ਨਵੀਂ ਦਿੱਲੀ (ਇੰਟ.)– 15 ਦਿਨਾਂ ਵਿਚ ਦੂਜੀ ਵਾਰ ਸਰਕਾਰ ਨੇ ਕੱਚੇ ਤੇਲ ’ਤੇ ਵਿੰਡਫਾਲ ਟੈਕਸ ਵਿਚ ਵਾਧਾ ਕਰ ਦਿੱਤਾ ਹੈ। ਉੱਥੇ ਹੀ ਇਸ ਵਾਰ ਡੀਜ਼ਲ ਐਕਸਪੋਰਟ ’ਤੇ ਵੀ ਵਿੰਡਫਾਲ ਟੈਕਸ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਏ. ਟੀ. ਐੱਫ. ਅਤੇ ਪੈਟਰੋਲ ’ਤੇ ਟੈਕਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਸਬੰਧ ਵਿਚ ਇਹ ਜਾਣਕਾਰੀ ਵੀਰਵਾਰ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ - Gold Price Today: ਮੁੜ ਸਸਤਾ ਹੋਇਆ ਸੋਨਾ, ਜਾਣੋ 22 ਕੈਰੇਟ ਸੋਨੇ ਦਾ ਅੱਜ ਦਾ ਰੇਟ
ਦੱਸ ਦੇਈਏ ਕਿ ਫਰਵਰੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਬੜਤ ਦੇਖਣ ਨੂੰ ਮਿਲੀ ਹੈ, ਜਿਸ ਦਾ ਅਸਰ ਘਰੇਲੂ ਉਤਪਾਦਿਤ ਕਰੂਡ ’ਤੇ ਵਿੰਡਫਾਲ ਟੈਕਸ ਵਿਚ ਬੜ੍ਹਤ ਵਜੋਂ ਦੇਖਣ ਨੂੰ ਮਿਲਿਆ ਹੈ। ਇਸ ਤੋਂ ਪਹਿਲਾਂ ਫਰਵਰੀ ਦੀ ਸ਼ੁਰੂਆਤ ’ਚ ਵੀ ਕਰੂਡ ’ਤੇ ਟੈਕਸ ਵਿਚ ਵਾਧਾ ਕੀਤਾ ਗਿਆ ਸੀ। ਸਰਕਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਘਰੇਲੂ ਕਰੂਡ ’ਤੇ ਵਿੰਡਫਾਲ ਟੈਕਸ 100 ਰੁਪਏ ਪ੍ਰਤੀ ਟਨ ਵਧਾ ਦਿੱਤੀ ਗਿਆ ਹੈ। ਬੜ੍ਹਤ ਦੇ ਨਾਲ ਘਰੇਲੂ ਕਰੂਡ ਵਿੰਡਫਾਲ ਟੈਕਸ ਵਧ ਕੇ 3300 ਰੁਪਏ ਪ੍ਰਤੀ ਟਨ ’ਤੇ ਪੁੱਜ ਗਿਆ ਹੈ।
ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ
ਉੱਥੇ ਹੀ ਡੀਜ਼ਲ ਦੇ ਐਕਸਪੋਰਟ ’ਤੇ ਵਿੰਡਫਾਲ ਟੈਕਸ ਵਿਚ 1.50 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਪੈਟਰੋਲ ਅਤੇ ਏ. ਟੀ. ਐੱਫ. ’ਤੇ ਵਿੰਡਫਾਲ ਟੈਕਸ ਜ਼ੀਰੋ ਦੇ ਪੱਧਰ ’ਤੇ ਹੀ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਫਰਵਰੀ ਦੀ ਸ਼ੁਰੂਆਤ ’ਚ ਹੀ ਕੱਚੇ ਤੇਲ ’ਤੇ ਵਿੰਡਫਾਲ ਟੈਕਸ 1700 ਰੁਪਏ ਤੋਂ ਵਧ ਕੇ 3200 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਹੈ। ਉੱਥੇ ਹੀ ਉਸ ਦੌਰਾਨ ਡੀਜ਼ਲ, ਏਵੀਏਸ਼ਨ ਟਰਬਾਈਨ ਫਿਊਲ (ਏ. ਟੀ. ਐੱਫ.) ਅਤੇ ਪੈਟਰੋਲ ’ਤੇ ਟੈਕਸ ਵਿਚ ਕੋਈ ਬਦਲਾਅ ਨਹੀਂ ਹੋਇਆ ਸੀ ਅਤੇ ਇਹ ਜ਼ੀਰੋ ਦੇ ਪੱਧਰ ’ਤੇ ਹੀ ਬਣੇ ਰਹੇ ਸਨ। ਹਾਲਾਂਕਿ ਫਰਵਰੀ ਦੇ ਅੱਧ ਵਿਚ ਡੀਜ਼ਲ ’ਤੇ ਟੈਕਸ ਲੱਗਾ ਹੈ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਦਾ ਵੱਡਾ ਐਕਸ਼ਨ! ਹੁਣ ਕਾਰਡ ਨੈੱਟਵਰਕ ਦੇ ਗੈਰ-ਕਾਨੂੰਨੀ ਲੈਣ-ਦੇਣ ’ਤੇ ਲਾਈ ਰੋਕ
NEXT STORY