ਨਵੀਂ ਦਿੱਲੀ- ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਪ੍ਰਤੀ ਬਾਜ਼ਾਰ 'ਚ ਨਕਾਰਾਤਮਕ ਧਾਰਣਾਂ ਦੇ ਵਿਚਾਲੇ ਉਨ੍ਹਾਂ ਦੇ ਸ਼ੇਅਰਾਂ 'ਚ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਵੀ ਗਿਰਾਵਟ ਜਾਰੀ ਰਹੀ। ਸਵੇਰ ਦੇ ਸੈਸ਼ਨ 'ਚ ਅਡਾਨੀ ਇੰਟਰਪ੍ਰਾਈਜੇਜ਼ ਦੇ ਸ਼ੇਅਰ ਬੀ.ਐੱਸ.ਈ. 'ਚ 4.89 ਫ਼ੀਸਦੀ ਦੀ ਗਿਰਾਵਟ ਦੇ ਨਾਲ 1,633.5 ਰੁਪਏ ਪ੍ਰਤੀ ਸ਼ੇਅਰ 'ਤੇ ਰਹਿ ਗਿਆ। ਗਰੁੱਪ ਦੀਆਂ ਕੁਝ ਹੋਰ ਕੰਪਨੀਆਂ ਵੀ ਆਪਣੇ ਹੇਠਲੇ ਪੱਧਰ 'ਤੇ ਪਹੁੰਚ ਗਈਆਂ।
ਇਹ ਵੀ ਪੜ੍ਹੋ-ਆਇਲ ਇੰਡੀਆ ਨੇ ਦਸੰਬਰ ਤਿਮਾਰੀ 'ਚ ਕਮਾਇਆ 1,746 ਕਰੋੜ ਰੁਪਏ ਦਾ ਸਭ ਤੋਂ ਵਧ ਲਾਭ
ਅਡਾਨੀ ਪਾਵਰ ਦਾ ਸ਼ੇਅਰ ਡਿੱਗ ਕੇ 148.30 ਰੁਪਏ ਰਹਿ ਗਿਆ ਤਾਂ ਅਡਾਨੀ ਟਰਾਂਸਮਿਸ਼ਨ ਦਾ ਸ਼ੇਅਰ ਟੁੱਟ ਕੇ 1,070.55 ਕਰੋੜ ਰੁਪਏ, ਅਡਾਨੀ ਗ੍ਰੀਨ ਐਨਰਜੀ ਡਿੱਗ ਕੇ 653.40 ਰੁਪਏ ਅਤੇ ਐੱਨ.ਡੀ.ਟੀ.ਵੀ. ਦੇ ਸ਼ੇਅਰ 188.35 ਰੁਪਏ ਰਹਿ ਗਏ। ਸਭ ਕੰਪਨੀਆਂ ਦੇ ਸ਼ੇਅਰਾਂ 'ਚ ਪੰਜ-ਪੰਜ ਫ਼ੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ-ਜਲੰਧਰ-ਦਿੱਲੀ ਹਾਈਵੇ ਬਣਿਆ EV ਫਾਸਟ ਚਾਰਜਿੰਗ ਹਾਈ ਕੋਰੀਡੋਰ
ਅੰਬੂਜਾ ਸੀਮੈਂਟ ਦੇ ਸ਼ੇਅਰ ਬੀ.ਐੱਸ.ਈ. 'ਤੇ 4.04 ਫ਼ੀਸਦੀ ਡਿੱਗ ਕੇ 328.55 ਰੁਪਏ, ਏ.ਸੀ.ਸੀ. ਦੇ ਸ਼ੇਅਰ 2.01 ਫ਼ੀਸਦੀ ਦੀ ਗਿਰਾਵਟ ਦੇ ਨਾਲ 1,786.75 ਰੁਪਏ ਅਤੇ ਅਡਾਨੀ ਪੋਟਰਸ ਐਂਡ ਵਿਸ਼ੇਸ਼ ਆਰਥਿਕ ਖੇਤਰ (ਏ.ਪੀ.ਐੱਸ.ਈ.ਜੈੱਡ) ਦੇ ਸ਼ੇਅਰ 1.17 ਫ਼ੀਸਦੀ ਦੀ ਗਿਰਾਵਟ ਦੇ ਨਾਲ 5.46.70 ਰੁਪਏ ਪ੍ਰਤੀ ਸ਼ੇਅਰ 'ਤੇ ਰਹਿ ਗਏ। ਸਵੇਰ ਦੇ ਸੈਸ਼ਨ 'ਚ 30 ਸ਼ੇਅਰਾਂ ਵਾਲਾ ਬੀ.ਐੱਸ.ਈ. 295.3 ਅੰਕ ਜਾਂ 0.49 ਫ਼ੀਸਦੀ ਦੀ ਮਜ਼ਬੂਤੀ ਦੇ ਨਾਲ 60,727.14 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ-ਦੇਸੀ ਛੱਡ ਕੇ ਮਹਿੰਗੀ ਵਿਸਕੀ ਪੀਣ ਲੱਗੇ ਭਾਰਤੀ ! 60 ਫ਼ੀਸਦੀ ਉਛਲਿਆ ਸਕਾਟ ਦਾ ਇੰਪੋਰਟ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਫਿਨਟੇਕ ਸਟੱਡੀ ਰੈਂਕ 'ਚ ਸਾਰੇ ਏਸ਼ੀਆਈ ਦੇਸ਼ਾਂ ਨੂੰ ਪਛਾੜ ਭਾਰਤ ਸਿਖਰ 'ਤੇ, ਪਾਕਿਸਤਾਨ ਦੀ ਹਾਲਤ ਬਦਤਰ
NEXT STORY