ਨਵੀਂ ਦਿੱਲੀ- ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਨਿਯਮਾਂ ਦੇ ਕਿਸੇ ਵੀ ਉਲੰਘਣ ਦੀ ਪਛਾਣ ਲਈ ਅਡਾਣੀ ਸਮੂਹ ਦੇ ਖ਼ਿਲਾਫ਼ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਦੇ ਨਾਲ-ਨਾਲ ਰਿਪੋਰਟ ਜਾਰੀ ਹੋਣ ਦੇ ਤੁਰੰਤ ਪਹਿਲਾਂ ਅਤੇ ਬਾਅਦ ਦੀਆਂ ਬਾਜ਼ਾਰ ਗਤੀਵਿਧੀਆਂ ਦੀ ਜਾਂਚ ਕਰ ਰਿਹਾ ਹੈ। ਭਾਰਤੀ ਪ੍ਰਤੀਭੂਤੀ ਅਤੇ ਸੇਬੀ ਨੇ ਕੋਰਟ ਨੂੰ ਇਹ ਵੀ ਕਿਹਾ ਕਿ ਉਸ ਦੇ ਕੋਲ ਨਿਰੰਤਰ ਕਾਰੋਬਾਰ ਸੁਨਿਸ਼ਚਿਤ ਕਰਨ ਅਤੇ ਸ਼ੇਅਰ ਬਾਜ਼ਾਰ 'ਚ ਅਸਥਿਰਤਾ ਤੋਂ ਨਿਪਟਣ ਲਈ ਮਜ਼ਬੂਤ ਢਾਂਚਾ ਹੈ।
ਇਹ ਵੀ ਪੜ੍ਹੋ-ਆਇਲ ਇੰਡੀਆ ਨੇ ਦਸੰਬਰ ਤਿਮਾਰੀ 'ਚ ਕਮਾਇਆ 1,746 ਕਰੋੜ ਰੁਪਏ ਦਾ ਸਭ ਤੋਂ ਵਧ ਲਾਭ
ਸੇਬੀ ਨੇ ਦਾਅਵਾ ਕੀਤਾ ਹੈ ਕਿ ਵਿਕਸਿਤ ਪ੍ਰਤੀਭੂਤੀ ਬਾਜ਼ਾਰ ਦੁਨੀਆ ਭਰ 'ਚ ਸ਼ਾਰਟ ਸੇਲਿੰਗ ਨੂੰ 'ਵੈਧ ਨਿਵੇਸ਼ ਗਤੀਰੋਧ' ਦੇ ਰੂਪ 'ਚ ਮੰਨਦੇ ਹਨ। ਸੇਬੀ ਨੇ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਤੋਂ ਬਾਅਦ ਦਰਜ ਦੋ ਜਨਹਿਤ ਪਟੀਸ਼ਨਾਂ (ਪੀ.ਆਈ.ਐੱਲ) 'ਤੇ ਸੋਮਵਾਰ ਨੂੰ ਸੁਣਵਾਈ ਕਰ ਰਹੀ ਪ੍ਰਧਾਨ ਜੱਜ (ਸੀ.ਜੇ.ਆਈ) ਡੀ. ਵਾਈ ਚੰਦਰਚੂਡ ਦੀ ਪ੍ਰਧਾਨਤਾ ਵਾਲੀ ਬੈਂਚ ਨੂੰ ਦੱਸਿਆ ਕਿ ਉਹ ਸੇਬੀ ਨਿਯਮਾਂ, ਸ਼ਾਰਟ ਸੇਲਿੰਗ ਦੇ ਨਿਯਮਾਂ ਦੇ ਉਲੰਘਣ ਦੀ ਜਾਂਚ ਲਈ ਹਿੰਡਨਬਰਗ ਦੇ ਦੋਸ਼ਾਂ ਅਤੇ ਰਿਪੋਰਟ ਜਾਰੀ ਹੋਣ ਤੋਂ ਠੀਕ ਪਹਿਲਾਂ ਅਤੇ ਬਾਅਦ ਦੀਆਂ ਬਾਜ਼ਾਰ ਗਤੀਵਿਧੀ, ਦੋਵਾਂ ਦੀ ਜਾਂਚ ਕਰ ਰਿਹਾ ਹੈ।
ਇਹ ਵੀ ਪੜ੍ਹੋ-ਜਲੰਧਰ-ਦਿੱਲੀ ਹਾਈਵੇ ਬਣਿਆ EV ਫਾਸਟ ਚਾਰਜਿੰਗ ਹਾਈ ਕੋਰੀਡੋਰ
ਸੇਬੀ ਨੇ ਕਿਹਾ ਕਿ ਹਾਲ ਹੀ 'ਚ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਨਾਲ ਸ਼ੇਅਰ ਬਾਜ਼ਾਰ 'ਤੇ ਜ਼ਿਆਦਾ ਅਸਰ ਨਹੀਂ ਪੈਂਦਾ ਹੈ। ਸੇਬੀ ਨੇ ਕਿਹਾ ਕਿ ਭਾਰਤੀ ਬਾਜ਼ਾਰ ਇਸ ਤੋਂ ਪਹਿਲਾਂ ਹੋਰ ਵੀ ਬੁਰੀ ਅਸਥਿਰਤਾ ਦੇਖ ਚੁੱਕਾ ਹੈ, ਵਿਸ਼ੇਸ਼ਕ ਕੋਰੋਨਾ ਮਹਾਮਾਰੀ ਦੇ ਸਮੇਂ ਜਦੋਂ ਦੋ ਮਾਰਚ 2022 ਤੋਂ 19 ਮਾਰਚ 2022 (13 ਕਾਰੋਬਾਰੀ ਦਿਨ) ਦੇ ਵਿਚਾਲੇ ਨਿਫਟੀ ਲਗਭਗ 26 ਫ਼ੀਸਦੀ ਡਿੱਗ ਗਿਆ ਸੀ। ਬਾਜ਼ਾਰ ਅਸਥਿਰਤਾ ਨੂੰ ਦੇਖਦੇ ਹੋਏ ਸੇਬੀ ਨੇ 20 ਮਾਰਚ 2020 ਨੂੰ ਆਪਣੇ ਮੌਜੂਦਾ ਬਾਜ਼ਾਰ ਤੰਤਰ ਦੀ ਸਮੀਖਿਆ ਕੀਤੀ ਸੀ ਅਤੇ ਕੁਝ ਬਦਲਾਅ ਕੀਤੇ ਸਨ।
ਇਹ ਵੀ ਪੜ੍ਹੋ-ਦੇਸੀ ਛੱਡ ਕੇ ਮਹਿੰਗੀ ਵਿਸਕੀ ਪੀਣ ਲੱਗੇ ਭਾਰਤੀ ! 60 ਫ਼ੀਸਦੀ ਉਛਲਿਆ ਸਕਾਟ ਦਾ ਇੰਪੋਰਟ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਜਾਰੀ, ਅੰਡਾਨੀ ਇੰਟਰਪ੍ਰਾਈਜੇਜ਼ 5 ਫ਼ੀਸਦੀ ਟੁੱਟਿਆ
NEXT STORY