ਨਵੀਂ ਦਿੱਲੀ- ਸਟਾਕ ਮਾਰਕੀਟ ਯਾਨੀ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਹੁਣ ਸ਼ੇਅਰ ਵੇਚਣ 'ਤੇ ਕਾਰੋਬਾਰੀ ਦਿਨ ਦੇ ਦੂਜੇ ਦਿਨ ਹੀ ਪੈਸਾ ਮਿਲੇਗਾ। ਜਨਵਰੀ 2022 ਤੋਂ ਟੀ+1 ਨਿਯਮ ਲਾਗੂ ਹੋਣ ਜਾ ਰਿਹਾ ਹੈ। ਇਸ ਸਮੇਂ ਸਾਰੇ ਸ਼ੇਅਰਾਂ ਦੇ ਸੈਟਲਮੈਂਟ ਕਾਰੋਬਾਰੀ ਦਿਨ ਦੇ ਦੋ ਦਿਨਾਂ ਬਾਅਦ (ਟੀ+2) ਦੇ ਆਧਾਰ 'ਤੇ ਹੁੰਦਾ ਹੈ ਪਰ ਹੁਣ ਨਵਾਂ ਨਿਯਮ ਲਾਗੂ ਹੋਣ 'ਤੇ ਇਕ ਦਿਨ ਵਿਚ ਹੀ ਸਾਰਾ ਕੁਝ ਸੈਟਲਮੈਂਟ ਜਾਵੇਗਾ।
ਟੀ+2 ਨਿਯਮ 2003 ਤੋਂ ਲਾਗੂ ਹੈ। ਇਸ ਤੋਂ ਪਹਿਲਾਂ ਟੀ+3 ਸੈਟਲਮੈਂਟ ਸਾਈਕਲ ਚੱਲ ਰਿਹਾ ਸੀ, ਯਾਨੀ ਸ਼ੇਅਰ ਵੇਚਣ ਦੇ ਤਿੰਨ ਦਿਨਾਂ ਬਾਅਦ ਪੈਸਾ ਮਿਲਦਾ ਸੀ।
ਸੇਬੀ ਦੇ ਨਵੇਂ ਸਰਕੂਲਰ ਅਨੁਸਾਰ, ਨਵੇਂ ਸਾਲ ਤੋਂ ਕੋਈ ਵੀ ਸਟਾਕ ਐਕਸਚੇਂਜ ਸਾਰੇ ਸ਼ੇਅਰਧਾਰਕਾਂ ਲਈ ਕਿਸੇ ਵੀ ਸ਼ੇਅਰ ਲਈ ਟੀ+1 ਸੈਟਲਮੈਂਟ ਸਾਈਕਲ ਨੂੰ ਚੁਣ ਸਕਦਾ ਹੈ। ਸਰਲ ਸ਼ਬਦਾਂ ਵਿਚ ਸਮਝੀਏ ਤਾਂ ਤੁਹਾਨੂੰ ਸ਼ੇਅਰ ਵੇਚਣ 'ਤੇ ਕਾਰੋਬਾਰੀ ਦਿਨ ਦੇ ਇਕ ਬਾਅਦ ਹੀ ਪੈਸਾ ਮਿਲ ਜਾਵੇਗਾ। ਨਿਯਮ ਮੁਤਾਬਕ, ਸਟਾਕ ਐਕਸਚੇਂਜ ਕਿਸੇ ਵੀ ਸ਼ੇਅਰ ਲਈ ਇਕ ਵਾਰ ਟੀ+1 ਸੈਟਲਮੈਂਟ ਸਾਈਕਲ ਨੂੰ ਚੁਣਦਾ ਹੈ ਤਾਂ ਉਸ ਨੂੰ ਘੱਟੋ-ਘੱਟ ਛੇ ਮਹੀਨੇ ਤੱਕ ਜਾਰੀ ਰੱਖਣਾ ਹੋਵੇਗਾ ਅਤੇ ਜੇਕਰ ਸਟਾਕ ਐਕਸਚੇਂਜ ਵਿਚਕਾਰ ਵਿਚ ਟੀ+2 ਸੈਟਲਮੈਂਟ ਚੁਣਦਾ ਹੈ ਤਾਂ ਵੀ ਉਸ ਨੂੰ ਇਕ ਮਹੀਨਾ ਪਹਿਲਾਂ ਨੋਟਿਸ ਦੇਣਾ ਹੋਵੇਗਾ। ਸਟਾਕ ਬ੍ਰੋਕਰੇਜਾਂ ਮੁਤਾਬਕ, ਛੋਟਾ ਸੈਟਲਮੈਂਟ ਜ਼ਿਆਦਾ ਸੁਵਿਧਾਜਨਕ ਹੋਵੇਗਾ ਕਿਉਂਕਿ ਇਸ ਨਾਲ ਪੈਸੇ ਦੇ ਰੋਟੇਸ਼ਨ ਵਿਚ ਤੇਜ਼ੀ ਆਵੇਗੀ।
ਇਸ ਤਾਰੀਖ਼ ਤੱਕ ਪੈਨ-ਆਧਾਰ ਕਰੋ ਲਿੰਕ, ਨਹੀਂ ਤਾਂ ਹੋਵੇਗਾ 10,000 ਜੁਰਮਾਨਾ
NEXT STORY