਹੀਨਿਆਂ ’ਚ ਨਵੀਆਂ ਤਕਨਾਲੋਜੀ ਕੰਪਨੀਆਂ ਵਲੋਂ ਫੰਡ ਜੁਟਾਉਣ ਲਈ ਆਈ. ਪੀ. ਓ. ਲਿਆਉਣ ਦੇ ਸਬੰਧ ’ਚ ਉਠਾਇਆ ਗਿਆ ਹੈ।
ਇੰਡੀਆ ਮਾਰਟ ਸਮੇਤ ਪੰਜ ਭਾਰਤੀ ਬਾਜ਼ਾਰਾਂ ਨੂੰ ਅਮਰੀਕਾ ਨੇ ਦੱਸਿਆ ਬਦਨਾਮ, ਚੀਨੀ ਕੰਪਨੀਆਂ ਵੀ ਸ਼ਾਮਲ
NEXT STORY