ਨਵੀਂ ਦਿੱਲੀ (ਭਾਸ਼ਾ) – ਭਾਰਤੀ ਸਿਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਐੱਨ. ਡੀ. ਟੀ. ਵੀ. ਦੇ ਪ੍ਰਮੋਟਰਾਂ ਪ੍ਰਣਯ ਰਾਏ ਅਤੇ ਰਾਧਿਕਾ ਰਾਏ ’ਤੇ 2 ਸਾਲ ਲਈ ਸਿਕਿਓਰਿਟੀ ਬਾਜ਼ਾਰ ’ਚ ਕਾਰੋਬਾਰ ਦੀ ਰੋਕ ਲਗਾ ਦਿੱਤੀ ਹੈ। ਇਹ ਕਾਰਵਾਈ ਅੰਦਰੂਨੀ ਵਪਾਰ ’ਚ ਸ਼ਮੂਲੀਅਤ ਕਾਰਣ ਕੀਤੀ ਗਈ ਹੈ।
ਸੇਬੀ ਨੇ ਦੋਹਾਂ ਨੂੰ 12 ਸਾਲ ਪਹਿਲਾਂ ਦੀਆਂ ਅੰਦਰੂਨੀ ਵਪਾਰ ਸਰਗਰਮੀਆਂ ਨਾਲ ਨਾਜਾਇਜ਼ ਤਰੀਕੇ ਨਾਲ ਕਮਾਏ ਗਏ 16.97 ਕਰੋੜ ਰੁਪਏ ਮੋੜਨ ਨੂੰ ਵੀ ਕਿਹਾ ਹੈ। ਰੈਗੁਲੇਟਰ ਨੇ ਇਨ੍ਹਾਂ ਤੋਂ ਇਲਾਵਾ 1 ਤੋਂ 2 ਸਾਲ ਦੀ ਮਿਆਦ ਲਈ 7 ਹੋਰ ਵਿਅਕਤੀਆਂ ਅਤੇ ਸੰਸਥਾਵਾਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ’ਚੋਂ ਕੁਝ ਨੂੰ ਅਪ੍ਰਕਾਸ਼ਿਤ ਮੁੱਲ ਸੰਵੇਦਨਸ਼ੀਲ ਸੂਚਨਾਵਾਂ ਰਾਹੀਂ ਸ਼ੇਅਰਾਂ ’ਚ ਕੀਤੀ ਗਈ ਨਾਜਾਇਜ਼ ਕਮਾਈ ਨੂੰ ਮੋੜਨ ਨੂੰ ਕਿਹਾ ਗਿਆ ਹੈ। ਸੇਬੀ ਨੇ ਸਤੰਬਰ 2006 ਤੋਂ ਜੂਨ 2008 ਦੌਰਾਨ ਕੰਪਨੀ ਦੇ ਸ਼ੇਅਰਾਂ ’ਚ ਕਾਰੋਬਾਰ ਦੀ ਜਾਂਚ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਕੋਵਿਡ-19 ਵੈਕਸੀਨ ਦੇ ਟ੍ਰਾਇਲ ਤੋਂ ਬਾਅਦ ਪ੍ਰਤਿਭਾਗੀ ਨੇ 5 ਕਰੋੜ ਰੁਪਏ ਦੇ ਮੁਆਵਜ਼ੇ ਦੀ ਕੀਤੀ ਮੰਗ
ਸੇਬੀ ਨੇ ਦੇਖਿਆ ਕਿ ਉਕਤ ਮਿਆਦ ਦੌਰਾਨ ਅੰਦਰੂਨੀ ਵਪਾਰ ਕਾਰੋਬਾਰ ਨਾਲ ਸਬੰਧਤ ਕਈ ਵਿਵਸਥਾਵਾਂ ਦੀ ਉਲੰਘਣਾ ਕੀਤੀ ਗਈ ਹੈ। ਸੇਬੀ ਨੇ ਕਿਹਾ ਕਿ ਸਬੰਧਤ ਵਿਅਕਤੀ ਅਤੇ ਸੰਸਥਾ ਇਕੱਲੇ ਜਾਂ ਆਪਸ ’ਚ ਮਿਲ ਕੇ ਰਾਸ਼ੀ ਦਾ ਭੁਗਤਾਨ ਕਰ ਸਕਦੇ ਹਨ। ਉਨ੍ਹਾਂ ਨੂੰ 17 ਅਪ੍ਰੈਲ 2008 ਤੋਂ ਭੁਗਤਾਨ ਦੀ ਮਿਤੀ ਤੱਕ 6 ਫੀਸਦੀ ਵਿਆਜ਼ ਦੇ ਨਾਲ ਇਹ ਰਾਸ਼ੀ ਅਦਾ ਕਰਨੀ ਹੋਵੇਗੀ। ਸੇਬੀ ਨੇ ਜਾਰੀ 3 ਵੱਖ-ਵੱਖ ਆਦੇਸ਼ਾਂ ’ਚ ਕਿਹਾ ਕਿ ਸਾਰੀਆਂ ਸੰਸਥਾਵਾਂ ਨੇ ਅੰਦਰੂਨੀ ਵਪਾਰ ਰੋਕ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਇਹ ਵੀ ਪੜ੍ਹੋ : ਫੇਸਬੂਕ, ਗੂਗਲ 'ਤੇ ਸ਼ਿਕੰਜਾ ਕੱਸਣ ਲਈ ਸਖ਼ਤ ਨਿਯਮ ਲਾਗੂ ਕਰੇਗਾ ਇਹ ਦੇਸ਼
‘ਅਪ੍ਰੈਲ ਤੋਂ ਸਤੰਬਰ ਦੌਰਾਨ ਦੇਸ਼ ਦੀ FDI ’ਚ 15 ਫੀਸਦੀ ਦਾ ਵਾਧਾ’
NEXT STORY