ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਵਿਚਕਾਰ ਸੋਮਵਾਰ ਨੂੰ ਸੈਂਸੈਕਸ ਤੇ ਨਿਫਟੀ ਹਲਕੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 108.38 ਅੰਕ ਦੀ ਗਿਰਾਵਟ ਨਾਲ 41,573.16 'ਤੇ ਹੋਈ ਹੈ।
ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 27.70 ਅੰਕ ਯਾਨੀ 0.23 ਫੀਸਦੀ ਦੀ ਕਮਜ਼ੋਰੀ ਨਾਲ 12,244.10 'ਤੇ ਖੁੱਲ੍ਹਾ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 5 ਅੰਕ ਦੀ ਬੜ੍ਹਤ ਤੇ ਬੈਂਕ ਨਿਫਟੀ 'ਚ 10 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 71.14 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 71.12 ਦੇ ਪੱਧਰ 'ਤੇ ਬੰਦ ਹੋਇਆ ਸੀ।
ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਸ਼ੁੱਕਰਵਾਰ ਯੂ. ਐੱਸ. ਬਾਜ਼ਾਰ ਬੜ੍ਹਤ 'ਚ ਬੰਦ ਹੋਏ। ਡਾਓ ਜੋਂਸ 78.13 ਅੰਕ ਯਾਨੀ 0.3 ਫੀਸਦੀ ਚੜ੍ਹ ਕੇ 28,455.09 ਦੇ ਪੱਧਰ 'ਤੇ, ਐੱਸ. ਐਂਡ ਪੀ.-500 ਇੰਡੈਕਸ 0.5 ਫੀਸਦੀ ਦੀ ਬੜ੍ਹਤ ਨਾਲ 3,221.23 'ਤੇ, ਜਦੋਂ ਕਿ ਨੈਸਡੈਕ ਕੰਪੋਜ਼ਿਟ 0.4 ਫੀਸਦੀ ਦੀ ਤੇਜ਼ੀ ਨਾਲ 8,924.96 ਦੇ ਪੱਧਰ 'ਤੇ ਬੰਦ ਹੋਇਆ। ਹਾਲਾਂਕਿ, ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਜ਼ਿਆਦਾਤਰ ਕਾਰੋਬਾਰ ਲਾਲ ਨਿਸ਼ਾਨ 'ਤੇ ਦੇਖਣ ਨੂੰ ਮਿਲੇ ਹਨ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 18 ਅੰਕ ਯਾਨੀ 0.6 ਫੀਸਦੀ ਦੀ ਗਿਰਾਵਟ 'ਚ 2,987 'ਤੇ ਕਾਰੋਬਾਰ ਕਰ ਰਿਹਾ ਸੀ। ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ ਸਪਾਟ ਯਾਨੀ 0.02 ਫੀਸਦੀ ਡਿੱਗ ਕੇ 12,290 ਦੇ ਪੱਧਰ 'ਤੇ ਸੀ। ਜਪਾਨ ਦਾ ਬਾਜ਼ਾਰ ਨਿੱਕੇਈ 42 ਅੰਕ ਯਾਨੀ 0.18 ਫੀਸਦੀ ਦੀ ਮਜਬੂਤੀ ਨਾਲ 23,858 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 14 ਅੰਕ ਯਾਨੀ 0.05 ਫੀਸਦੀ ਕਮਜ਼ੋਰ ਹੋ ਕੇ 27,856 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 0.25 ਫੀਸਦੀ ਦੀ ਹਲਕੀ ਗਿਰਾਵਟ 'ਚ 2,198 'ਤੇ ਕਾਰੋਬਾਰ ਕਰ ਰਿਹਾ ਸੀ।
CSS ਕਾਰਪੋਰੇਸ਼ਨ ਭਾਰਤ 'ਚ 1,000 ਲੋਕਾਂ ਨੂੰ ਦੇਵੇਗੀ ਨੌਕਰੀ
NEXT STORY